ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਅਤੇ ਕਾਂਗਰਸ ’ਤੇ ਤਿੱਖੇ ਹਮਲੇ ਕੀਤੇ। ਇਸ ‘ਤੇ ਬੋਲਦਿਆਂ ਕਾਂਗਰਸ ਦੀ ਕੌਮੀ ਬੁਲਾਰਾ ਅਲਕਾ ਲਾਂਬਾ ਨੇ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਏ ਬਿਨਾਂ ਅਕਾਲੀ ਦਲ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਨੇ ਅਕਾਲੀ ਦਲ ਦੇ ਆਗੂ ਖ਼ਿਲਾਫ਼ FIR ਦਰਜ ਕਰਵਾਈ ਤਾਂ ਉਹ ਆਪਣੀ ਜ਼ਮਾਨਤ ਲਈ ਇਧਰ-ਉਧਰ ਭੱਜਦਾ ਰਿਹਾ। ਜਿੰਨਾ ਚਿਰ ਚੰਨੀ ਜੀ ਦੀ ਸਰਕਾਰ ਰਹੀ, ਜ਼ਮਾਨਤ ਨਹੀਂ ਹੋਣ ਦਿੱਤੀ ਗਈ। ਭਾਜਪਾ ਦੇ ਇਸ਼ਾਰੇ ‘ਤੇ ਇਕ ਇਮਾਨਦਾਰ ਮੁੱਖ ਮੰਤਰੀ ਦੇ ਹੱਥਾਂ ‘ਤੇ ਦਾਗ ਲਗਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਲਕਾ ਲਾਂਬਾ ਨੇ ਅੱਗੇ ਕਿਹਾ ਕਿ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੋਣ, ਉਹ ਦੂਜਿਆਂ ਦੇ ਘਰਾਂ ‘ਤੇ ਪੱਥਰ ਨਹੀਂ ਸੁੱਟਦੇ, ਉਹ ਲੋਕ ਮੁੱਖ ਮੰਤਰੀ ‘ਤੇ ਦੋਸ਼ ਲਗਾ ਰਹੇ ਹਨ, ਜਿਨ੍ਹਾਂ ‘ਤੇ ਖੁਦ ਨਸ਼ਿਆਂ ਦੇ ਗੰਭੀਰ ਦੋਸ਼ ਹਨ। ਜੇ ਉਹ ਇਮਾਨਦਾਰ ਸੀ, ਤਾਂ ਉਹ ਕਿਉਂ ਭੱਜਦਾ ਰਿਹਾ? ਅਕਾਲੀ ਦਲ ਦੇ ਆਗੂ ਮਜੀਠੀਆ ਨੇ ਇਹ ਪ੍ਰੈਸ ਕਾਨਫਰੰਸ ਪਹਿਲਾਂ ਕਿਉਂ ਨਹੀਂ ਕੀਤੀ? ਉਨ੍ਹਾਂ ਨੇ ਚੰਨੀ ਸਰਕਾਰ ਦੀਆਂ ਇਹ ਤਸਵੀਰਾਂ ਪਹਿਲਾਂ ਕਿਉਂ ਨਹੀਂ ਦਿਖਾਈਆਂ, ਕਿਉਂਕਿ ਚੰਨੀ ਸਰਕਾਰ ਨੇ ਤੁਹਾਡੇ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।