ਭਾਖੜਾ ਡੈਮ ਤੋਂ ਅੱਜ ਫਿਰ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਅੱਜ 40,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1670.67 ਫੁੱਟ ਹੋ ਗਿਆ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ 9 ਫੁੱਟ ਦੂਰ ਹੈ।
ਹਾਲਾਂਕਿ ਕਲ ਵੀ ਭਾਖੜਾ ਡੈਮ ਤੋਂ ਪਾਣੀ ਛੱਡਿਆ ਗਿਆ ਸੀ ਤੇ ਫਲੱਡ ਗੇਟ ਖੋਲ੍ਹੇ ਗਏ ਸੀ। ਗੋਬਿੰਦ ਸਾਗਰ ਝੀਲ ਵਿਚ 1672 ਫੁੱਟ ਪਾਣੀ ਸੀ ਤੇ ਅੱਜ ਪਾਣੀ ਦਾ ਪੱਧਰ 1670 ਫੁੱਟ ਹੈ। ਮੌਸਮ ਵਿਭਾਗ ਵੱਲੋਂ ਹਾਲਾਂਕਿ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।