ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਕਈ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਹਸਪਤਾਲ ‘ਚ ਭਰਤੀ ਸਨ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਆਪਣੀ ਨਿਗਰਾਨੀ ‘ਚ ਹੇਠ ਰੱਖਣ ਲਈ ਕਿਹਾ ਸੀ। ਦੱਸ ਦਈਏ ਕਿ ਹੁਣ ਸੀਐੱਮ ਮਾਨ ਦੀ ਸਿਹਤ ‘ਚ ਸੁਧਾਰ ਆ ਗਿਆ ਹੈ। ਉਨ੍ਹਾਂ ਦੇ ਸਾਰੇ ਟੈਸਟ ਵੀ ਠੀਕ ਆਏ ਹਨ। ਉਮੀਦ ਹੈ ਕਿ ਅੱਜ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਏਗੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਮਾਰ ਹੋਣ ਦੇ ਕਾਰਨ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਵੀ ਰੱਦ ਕਰ ਦਿੱਤਾ ਗਿਆ ਸੀ। ਉਹ ਆਪਣਾ ਦਫ਼ਤਰੀ ਕੰਮ ਵੀ ਹਸਪਤਾਲ ਤੋਂ ਹੀ ਕਰਦੇ ਸਨ। ਮੁੱਖ ਮੰਤਰੀ ਨੇ 9 ਸਤੰਬਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੰਜਾਬ ਦੌਰੇ ਵਿੱਚ ਸ਼ਾਮਿਲ ਨਹੀਂ ਹੋ ਸਕੇ ਸਨ। ਹਾਲਾਂਕਿ, ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਸਿਹਤ ਬਾਰੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੋਂ ਪੁੱਛਿਆ ਸੀ। ਇਸ ਤੋਂ ਬਾਅਦ ਕਟਾਰੀਆ ਨੇ ਹਸਪਤਾਲ ਆ ਕੇ ਸੀਐਮ ਨਾਲ ਮੁਲਾਕਾਤ ਕੀਤੀ ਸੀ।