ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀਆਂ ਵੱਲੋਂ ਅੱਜ ਇਕੱਠ ਦੇ ਦਿੱਤੇ ਗਏ ਸੱਦੇ ਵਿਚ ਰਿਕਾਰਡ ਤੋੜ ਪੰਜਾਬ ਭਰ ਦੇ ਲੋਕ ਪਹੁੰਚੇ। ਚੰਡੀਗੜ੍ਹ ਵਿੱਚ ਜਾਣ ਤੋਂ ਰੋਕਣ ਲਈ ਪੁਲਿਸ ਵੱਲੋਂ ਸਖਤ ਬੈਰੀਕੇਡ ਲਗਾਏ ਗਏ, ਪਰ ਸੰਘਰਸ਼ਕਾਰੀ ਸਾਰੇ ਬੈਰੀਕੇਡ ਤੋੜ ਕੇ ਪੰਜਾਬ ਯੂਨੀਵਰਸਿਟੀ ਪਹੁੰਚੇ।
ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਅਤੇ ਕਿਸੇ ਸਿੱਟੇ ‘ਤੇ ਪਹੁੰਚਾਇਆ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਚੰਡੀਗੜ੍ਹ ਵਿਚ ਸਾਨੂੰ ਵੜ੍ਹਨ ਨਹੀਂ ਦਿੰਦੇ ਪਰ ਇਕੱਲੀ ਯੂਨੀਵਰਸਿਟੀ ਹੀ ਨਹੀਂ, ਚੰਡੀਗੜ੍ਹ ਵੀ ਸਾਡਾ, ਉਹ ਵੀ ਲੈਣਾ। ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਪਤਾ ਨਹੀਂ ਕੀ ਹੋਇਆ ਕਿ ਚੋਣਾਂ ਜਿੱਤੀਆਂ ਤੇ ਸੱਤਾ ਲਈ ਚੁੱਪ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਵਿਦਿਆਰਥੀ ਸੱਦਾ ਦਿੰਦੇ ਰਹਿਣਗੇ ਉਸੇ ਤਰ੍ਹਾਂ ਸਾਡੇ ਜੱਥੇ ਆਉਂਦੇ ਰਹਿਣਗੇ।







