punjab uses ai cancer: ਪੰਜਾਬ ਸਰਕਾਰ ਹੁਣ ਤਕਨੀਕ ਨੂੰ ਲੋਕਾਂ ਦੀ ਭਲਾਈ ਦਾ ਸਭ ਤੋਂ ਵੱਡਾ ਹਥਿਆਰ ਬਣਾ ਚੁੱਕੀ ਹੈ। ਪੰਜਾਬ ਹੁਣ ਸਿਰਫ਼ ਰਾਜਨੀਤੀ ਨਾਲ ਨਹੀਂ, ਤਕਨੀਕ ਨਾਲ ਵੀ ਬਦਲੇਗਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇੱਕ ਹੋਰ ਇਤਿਹਾਸਕ ਪਹਿਲ ਕੀਤੀ ਹੈ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿੱਥੇ ਛਾਤੀ ਦੇ ਕੈਂਸਰ, ਸਰਵਾਈਕਲ ਕੈਂਸਰ ਅਤੇ ਅੱਖਾਂ ਦੀਆਂ ਕਮਜ਼ੋਰੀਆਂ ਦੀ ਜਾਂਚ ਲਈ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਅਧਾਰਿਤ ਉਪਕਰਨ ਲਾਂਚ ਕਰ ਦਿੱਤੇ ਗਏ ਹਨ।
punjab uses ai cancer
ਇਸ ਇਤਿਹਾਸਕ ਪ੍ਰੋਗਰਾਮ ਦਾ ਰਸਮੀ ਉਦਘਾਟਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਚੰਡੀਗੜ੍ਹ ਮਿਊਂਸਿਪਲ ਭਵਨ ਤੋਂ ਕੀਤਾ। ਇਸ ਮੌਕੇ ‘ਤੇ ਬੋਲਦੇ ਹੋਏ, ਸਿਹਤ ਮੰਤਰੀ ਨੇ ਕਿਹਾ ਕਿ ਮਨੁੱਖ ਕੁਦਰਤ ਦੀ ਇੱਕ ਸੁੰਦਰ ਰਚਨਾ ਹੈ ਅਤੇ ਮਨੁੱਖ ਨੇ ਸਰੀਰ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਲੜਾਈਆਂ ਲੜੀਆਂ ਹਨ। ਉਨ੍ਹਾਂ ਕਿਹਾ ਕਿ ਕੈਂਸਰ ਇੱਕ ਭਿਆਨਕ ਬਿਮਾਰੀ ਹੈ। ਇਸ ਲਈ, ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਦੁਆਰਾ ਇਹ ਇਤਿਹਾਸਕ ਕਦਮ ਚੁੱਕਿਆ ਗਿਆ ਹੈ ਅਤੇ ਹੁਣ ਏ.ਆਈ. ਦੇ ਮਾਧਿਅਮ ਨਾਲ ਕੈਂਸਰ ਅਤੇ ਅੱਖਾਂ ਦੀ ਜਾਂਚ ਕੀਤੀ ਜਾ ਸਕੇਗੀ।
ਸਿਹਤ ਮੰਤਰੀ ਨੇ ਇਹ ਵੀ ਦੱਸਿਆ ਕਿ ਸਰਕਾਰ ਦਾ ਟੀਚਾ ਰੋਜ਼ਾਨਾ 600 ਅੱਖਾਂ ਦੀ ਜਾਂਚ ਅਤੇ 300 ਛਾਤੀ ਅਤੇ ਸਰਵਾਈਕਲ ਕੈਂਸਰ ਦੀ ਸਕ੍ਰੀਨਿੰਗ ਕਰਨਾ ਹੈ। ਸਰਕਾਰ ਦਾ ਇਹ ਕਦਮ ਨਾ ਸਿਰਫ਼ ਪੰਜਾਬ ਦੀਆਂ ਔਰਤਾਂ ਬਲਕਿ ਪੂਰੇ ਸਮਾਜ ਨੂੰ ਇੱਕ ਨਵੀਂ ਸੁਰੱਖਿਆ ਦੇਵੇਗਾ, ਕਿਉਂਕਿ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਹੀ ਇਲਾਜ ਦਾ ਸਭ ਤੋਂ ਵੱਡਾ ਹਥਿਆਰ ਹੈ। ਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਇਹਨਾਂ ਅਤਿਆਧੁਨਿਕ AI ਅਧਾਰਿਤ ਸਕ੍ਰੀਨਿੰਗ ਡਿਵਾਈਸਾਂ ਨੂੰ ਲਾਂਚ ਕੀਤਾ। ਇਹ ਡਿਵਾਈਸ ਛਾਤੀ ਦੇ ਕੈਂਸਰ, ਸਰਵਾਈਕਲ ਕੈਂਸਰ ਅਤੇ ਨਜ਼ਰ ਦੀ ਕਮਜ਼ੋਰੀ ਦਾ ਸਮਾਂ ਰਹਿੰਦਿਆਂ ਪਤਾ ਲਗਾਉਣ ਵਿੱਚ ਮਦਦ ਕਰਨਗੇ।
ਪਰ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪੰਜਾਬ ਸਰਕਾਰ ਨੇ ਏ.ਆਈ. ਨੂੰ ਲੋਕਾਂ ਦੀ ਭਲਾਈ ਨਾਲ ਜੋੜਿਆ ਹੈ। ਪਹਿਲਾਂ ਵੀ ਭਗਵੰਤ ਮਾਨ ਸਰਕਾਰ ਨੇ ਏ.ਆਈ. ਦੀ ਤਾਕਤ ਨਾਲ ਇਹ ਸਾਬਿਤ ਕੀਤਾ ਹੈ ਕਿ ਜਦੋਂ ਨੀਅਤ ਸਾਫ਼ ਹੋਵੇ ਅਤੇ ਸੋਚ ਆਧੁਨਿਕ ਹੋਵੇ, ਤਾਂ ਲੋਕਾਂ ਦਾ ਪੈਸਾ ਵੀ ਬਚ ਸਕਦਾ ਹੈ ਅਤੇ ਸਿਸਟਮ ਵੀ ਸੁਧਰ ਸਕਦਾ ਹੈ। ਕੁਝ ਸਮਾਂ ਪਹਿਲਾਂ, ਪੰਜਾਬ ਸਰਕਾਰ ਨੇ ਪੂਰੇ ਸੂਬੇ ਦੀਆਂ 3,369 ਸੜਕਾਂ ਦਾ ਏ.ਆਈ. ਅਤੇ ਵੀਡੀਓਗ੍ਰਾਫੀ ਨਾਲ ਸਰਵੇ ਕਰਵਾਇਆ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹਨਾਂ ਵਿੱਚੋਂ 843 ਸੜਕਾਂ ਬਿਲਕੁਲ ਸਹੀ ਹਾਲਤ ਵਿੱਚ ਸਨ। ਇਹੀ ਉਹ ਸੜਕਾਂ ਸਨ, ਜਿਨ੍ਹਾਂ ‘ਤੇ ਪਿਛਲੀਆਂ ਸਰਕਾਰਾਂ ਮੁਰੰਮਤ ਦੇ ਨਾਂ ‘ਤੇ ਕਰੋੜਾਂ ਰੁਪਏ ਬਹਾ ਚੁੱਕੀਆਂ ਸਨ। ਇਸ ਵਾਰ ਏ.ਆਈ. ਸਰਵੇ ਦੀ ਬਦੌਲਤ 383 ਕਰੋੜ ਰੁਪਏ ਬਚਾ ਲਏ ਗਏ। ਇਹ ਪੈਸਾ ਹੁਣ ਲੋਕਾਂ ਦੀ ਭਲਾਈ ਵਿੱਚ ਲਗਾਇਆ ਜਾਵੇਗਾ, ਬੇਵਜ੍ਹਾ ਦੇ ਟੈਂਡਰਾਂ ਅਤੇ ਭ੍ਰਿਸ਼ਟ ਮੁਰੰਮਤਾਂ ਵਿੱਚ ਨਹੀਂ। ਸਿਰਫ਼ ਸੜਕਾਂ ਹੀ ਨਹੀਂ, ਬਲਕਿ ਪੂਰੇ ਸਿਸਟਮ ਦੀ
ਮੁਰੰਮਤ ਸ਼ੁਰੂ ਕੀਤੀ ਗਈ ਹੈ। ਜੇਲ੍ਹਾਂ ਵਿੱਚ 252 ਕਰੋੜ ਦੀ ਓਵਰਹੌਲਿੰਗ ਹੋ ਰਹੀ ਹੈ, ਜਿੱਥੇ ਹੁਣ 5G ਜੈਮਰ, ਏ.ਆਈ. ਕੈਮਰੇ ਅਤੇ ਲਾਈਵ ਮਾਨੀਟਰਿੰਗ ਸਿਸਟਮ ਲੱਗੇ ਹਨ। ਪੁਲਿਸਿੰਗ ਤੋਂ ਲੈ ਕੇ ਟੈਕਸ ਸਿਸਟਮ ਤੱਕ ਪਾਰਦਰਸ਼ਤਾ ਲਿਆਉਣ ਲਈ ਤਕਨੀਕ ਨੂੰ ਪੂਰੀ ਤਰ੍ਹਾਂ ਅਪਣਾਇਆ ਗਿਆ ਹੈ। ਹੁਣ ਡਰਾਈਵਿੰਗ ਲਾਇਸੈਂਸ ਟੈਸਟ ਵਿੱਚ ਦਲਾਲੀ ਦੀ ਜਗ੍ਹਾ ਏ.ਆਈ. ਅਧਾਰਿਤ HAMS ਤਕਨੀਕ ਹੈ, ਜਿਸ ਨਾਲ ਹਰ ਉਮੀਦਵਾਰ ਦੀ ਪ੍ਰੀਖਿਆ ਰਿਕਾਰਡ ਹੁੰਦੀ ਹੈ ਅਤੇ ਨਤੀਜੇ ਵਿੱਚ ਕੋਈ ਗੜਬੜੀ ਨਹੀਂ ਹੋ ਸਕਦੀ।
ਮਾਨ ਸਰਕਾਰ ਦੀ ਸਭ ਤੋਂ ਵੱਡੀ ਅਤੇ ਦੂਰਗਾਮੀ ਯੋਜਨਾ ਸਿੱਖਿਆ ਦੇ ਖੇਤਰ ਵਿੱਚ ਸ਼ੁਰੂ ਹੋਈ ਹੈ। 10,000 ਅਧਿਆਪਕਾਂ ਨੂੰ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਅਧਿਆਪਕ ਸਿਰਫ਼ ਪੜ੍ਹਾਉਣ ਵਾਲੇ ਨਹੀਂ, ਬਲਕਿ ਅਜਿਹੇ ਪਾਇਨੀਅਰ ਬਣਨਗੇ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਏ.ਆਈ. ਦੀ ਭਾਸ਼ਾ ਸਿਖਾਉਣਗੇ। ਲੱਖਾਂ ਵਿਦਿਆਰਥੀਆਂ ਨੂੰ ਹੁਣ ਸਕੂਲੀ ਪੱਧਰ ‘ਤੇ ਹੀ ਏ.ਆਈ. ਦੀ ਸਿਖਲਾਈ ਮਿਲੇਗੀ, ਜਿਸ ਨਾਲ ਪੰਜਾਬ ਦਾ ਨੌਜਵਾਨ ਸਿਰਫ਼ ਨੌਕਰੀ ਲੱਭਣ ਵਾਲਾ ਨਹੀਂ, ਬਲਕਿ ਖੁਦ ਰੋਜ਼ਗਾਰ ਪੈਦਾ ਕਰਨ ਵਾਲਾ ਬਣੇਗਾ। ਸਿਰਫ਼ ਖੇਤੀਬਾੜੀ ਯੂਨੀਵਰਸਿਟੀ ਵਿੱਚ ਏ.ਆਈ. ਅਧਾਰਿਤ ਕੋਰਸ ਸ਼ੁਰੂ ਕੀਤੇ ਗਏ ਹਨ ਤਾਂ ਜੋ ਖੇਤੀ ਨਾਲ ਜੁੜੇ ਪਰਿਵਾਰਾਂ ਨੂੰ ਵੀ ਆਧੁਨਿਕ ਤਕਨੀਕ ਮਿਲ ਸਕੇ। ਇੰਨਾ ਹੀ ਨਹੀਂ, ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਵੀ ਏ.ਆਈ. ਵਿੱਚ ਇੰਟੀਗ੍ਰੇਟ ਕਰਨ ਦਾ ਮਿਸ਼ਨ ਸ਼ੁਰੂ ਕੀਤਾ ਹੈ। ਇਸ ਦਾ ਮਕਸਦ ਹੈ ਸਾਡੀ ਮਾਂ ਬੋਲੀ ਨੂੰ ਵਿਸ਼ਵਵਿਆਪੀ ਪਛਾਣ ਦਿਵਾਉਣਾ ਅਤੇ ਸਥਾਨਕ ਨੌਜਵਾਨਾਂ ਲਈ ਨਵੇਂ ਡਿਜੀਟਲ ਮੌਕੇ ਖੋਲ੍ਹਣਾ। ਇਹ ਬਦਲਾਅ ਕੇਵਲ ਨੀਤੀਆਂ ਦਾ ਨਹੀਂ, ਸੋਚ ਦਾ ਹੈ। ਹੁਣ ਵਿਕਾਸ ਦਾ ਮਤਲਬ ਸਿਰਫ਼ ਸੜਕਾਂ ਅਤੇ ਇਮਾਰਤਾਂ ਤੱਕ ਸੀਮਤ ਨਹੀਂ ਰਿਹਾ, ਬਲਕਿ ਉਸ ਤਕਨੀਕ ਤੱਕ ਪਹੁੰਚ ਹੈ ਜੋ ਹਰ ਨਾਗਰਿਕ ਦੇ ਜੀਵਨ ਨੂੰ ਆਸਾਨ ਬਣਾਏ। ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਨੇ ਸਾਬਿਤ ਕੀਤਾ ਹੈ ਕਿ ਜਦੋਂ ਸਰਕਾਰ ਦੀ ਨੀਅਤ ਸਾਫ਼ ਹੋਵੇ ਅਤੇ ਫੈਸਲੇ ਲੋਕ ਹਿੱਤ ਵਿੱਚ ਹੋਣ, ਤਾਂ ਲੋਕਾਂ ਦਾ ਪੈਸਾ ਸੁਰੱਖਿਅਤ ਵੀ ਰਹਿੰਦਾ ਹੈ ਅਤੇ ਉਨ੍ਹਾਂ ਦਾ ਭਵਿੱਖ ਵੀ। ਪੰਜਾਬ ਹੁਣ ਇੱਕ ਨਵੀਂ ਦਿਸ਼ਾ ਵਿੱਚ ਅੱਗੇ ਵੱਧ ਚੁੱਕਾ ਹੈ,ਜਿੱਥੇ ਫੈਸਲੇ ਸਿਰਫ਼ ਕਾਗਜ਼ਾਂ ‘ਤੇ ਨਹੀਂ, ਬਲਕਿ ਜ਼ਮੀਨ ‘ਤੇ ਦਿਖਦੇ ਹਨ। ਇਹ ਉਹੀ ਪੰਜਾਬ ਹੈ, ਜੋ ਹੁਣ ਘੁਟਾਲਿਆਂ ਨਾਲ ਨਹੀਂ, ਬਲਕਿ ਇਮਾਨਦਾਰੀ, ਤਕਨੀਕ ਅਤੇ ਵਿਕਾਸ ਨਾਲ ਪਛਾਣਿਆ ਜਾਵੇਗਾ।