ਬੂਟਾ ਸਿੰਘ ਬੁਰਜਗਿੱਲ ਨੇ ਅੱਜ ਯੂਨਾਈਟਿਡ ਫਰੰਟ ਪੰਜਾਬ ਚੈਪਟਰ ਦੀ ਮੀਟਿੰਗ ਹੋਣ ਬਾਰੇ ਜਾਣਕਾਰੀ ਦਿੱਤੀ। ਜਿਸ ਵਿੱਚ ਪਹਿਲਾ ਫੈਸਲਾ ਲਿਆ ਗਿਆ ਕਿ 26 ਨਵੰਬਰ 2020 ਨੂੰ ਅਸੀਂ ਦਿੱਲੀ ਗਏ ਸੀ ਜਿਸ ਵਿੱਚ ਅਸੀਂ ਮੋਰਚਾ ਜਿੱਤਿਆ ਸੀ ਅਤੇ ਇਸਦੀ 5ਵੀਂ ਵਰ੍ਹੇਗੰਢ 26 ਨਵੰਬਰ ਨੂੰ ਹੈ ਜਿਸ ਵਿੱਚ ਇਹ ਦੇਸ਼ ਭਰ ਵਿੱਚ ਮਨਾਈ ਜਾਵੇਗੀ ਜਿਸ ਵਿੱਚ ਪੰਜਾਬ ਵੱਲੋਂ ਚੰਡੀਗੜ੍ਹ ਦੇ ਸੈਕਟਰ 34 ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਮੰਗਾਂ ‘ਤੇ ਚਰਚਾ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਆਉਣ ਵਾਲੇ ਦਿਨਾਂ ਲਈ ਐਲਾਨ ਕੀਤਾ ਜਾਵੇਗਾ।







