Jathedar Gargajj launches sarkar e khalsa web portal to help flood victims : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅੱਜ ਹੜ੍ਹ ਪੀੜਤਾਂ ਦੀ ਮਦਦ ਲਈ ਵੈੱਬ ਪੋਰਟਲ ਲਾਂਚ ਕੀਤਾ ਹੈ। ਜਥੇਦਾਰ ਵੱਲੋਂ ਲਾਂਚ ਕੀਤਾ ਗਿਆ ਪੋਰਟਲ ਜਿਸ ਦਾ ਨਾਂ ‘ਸਰਕਾਰ-ਏ-ਖਾਲਸਾ’ ਹੈ। ਜਾਣਕਾਰੀ ਦਿੰਦੇ ਜਥੇਦਾਰ ਗੜਗੱਜ ਨੇ ਦੱਸਿਆ ਕਿ ਸੇਵਾ ਕਰਨ ਲਈ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ।
ਜਥੇਦਾਰ ਨੇ ਕਿਹਾ ਕਿ ਪੋਰਟਲ ਦੀ ਮਦਦ ਨਾਲ ਸੇਵਾ ਕਰਨ ਵਾਲੀਆਂ ਸੰਸਥਾਵਾਂ ਵਿਚਾਲੇ ਤਾਲਮੇਲ ਬਣਿਆ ਰਹੇਗਾ ਅਤੇ ਪੋਰਟਲ ‘ਚ ਖੇਤੀਬਾੜੀ ਸਹਾਇਤਾ, ਪਸ਼ੂਧਨ ਸੇਵਾ, ਸਿਹਤ ਸੇਵਾ, ਸਿੱਖਿਆ ਸੇਵਾ , ਘਰਾਂ ਦੀ ਮੁੜ ਉਸਾਰੀ ਤੇ ਹੋਰ ਸਹਾਇਤਾ ਲਈ ਸ਼੍ਰੇਣੀਆਂ ਰੱਖੀਆਂ ਗਈਆਂ ਹਨ। ਉਨ੍ਹਾਂ ਕਿਹਾ ਇਸ ਪੋਰਟਲ ਤੋਂ ਪਤਾ ਲੱਗੇਗਾ ਕਿ ਕਿਹੜੇ ਪਿੰਡ ‘ਚ ਕਿਸ ਚੀਜ਼ ਦੀ ਲੋੜ ਹੈ। ਇਸ ਦੇ ਨਾਲ ਹੀ ਜ਼ਰੂਰਤਮੰਦ ਵਿਅਕਤੀ ਇਸ ਵੈੱਬਸਾਈਟ ‘ਤੇ ਜਾ ਕੇ ਆਪਣੀ ਲੋੜ ਦੱਸ ਸਕਦਾ ਹੈ ਤਾਂ ਜੋ ਹਰ ਇੱਕ ਲੋੜਵੰਦ ਦੀ ਵਿਧੀ ਅਨੁਸਾਰ ਮਦਦ ਕੀਤੀ ਜਾਵੇ। ਇਸ ਪੋਰਟਲ ‘ਤੇ ਇਹ ਵੀ ਜਾਣਕਾਰੀ ਹੋਵੇਗੀ ਕਿ ਕਿਸ ਸੰਸਥਾ ਵੱਲੋਂ ਕਿਸ ਪਿੰਡ ਦੀ ਸੇਵਾ ਕੀਤੀ ਜਾ ਰਹੀ ਹੈ।
ਬੀਤੇ ਦਿਨੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਲਾਨ ਕੀਤਾ ਸੀ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਸੇਵਾਵਾਂ ਕਰ ਰਹੀਆਂ ਸਾਰੀਆਂ ਸੰਸਥਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਹੇਠ ਸੰਗਠਤ ਕਰਨ ਅਤੇ ਨੀਤੀਗਤ ਤਰੀਕੇ ਨਾਲ ਸੰਪੂਰਨ ਰਾਹਤ ਤੇ ਮੁੜ ਵਸੇਬੇ ਦੇ ਕਾਰਜ ਕਰਵਾਉਣ ਲਈ sarkarekhalsa.org ਵੈੱਬਸਾਈਟ ਜਾਰੀ ਕੀਤੀ ਜਾਵੇਗੀ।