ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਆਖਰੀ ਮਿਤੀ ਅੱਜ ਯਾਨੀ 15 ਸਤੰਬਰ ਹੈ। ਜੇਕਰ ਇਹ ਸਮਾਂ ਸੀਮਾ ਤੋਂ ਪਹਿਲਾਂ ਯਾਨੀ ਰਾਤ 12 ਵਜੇ ਤੱਕ ਰਿਟਰਨ ਫਾਈਲ ਨਾ ਕਰਨ ‘ਤੇ 5000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਦੱਸ ਦਈਏ ਕਿ ਹੁਣ ਤੱਕ 6 ਕਰੋੜ ਤੋਂ ਵੱਧ ਲੋਕਾਂ ਨੇ ਇਨਕਮ ਟੈਕਸ ਫਾਈਲ ਕੀਤਾ ਹੈ।
ਮਈ ਵਿੱਚ, ਟੈਕਸ ਵਿਭਾਗ ਨੇ ਆਈਟੀਆਰ ਫਾਈਲ ਕਰਨ ਦੀ ਮਿਤੀ 31 ਜੁਲਾਈ ਤੋਂ ਵਧਾ ਕੇ 15 ਸਤੰਬਰ ਕਰ ਦਿੱਤੀ ਸੀ। ਕੁਝ ਤਕਨੀਕੀ ਕਾਰਨਾਂ ਕਰਕੇ ਇਹ ਮਿਤੀ ਵਧਾਈ ਗਈ ਸੀ। ਵਿੱਤੀ ਸਾਲ 2024-2025 ਲਈ ਆਈਟੀਆਰ ਫਾਰਮ ਵਿੱਚ ਬਦਲਾਅ ਦੇ ਕਾਰਨ, ਆਈਟੀਆਰ ਫਾਈਲਿੰਗ ਟੂਲਸ ਅਤੇ ਬੈਕ-ਐਂਡ ਸਿਸਟਮ ਨੂੰ ਵੀ ਬਦਲਣ ਦੀ ਜ਼ਰੂਰਤ ਸੀ ਜਿਸ ਕਰਕੇ ਟੈਕਸ ਵਿਭਾਗ ਵੱਲੋ ITR ਫਾਈਲ ਕਰਨ ਦੀ ਮਿਤੀ ‘ਚ ਵਾਧਾ ਕੀਤਾ ਗਿਆ।
ਪਿਛਲੇ ਕੁਝ ਸਾਲਾਂ ਵਿੱਚ, ਇਹ ਦੇਖਿਆ ਗਿਆ ਹੈ ਕਿ ਟੈਕਸਦਾਤਾ ਨੇ ਆਪਣੀ ਆਮਦਨ ਨੂੰ ਹੋਰ ਸਰੋਤਾਂ ਤੋਂ ਛੁਪਾ ਕੇ ਜਾਂ ਗਲਤ ਕਟੌਤੀਆਂ ਜਿਵੇਂ ਕਿ – ਐਲਆਈਸੀ, ਮੈਡੀਕਲੇਮ, ਘਰ ਦੀ ਮਾਲਕੀ ਵਾਲਾ ਵਿਆਜ ਅਤੇ ਮੂਲਧਨ, ਸੰਸਥਾਵਾਂ ਜਾਂ ਰਾਜਨੀਤਿਕ ਪਾਰਟੀਆਂ ਨੂੰ ਦਾਨ ਆਦਿ ਦਿਖਾ ਕੇ ਆਪਣੀ ਰਿਫੰਡ ਫਾਈਲ ਕੀਤੀ ਹੈ ਅਤੇ ਰਿਫੰਡ ਲਿਆ ਗਿਆ ਹੈ। ਅੱਜ, ਆਮਦਨ ਕਰ ਵਿਭਾਗ ਕੋਲ ਸਾਰੀ ਜਾਣਕਾਰੀ ਉਪਲਬਧ ਹੈ, ਰਿਟਰਨਾਂ ਦੇ ਡੇਟਾ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ, ਗਲਤ ਜਾਣਕਾਰੀ ਦੇਣ ਨਾਲ ਭਵਿੱਖ ਵਿੱਚ ਨੋਟਿਸ ਆ ਸਕਦਾ ਹੈ ਜਿਸ ‘ਤੇ ਭਾਰੀ ਵਿਆਜ ਅਤੇ ਜੁਰਮਾਨਾ ਭਰਨਾ ਪਵੇਗਾ।