ਭਾਰਤੀ ਚੋਣ ਕਮਿਸ਼ਨ ਨੇ ਕੋਵਿਡ-19 ਦੇ ਮੱਦੇਨਜ਼ਰ ਰੈਲੀਆਂ ਅਤੇ ਰੋਡ ਸ਼ੋਅ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਚੋਣ ਕਮਿਸ਼ਨ ਨੇ ਸਿਆਸੀ ਰੈਲੀਆਂ ਅਤੇ ਰੋਡ਼ ਸ਼ੋਅ ‘ਤੇ ਲੱਗੀ ਪਾਬੰਦੀ ਨੂੰ 31 ਜਨਵਰੀ ਤੱਕ ਵਧਾ ਦਿੱਤਾ ਹੈ। ਅੰਦਰੂਨੀ ਮੀਟਿੰਗ ਲਈ 500 ਜਾਂ ਮੌਜੂਦਾ ਸਮਰੱਥਾ ਅਨੁਸਾਰ 50% ਤੱਕ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹੁਣ 10 ਲੋਕਾਂ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਸਕਣਗੇ, ਪਹਿਲਾਂ ਸਿਰਫ 5 ਲੋਕ ਹੀ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਸਕਦੇ ਸਨ। ਦੱਸ ਦਈਏ ਕਿ ਪਹਿਲਾਂ ਇਹ ਪਾਬੰਦੀ 22 ਜਨਵਰੀ ਤੱਕ ਸੀ।
Election Commission of India extends the ban on physical rallies and roadshows till January 31, 2022.#AssemblyElections2022 pic.twitter.com/emL7ypeCgt
— ANI (@ANI) January 22, 2022