ਤਰਨ ਤਾਰਨ ਦੀ ਜਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਦੇ 15 ਵੇਂ ਗੇੜ ਤੱਕ ਵਿੱਚ ਆਮ ਆਮਦੀ ਪਾਰਟੀ (ਆਪ)ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ 40169 ਅਤੇ ਉਨ੍ਹਾਂ ਦੇ ਨੇੜੇ ਦੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ 28852 ਮਿਲੀਆਂ ਸਨ ਜਿਸ ਨਾਲ ਹਰਮੀਤ ਸਿੰਘ ਸੰਧੂ ਵਿਰੋਧੀ ਉਮੀਦਵਾਰ ਤੋਂ 11317 ਵੋਟਾਂ ਦੇ ਫਰਕ ਨਾਲ ਅੱਗੇ ਸੀ ਗਿਣਤੀ ਦੇ ਕੇਵਲ ਇਕ ਹੀ ਗੇੜ ਬਾਕੀ ਬਚਦਾ ਹੈ ਜਿਸ ਕਰਕੇ ਸਰਕਾਰੀ ਧਿਰ ‘ਆਪ’ਦੇ ਉਮੀਦਵਾਰ ਦੀ ਜਿੱਤੀ ਯਕੀਨੀ ਬਣ ਗਈ ਹੈ







