ਪੰਜਾਬ ਤੋਂ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਈ ਕੁੜੀ ਦਾ ਕਤਲ ਕੀਤੇ ਜਾਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮਿਲੀ ਮੁਤਾਬਿਕ ਸੰਗਰੂਰ ਜ਼ਿਲ੍ਹੇ ਦੇ 27 ਸਾਲਾ ਅਮਨਪ੍ਰੀਤ ਕੌਰ ਸੈਣੀ ਦਾ ਕੈਨੇਡਾ ਦੇ ਓਟਾਰੀਓ ਦੇ ਲਿੰਕਨ ਵਿੱਚ ਕਤਲ ਕਰ ਦਿੱਤਾ ਗਿਆ। ਮੁਲਜ਼ਮ ਦੀ ਪਹਿਚਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਕੈਨੇਡਾ ਪੁਲਿਸ ਨੇ ਇਸ ਮਾਮਲੇ ਵਿੱਚ ਮਨਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਅਮਨਪ੍ਰੀਤ ਕੌਰ 2021 ਵਿੱਚ ਕੈਨੇਡਾ ਗਈ ਸੀ। ਉਹ ਉਥੇ ਇਕ ਹਸਪਤਾਲ ਵਿੱਚ ਕੰਮ ਕਰਦੀ ਸੀ। ਅਮਨਪ੍ਰੀਤ ਕੌਰ ਦੀ ਪੀਆਰ ਦੀ ਫਾਈਲ ਲੱਗੀ ਹੋਈ ਸੀ। ਮ੍ਰਿਤਕਾ ਦੇ ਪਿਤਾ ਇੰਦਰਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਅਮਨਪ੍ਰੀਤ ਨੇ ਕਦੇ ਵੀ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੀ ਕਿਸੇ ਅੰਦਰੂਨੀ ਪ੍ਰੇਸ਼ਾਨੀ ਬਾਰੇ ਨਹੀਂ ਦੱਸਿਆ। ਉਹ ਹਮੇਸ਼ਾ ਪਰਿਵਾਰ ਨਾਲ ਖੁਸ਼ ਹੋ ਕੇ ਗੱਲ ਕਰਦੀ ਸੀ। ਉਨ੍ਹਾਂ ਕਿਹਾ ਕਿ ਅਮਨਪ੍ਰੀਤ ਆਪਣੀ ਮਿਹਨਤ ਦੇ ਦਮ ਨਾਲ ਕੈਨੇਡਾ ਵਿਚ ਕਾਰ ਵੀ ਖਰੀਦੀ ਸੀ।






