ਬ੍ਰਿਟਿਸ਼ ਕੋਲੰਬੀਆ ‘ਚ ਮੂਲ ਰੂਪ ਨਾਲ ਪੰਜਾਬੀ ਪਰਿਵਾਰ ਦੀ ਬੇਟੀ ਨੀਨਾ ਪੁਰੇਵਾਲ ਨੂੰ ਪ੍ਰੋਵਿਸ਼ਿਅਲ ਕੋਰਟ ਜੱਜ ਬਣਨ ਦਾ ਸਨਮਾਨ ਹਾਸਿਲ ਹੋਇਆ ਹੈ। ਉਹ 31 ਜਨਵਰੀ ਨੂੰ ਆਪਣਾ ਅਹੁਦਾ ਸੰਭਾਲੇਗੀ। ਬ੍ਰਿਟਿਸ਼ ਸਰਕਾਰ ਵਲੋਂ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਕਰਦੇ ਹੋਏ ਦੋ ਹੋਰ ਨਵੇਂ ਜੱਜ ਸਕਾਟ ਮੁਲਡਰ ਅਤੇ ਮਾਈਕਲ ਮੁਨਰੋ ਦੀ ਵੀ ਨਿਯੁਕਤੀ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਨੀਨਾ ਪੁਰੇਵਾਲ ਉਤਰੀ ਖੇਤਰ ‘ਚ ਆਪਣੀ ਜਿੰਮੇਵਾਰੀ ਸੰਭਾਲੇਗੀ।ਨੀਨਾ ਨੇ ਵਿਕਟੋਰੀਆ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਿਲ ਕੀਤੀ।ਸਾਲ 2005 ‘ਚ ਗ੍ਰੈਜ਼ੂਏਸ਼ਨ ਅਤੇ 2013 ‘ਚ ਆਕਸਫੋਰਡ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ‘ਚ ਮਾਸਟਰ ਡਿਗਰੀ ਹਾਸਿਲ ਕੀਤੀ।