ਜਿੱਥੇ ਇੱਕ ਪਾਸੇ ਪੰਜਾਬ ਦੇ ਲੋਕ ਹੜ੍ਹਾਂ ਦੇ ਕਹਿਰ ਨਾਲ ਜੂਝਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਬਹੁਤ ਸਾਰੇ ਸਮਾਜ ਸੇਵੀ ਵੀ ਲੋਕਾਂ ਦੀ ਸਹਾਇਤਾ ਲਈ ਤੱਕ ਅੱਗੇ ਆ ਰਹੇ ਹਨ। ਪੰਜਾਬੀ ਜੱਸੀ ਗਿੱਲ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੂੰ ਇਕ ਪ੍ਰਸ਼ੰਸਕ ਵਲੋਂ ਕੁਮੈਂਟ ਕੀਤਾ ਗਿਆ। ਪ੍ਰਸ਼ੰਸਕ ਨੇ ਲਿਖਿਆ ‘ਤੂੰ ਸਿਰਫ਼ ਫੋਟੋਆਂ ਖਿਚਵਾ ਪੰਜਾਬ ਲਈ ਕਰੀ ਨਾ ਕੁਝ। ਇਸ ਦੌਰਾਨ ਗਾਇਕ ਨੇ ਵੀ ਪ੍ਰਸ਼ੰਸਕ ਦੀ ਗੱਲ ਦਾ ਜਵਾਬ ਦਿੰਦੇ ਹੋਏ ਪੋਸਟ ਸਾਂਝੀ ਕੀਤੀ ਹੈ।

ਪੰਜਾਬੀ ਗਾਇਕ ਜੱਸੀ ਗਿੱਲ ਨੇ ਲਿਖਿਆ ਕਿ ਮੈਂ ਇਹ ਪੋਸਟ ਪਾਉਣੀ ਨਹੀਂ ਸੀ ਪਰ ਪਤਾ ਨਹੀਂ ਕਿਉਂ ਕੋਈ ਵੀ ਚੀਜ਼ ਹੋਵੇ ਕੁਝ ਲੋਕ ਕਲਾਕਾਰਾਂ ਨੂੰ ਟਾਰਗੇਟ ਬਣਾ ਲੈਂਦੇ ਹਨ, ਪਰ ਤੁਹਾਨੂੰ ਨਹੀਂ ਲੱਗਦਾ ਇਹ ਕੰਮ ਕਲਾਕਾਰਾਂ ਨਾਲੋਂ ਜ਼ਿਆਦਾ ਕਿਸੇ ਹੋਰ ਦਾ ਹੈ? ਇਹ ਸਵਾਲ ਤੇ ਇਹ ਕੁਮੈਂਟ ਤੁਹਾਨੂੰ ਤੁਹਾਡੇ ਏਰੀਏ ਦੇ ਆਪਣੇ ਵਿਧਾਇਕ ਅਤੇ ਐਮਪੀ ਨੂੰ ਕਰਨੇ ਚਾਹੀਦੇ ਹਨ, ਜਿਨਾਂ ਦੀ ਡਿਊਟੀ ਹੈ ਅਤੇ ਜਿਨਾਂ ਨੂੰ ਤੁਸੀਂ ਹੀ ਵੋਟਾਂ ਪਾ ਕੇ ਉਸ ਪੋਸਟ ‘ਤੇ ਬਿਠਾਇਆ ਹੈ ਤਾਂ ਜੋ ਉਹ ਤੁਹਾਡੇ ਚੰਗੇ ਲਈ ਕੰਮ ਕਰਨ।
ਜੱਸੀ ਨੇ ਕਿਹਾ ਕਿ ਜਿੰਨੇ ਜੋਗੇ ਹਾਂ ਮਦਦ ਕਰ ਰਹੇ ਹਾਂ ਪਰ ਲੋਕ ਨਿਸ਼ਾਨਾ ਬਣਾ ਰਹੇ ਹਨ ਕੀ ਤੁਸੀਂ ਕੀ ਕਰ ਰਹੇ ਹੋ। ਮੈਨੂੰ ਪੋਸਟਾਂ ਪਾਂ ਕੇ ਦਿਖਾਵਾਂ ਨਹੀਂ ਕਰਨਾ ਆਉਂਦਾ’। ਭਰਾਵੋਂ ਹਰ ਬੰਦਾ ਵੱਖਰਾਂ ਹੁੰਦਾ ਹੈ ਇਹ ਮੇਰਾ ਸੁਭਾਅ ਨਹੀਂ ਹੈਗਾ, ਮੇਰੀ ਸੋਚ ਅਤੇ ਮੇਰੀ ਆਤਮਾ ਮੈਨੂੰ ਇਸ ਤਰ੍ਹਾਂ ਕਰਨ ਨਹੀਂ ਦਿੰਦੀ। ਪੰਜਾਬੀ ਜੰਮਿਆ ਤੇ ਪੰਜਾਬੀ ਹੀ ਮਰਨਾ ਹੈ’। ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਦੁੱਖ ਦੀ ਘੜੀ ਚ ਵੀ ਕਈ ਲੋਕ ਸਿਆਸਤ ਖੇਡਣਾ ਨਹੀਂ ਛੱਡ ਰਹੇ।