ਸੋਮਵਾਰ, ਦਸੰਬਰ 1, 2025 11:13 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਚੰਡੀਗੜ੍ਹ ਯੂਨੀਵਰਸਿਟੀ ‘ਚ ਕਰਵਾਏ ਗਏ ਪੰਜਵੇਂ FAP ‘ਚ 793 ਸਕੂਲਾਂ, ਮੁੱਖ ਅਧਿਆਪਕਾਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੂੰ ਮਿਲਿਆ ‘ਪ੍ਰਾਈਡ ਆਫ਼ ਸਕੂਲ ਐਵਾਰਡ’

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਏ ਗਏ ਦੋ ਰੋਜ਼ਾ 5ਵੇਂ ਫ਼ੈਡਰੇਸ਼ਨ ਆਫ਼ ਪ੍ਰਾਇਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ (FAP) ਕੌਮੀ ਪੁਰਸਕਾਰ 2025 ਦੀ ਸ਼ਾਨਦਾਰ ਸਮਾਪਤੀ ਹੋਈ।

by Pro Punjab Tv
ਨਵੰਬਰ 30, 2025
in Featured, Featured News, ਪੰਜਾਬ
0

ਚੰਡੀਗੜ੍ਹ/ਮੋਹਾਲੀ: ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਏ ਗਏ ਦੋ ਰੋਜ਼ਾ 5ਵੇਂ ਫ਼ੈਡਰੇਸ਼ਨ ਆਫ਼ ਪ੍ਰਾਇਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ (FAP) ਕੌਮੀ ਪੁਰਸਕਾਰ 2025 ਦੀ ਸ਼ਾਨਦਾਰ ਸਮਾਪਤੀ ਹੋਈ। ਇਸ ਸਮਾਗਮ ਵਿੱਚ ਭਾਰਤ ਵਿੱਚ ਸਿੱਖਿਆ, ਖੇਡਾਂ ਅਤੇ ਸੱਭਿਆਚਾਰ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ 18 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀ) ਦੇ 793 ਸਕੂਲਾਂ, ਮੁੱਖ ਅਧਿਆਪਕਾਂ, ਅਧਿਆਪਕਾਂ ਅਤੇ ਹੋਰਨਾਂ ਸਟਾਫ਼ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।

5ਵੇਂ ਫ਼ੈਪ ਕੌਮੀ ਪੁਰਸਕਾਰ ਸਮਾਰੋਹ ਦੇ ਅਖ਼ਰੀਲੇ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੇ ਚੇਅਰਮੈਨ ਅਮਰਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਵੀ ਮੌਜੂਦ ਰਹੇ। ਪੁਰਸਕਾਰ ਸਮਾਰੋਹ ਵਿੱਚ ਹੋਰਨਾਂ ਵਿਸ਼ੇਸ਼ ਮਹਿਮਾਨਾਂ ਵਿੱਚ ਗੈਸਟ ਆਫ਼ ਆਨਰ ਅਤੇ ਗਾਇਕ ਜਸਬੀਰ ਜੱਸੀ ਅਤੇ ਫ਼ੈਪ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਸ਼ਾਮਲ ਸਨ।

ਦੋ-ਰੋਜ਼ਾ FAP ਕੌਮੀ ਪੁਰਸਕਾਰ 2025 ਦੇ ਅਖ਼ੀਰਲੇ ਦਿਨ, 170 ਪ੍ਰਿੰਸੀਪਲਾਂ ਅਤੇ 265 ਅਧਿਆਪਕਾਂ ਤੋਂ ਇਲਾਵਾ, ਪ੍ਰਾਈਡ ਆਫ਼ ਸਕੂਲ ਐਵਾਰਡ ਜੇਤੂਆਂ ਵਿੱਚ 32 ਅਕਾਊਂਟੈਂਟ, 36 ਕਲਰਕ, ਤਿੰਨ ਮਾਲੀ, ਪੰਜ ਚਪੜਾਸੀ, 20 ਸਹਾਇਕ ਸਟਾਫ਼, 19 ਟਰਾਂਸਪੋਰਟੇਸ਼ਨ ਸਟਾਫ਼ ਅਤੇ ਪ੍ਰਾਈਵੇਟ ਸਕੂਲਾਂ ਦੇ 32 ਗੈਰ-ਸਿੱਖਿਅਕ ਸਟਾਫ਼ ਮੈਂਬਰ ਸ਼ਾਮਲ ਸਨ। ਕੁੱਲ ਮਿਲਾ ਕੇ, FAP ਨੇ ਦੋ-ਰੋਜ਼ਾ ਪੁਰਸਕਾਰ ਸਮਾਰੋਹ ਦੌਰਾਨ 1,500 ਤੋਂ ਵੱਧ ਸਕੂਲਾਂ, ਅਧਿਆਪਕਾਂ, ਪ੍ਰਿੰਸੀਪਲਾਂ, ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਜਿਹੜਾ ਸਿੱਖਿਆ ਸ਼ਾਸਤਰੀ ਹੁੰਦਾ ਹੈ, ਉਹ ਹਰ ਇੱਕ ਵਿਅਕਤੀ ਦੇ ਦਿਲ ਤੇ ਦਿਮਾਗ ਦੇ ਅੰਦਰ ਪ੍ਰਕਾਸ਼ ਕਰਦਾ ਹੈ।ਸਾਨੂੰ ਅਵਾਰਡ ਦੇ ਮੁੱਖ ਮਕਸਦ ਬਾਰੇ ਜ਼ਰੂਰ ਜਾਨਣਾ ਚਾਹੀਦਾ ਹੈ, ਕਿਉਂਕਿ ਜਦੋਂ ਕਿਸੇ ਵਿਅਕਤੀ ਨੂੰ ਕੋਈ ਅਵਾਰਡ ਮਿਲਦਾ ਹੈ ਤਾਂ ਉਹ ਆਪਣੇ ਦਫ਼ਤਰ ਤੇ ਘਰ ਅੰਦਰ ਸੁਸ਼ੋਭਿਤ ਕਰਦਾ ਹੈ।ਉਸ ਤੋਂ ਬਾਅਦ ਉਹ ਕਿਸੇ ਵਿਅਕਤੀ ਨੂੰ ਕਿੰਨੀ ਜ਼ਿਆਦਾ ਪ੍ਰੇਰਣਾ ਮਿਲਦੀ ਹੈ ਉਹ ਜ਼ਿਆਦਾ ਜ਼ਰੂਰੀ ਹੈ। ਜੇ ਉਹ ਅਵਾਰਡ ਲੈਣ ਤੋਂ ਬਾਅਦ ਤੁਹਾਨੂੰ ਤੁਹਾਡੇ ਦਫ਼ਤਰ ਜਾਂ ਘਰ ਵਿਚ ਨਜ਼ਰ ਨਹੀਂ ਆਉਂਦਾ ਤਾਂ ਉਸ ਅਵਾਰਡ ਦਾ ਮੁੱਖ ਮਕਸਦ ਖਤਮ ਹੋ ਜਾਂਦਾ ਹੈ।

ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਅਸੀਂ ਇੱਕ ਸਿੱਖਿਆ ਸ਼ਾਸਤਰੀ ਹੋਣ ਦੇ ਨਾਤੇ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਗਿਆਨ ਦਾ ਪ੍ਰਕਾਸ਼ ਸਾਡੀ ਬੁੱਧੀ ਵਿਚ ਹੋ ਜਾਵੇ। ਸਾਡੇ ਦੇਸ਼ ਦਾ 90 ਪ੍ਰਤੀਸ਼ਤ ਸਿੱਖਿਆ ਤੰਤਰ ਸਾਨੂੰ ਗਿਆਨ ਦੇਣ ’ਤੇ ਅਧਾਰਿਤ ਹੈ।ਇਸ ਵਿਚ 10 ਪ੍ਰਤੀਸ਼ਤ ਮੁੱਖ ਕੇਂਦਰ ਬਿੰਦੂ ਹੈ ਉਹ ਕਿਤੇ ਨਾ ਕਿਤੇ ਗਾਇਬ ਹੋ ਜਾਂਦਾ ਹੈ।ਕਿਉਂਕਿ 90 ਪ੍ਰਤੀਸ਼ਤ ਦਾ 10 ਪ੍ਰਤੀਸ਼ਤ ਗਿਆਨ ਹਾਸਲ ਕਰਨ ਦਾ ਦੀਵਾ ਸਾਡੇ ਮਨ ਅੰਦਰ ਜਗਾਉਣਾ ਹੈ। ਉਸ ਦਾ ਕਦੇ ਵੀ ਕੋਈ ਟੈਸਟ ਨਹੀਂ ਹੋ ਸਕਦਾ ਹੈ।ਇਸ ਲਈ ਮੇਰੀ ਸਾਡੇ ਅਧਿਆਪਕਾਂ ਤੇ ਪ੍ਰਾਈਵੇਟ ਸਿੱਖਿਆ ਸੰਸਥਾਨਾਂ ਨੂੰ ਅਪੀਲ ਹੈ ਕਿ ਵਿਦਿਆਰਥੀਆਂ ਨੂੰ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।

ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਤੋਂ 5 ਸਾਲ ਪਹਿਲਾਂ ਦੇਸ਼ ਦੀਆਂ 50 ਫ਼ੀਸਦੀ ਸੇਵਾ ਕਰਨ ਵਾਲੀਆਂ ਪ੍ਰਾਈਵੇਟ ਸਿੱਖਿਆ ਸੰਸਥਾਵਾਂ, ਸਿੱਖਿਆ ਸ਼ਾਸਤਰੀਆਂ, ਸਿੱਖਿਆ ਦਾਨੀਆਂ ਅਤੇ ਅਧਿਆਪਕਾਂ ਦਾ ਸਨਮਾਨ ਕਰਨ ਵਾਸਤੇ ਕੋਈ ਵਿਵਸਥਾ ਨਹੀਂ ਸੀ। ਦੇਸ਼ ਦੇ ਅਜ਼ਾਦ ਹੋਣ ਤੋਂ ਬਾਅਦ ਸਭ ਤੋਂ ਵੱਡੀ ਚੂਣੌਤੀ ਸੀ ਕਿ ਦੇਸ਼ ਦੇ ਸਿੱਖਿਆ ਢਾਂਚੇ, ਜੋ ਨੀਂਹ ਸੀ ਸਮਾਜ ਦੀ ਸਿਰਜਣਾ ਦੀ, ਨੂੰ ਕਿਵੇਂ ਸਥਾਪਿਤ ਕੀਤਾ ਜਾਵੇ।ਕਿਉਂਕਿ ਦੇਸ਼ ਵੱਖ-ਵੱਖ ਰਿਆਸਤਾਂ ਵਿਚ ਵੰਡਿਆ ਹੋਇਆ ਸੀ ਤੇ ਇਕਜੁੱਟ ਹੀ ਨਹੀਂ ਸੀ। ਉਸ ਸਮੇਂ ਸਿੱਖਿਆ ਦਾਨੀ ਸਰਕਾਰ ਦੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਅੱਗੇ ਆਏ।ਅੱਜ 50 ਫ਼ੀਸਦੀ ਹਿੱਸੇ ਦੇ ਨਾਲ ਸਾਡੇ ਦੇਸ਼ ਦੇ ਕੋਲ ਬਹੁਤ ਸਾਰੇ ਸਾਧਨ ਹਨ। ਅੱਜ 50 ਫ਼ੀਸਦੀ ਹਿੱਸੇ ਨਾਲ ਦੇਸ਼ ਦੀਆਂ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਤੇ ਸਿੱਖਿਆ ਸ਼ਾਸਤਰੀਆਂ ਨੇ ਦੇਸ਼ ਦੀ ਤਰੱਕੀ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਪਰੰਤੂ ਸਮੇਂ ਦੀ ਸਿਤਮ ਜ਼ਰੀਫ਼ੀ ਰਹੀ ਕਿ ਅੱਜ ਤੋਂ 5 ਸਾਲ ਪਹਿਲਾਂ ਤੱਕ ਅਧਿਆਪਕ ਨੂੰ ਸਨਮਾਨ ਤਾਂ ਬਹੁਤ ਦਿੱਤਾ ਜਾਂਦਾ ਰਿਹਾ।ਪਰ ਉਹ ਵੀ ਸਰਕਾਰੀ ਸੰਸਥਾਵਾਂ ਦੇ ਅਧਿਆਪਕਾਂ ਨੂੰ ਹੀ ਦਿੱਤਾ ਜਾਂਦਾ ਸੀ, ਜਿਨ੍ਹਾਂ ਨੂੰ ਸਟੇਟ ਤੇ ਰਾਸ਼ਟਰੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਸੀ। ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਨਮਾਨ ਦੇਣ ਦੀ ਲੋੜ ਨੂੰ ਡਾ. ਜਗਜੀਤ ਸਿੰਘ ਧੂਰੀ ਨੇ ਆਪਣੀ ਦੂਰ ਅੰਦੇਸ਼ੀ ਸੋਚ ਨਾਲ ਸਮਝਿਆ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਆਫ਼ ਪੰਜਾਬ ਅਵਾਰਡ ਦੀ ਸ਼ੁਰੂਆਤ ਕੀਤੀ ਤੇ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਤੇ ਸਿੱਖਿਆ ਸ਼ਾਸਤਰੀਆਂ ਨੂੰ ਬਣਦਾ ਮਾਣ ਸਨਮਾਨ ਦਿੱਤਾ।

ਸੰਧੂ ਨੇ ਕਿਹਾ ਕਿ ਮੈਂਨੂੰ ਖ਼ੁਸ਼ੀ ਹੈ ਕਿ ਅੱਜ ਐੱਫਏਪੀ ਨੂੰ ਸਟੇਟ ਅਵਾਰਡ ਦਾ ਦਰਜਾ ਮਿਲ ਗਿਆ ਹੈ, ਜਿਸ ਵਿਚ ਅੱਜ 18 ਸੂਬਿਆਂ ਦੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਹੋਏ ਹਨ। ਪੰਜ ਸਾਲਾਂ ਦੇ ਅੰਦਰ ਐਫਏਪੀ ਦਾ ਇੱਕ ਰਾਸ਼ਟਰੀ ਅਵਾਰਡ ਬਣ ਜਾਣਾ ਜੋ ਕਿ ਪਹਿਲਾਂ ਨਹੀਂ ਸੀ। ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ।ਅੱਜ ਸਿਰਫ਼ ਪੰਜਾਬ ਦੀਆਂ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਹੀ ਨਹੀਂ, ਬਲਕਿ ਪੂਰੇ ਦੇਸ਼ ਭਰ ਦੀਆਂ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਐੱਫਏਪੀ ਦੀ ਧੰਨਵਾਦੀ ਹਨ।ਡਾ. ਧੂਰੀ ਦੇ ਯਤਨਾ ਸਦਕਾ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਦਾ ਵੱਕਾਰ ਸਮਾਜ ਦੇ ਸਾਹਮਣੇ ਬਹਾਲ ਹੋਇਆ ਹੈ।

ਇਸ ਮੌਕੇ ਫ਼ੈਡਰੇਸ਼ਨ ਆਫ਼ ਪ੍ਰਾਇਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ (ਫ਼ੈਪ) ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ, “ਬੀਤੇ ਦਿਨੀਂ ਫ਼ੈਪ ਅਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਮਿਲ ਕੇ ਇੱਕ ਵਿਲੱਖਣ ਵਿਸ਼ਵ ਰਿਕਾਰਡ ਬਣਾਇਆ ਹੈ। ਫ਼ੈਡਰੇਸ਼ਨ ਨੇ ਪਿਛਲੇ ਪੰਜ ਵਰ੍ਹਿਆਂ ਵਿੱਚ ਸਕੂਲਾਂ, ਮੁੱਖ ਅਧਿਆਪਕਾਂ, ਅਧਿਆਪਕਾਂ, ਵਿਦਿਆਰਥੀਆਂ ਨੂੰ ਕੁੱਲ 11,001 ਪੁਰਸਕਾਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਅਜਿਹੀ ਇਕਲੌਤੀ ਯੂਨੀਵਰਸਿਟੀ ਬਣ ਗਈ ਹੈ, ਜਿਸ ਨੇ ਆਪਣੇ ਪਲੇਟਫ਼ਾਰਮ ਤੋਂ ਲਗਾਤਾਰ ਪੰਜ ਸਾਲਾਂ ਤੱਕ ਇਸ ਪੁਰਸਕਾਰ ਸਮਾਰੋਹ ਕਰਵਾਇਆ ਹੈ। ਇਸ ਦੇ ਲਈ ਸੀਯੂ ਨੂੰ ਵੀ ਖ਼ਾਸ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ।”

ਡਾ. ਧੂਰੀ ਨੇ ਅੱਗੇ ਕਿਹਾ, “ਇਸ ਦੇ ਨਾਲ-ਨਾਲ ਅਸੀਂ ਇੱਕ ਹੋਰ ਵਿਲੱਖਣ ਰਿਕਾਰਡ ਬਣਾਇਆ ਹੈ। ਇਸ ਸਾਲ ਦੇ ਫ਼ੈਪ ਪੁਰਸਕਾਰ ਸਿਰਫ਼ ਅਧਿਆਪਕਾਂ, ਮੁੱਖ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਹੀ ਨਹੀਂ, ਬਲਕਿ ਉਨ੍ਹਾਂ ਲੋਕਾਂ ਨੂੰ ਵੀ ਮਿਲੇ ਹਨ, ਜਿਨ੍ਹਾਂ ਬਿਨਾਂ ਸਕੂਲਾਂ ਦੀ ਕੋਈ ਗਤੀ ਹੀ ਨਹੀਂ। ਇਹ ਐਵਾਰਡ ਹੋਰ ਸਟਾਫ਼ ਨੂੰ ਵੀ ਦਿੱਤਾ ਗਿਆ ਹੈ, ਤਾਂ ਕਿ ਹਰ ਇੱਕ ਵਿਅਕਤੀ ਨੂੰ ਬਰਾਬਰ ਸਨਮਾਨ ਮਿਲੇ।”

ਕਾਬਿਲੇਗ਼ੌਰ ਹੈ ਕਿ ਦੋ-ਰੋਜ਼ਾ ਪੁਰਸਕਾਰ ਸਮਾਰੋਹ ਦੌਰਾਨ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਸਮੇਤ 18 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਕੂਲਾਂ, ਪ੍ਰਿੰਸੀਪਲਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਚਾਰ ਸ਼੍ਰੇਣੀਆਂ ਵਿੱਚ ਦਿੱਤੇ ਗਏ ਸਨ, ਜਿਨ੍ਹਾਂ ਵਿੱਚ ‘ਬੈਸਟ ਸਕੂਲ ਐਵਾਰਡ’, ‘ਲਾਈਫਟਾਈਮ ਅਚੀਵਮੈਂਟ ਐਵਾਰਡ’, ਪ੍ਰਾਈਡ ਆਫ਼ ਸਕੂਲ ਐਵਾਰਡ ਅਤੇ ਬੈਸਟ ਸਟੂਡੈਂਟ ਐਵਾਰਡ ਸ਼ਾਮਲ ਸਨ।

Tags: fifth FAP held at Chandigarh Universitylatest newsLatest News Pro Punjab Tvlatest punjabi news pro punjab tvpro punjab tvpro punjab tv newspro punjab tv punjabi newsTrending news
Share197Tweet123Share49

Related Posts

ਬਿਹਾਰ ਅਤੇ ਗੁਜਰਾਤ ਲਈ ਤੁਰੰਤ ਪੈਸਾ, ਪਰ ਪੰਜਾਬ ਲਈ ਸਿਰਫ਼ 1,600 ਕਰੋੜ ਰੁਪਏ ਦੇ ਝੂਠੇ ਵਾਅਦੇ; ਕੀ ਕੇਂਦਰ ਦੀ ਭਾਜਪਾ ਸਰਕਾਰ ਖੁੱਲ੍ਹੇਆਮ ਪੰਜਾਬ ਨਾਲ ਕਰ ਰਹੀ ਵਿਤਕਰਾ

ਦਸੰਬਰ 1, 2025

ਪੰਜਾਬ ਦੇ ਸਰਕਾਰੀ ਸਕੂਲ ਵੀ ਬਣ ਰਹੇ ਹਨ ISRO ਨਰਸਰੀਆਂ ਮਾਨਸਾ ਦੀ ਖਗੋਲ ਵਿਗਿਆਨ ਪ੍ਰਯੋਗਸ਼ਾਲਾ ਨੇ ਮਾਨ ਸਰਕਾਰ ਦੇ ਵਿਜ਼ਨ ਨੂੰ ਕੀਤਾ ਸਾਬਤ

ਦਸੰਬਰ 1, 2025

‘ਯੁੱਧ ਨਸ਼ਿਆਂ ਵਿਰੁੱਧ’ ਦੇ 274ਵੇਂ ਦਿਨ ਪੰਜਾਬ ਪੁਲਿਸ ਵੱਲੋਂ 1.5 ਕਿਲੋ ਹੈਰੋਇਨ ਸਮੇਤ 74 ਨਸ਼ਾ ਤਸਕਰ ਕਾਬੂ

ਦਸੰਬਰ 1, 2025

ਹੁਣ ਰੱਟਾ ਮਾਰਨ ਨਾਲ ਕੰਮ ਨਹੀਂ ਚੱਲੇਗਾ, ਬਦਲ ਗਿਆ ਹੈ ਪੈਟਰਨ, ਜਾਣੋ ਮਾਨ ਸਰਕਾਰ ਦਾ ਆਧੁਨਿਕ ਇਮਤਿਹਾਨ ਪੈਟਰਨ!

ਨਵੰਬਰ 30, 2025

ਸੁਪਨਿਆਂ ਦਾ ਘਰ ਤੇ ਆਤਮ-ਸਨਮਾਨ ਦਾ ਸੰਗਮ : ਮਾਨ ਸਰਕਾਰ ਨੇ ਪੱਟੀ ਵਿੱਚ 674 ਬੇਘਰ ਪਰਿਵਾਰਾਂ ਨੂੰ ਨਵੇਂ ਘਰਾਂ ਲਈ ਸੌਂਪੇ ਪ੍ਰਵਾਨਗੀ ਪੱਤਰ

ਨਵੰਬਰ 30, 2025

ਪੰਜਾਬ ਬਣਿਆ ਨਿਵੇਸ਼ ਦਾ ਕੇਂਦਰ : ਇੱਕ ਮਹੀਨੇ ਵਿੱਚ ₹4,700 ਕਰੋੜ ਦਾ ਰਿਕਾਰਡ ਨਿਵੇਸ਼

ਨਵੰਬਰ 30, 2025
Load More

Recent News

ਬਿਹਾਰ ਅਤੇ ਗੁਜਰਾਤ ਲਈ ਤੁਰੰਤ ਪੈਸਾ, ਪਰ ਪੰਜਾਬ ਲਈ ਸਿਰਫ਼ 1,600 ਕਰੋੜ ਰੁਪਏ ਦੇ ਝੂਠੇ ਵਾਅਦੇ; ਕੀ ਕੇਂਦਰ ਦੀ ਭਾਜਪਾ ਸਰਕਾਰ ਖੁੱਲ੍ਹੇਆਮ ਪੰਜਾਬ ਨਾਲ ਕਰ ਰਹੀ ਵਿਤਕਰਾ

ਦਸੰਬਰ 1, 2025

ਪੰਜਾਬ ਦੇ ਸਰਕਾਰੀ ਸਕੂਲ ਵੀ ਬਣ ਰਹੇ ਹਨ ISRO ਨਰਸਰੀਆਂ ਮਾਨਸਾ ਦੀ ਖਗੋਲ ਵਿਗਿਆਨ ਪ੍ਰਯੋਗਸ਼ਾਲਾ ਨੇ ਮਾਨ ਸਰਕਾਰ ਦੇ ਵਿਜ਼ਨ ਨੂੰ ਕੀਤਾ ਸਾਬਤ

ਦਸੰਬਰ 1, 2025

‘ਯੁੱਧ ਨਸ਼ਿਆਂ ਵਿਰੁੱਧ’ ਦੇ 274ਵੇਂ ਦਿਨ ਪੰਜਾਬ ਪੁਲਿਸ ਵੱਲੋਂ 1.5 ਕਿਲੋ ਹੈਰੋਇਨ ਸਮੇਤ 74 ਨਸ਼ਾ ਤਸਕਰ ਕਾਬੂ

ਦਸੰਬਰ 1, 2025

ਚੰਡੀਗੜ੍ਹ ਯੂਨੀਵਰਸਿਟੀ ‘ਚ ਕਰਵਾਏ ਗਏ ਪੰਜਵੇਂ FAP ‘ਚ 793 ਸਕੂਲਾਂ, ਮੁੱਖ ਅਧਿਆਪਕਾਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੂੰ ਮਿਲਿਆ ‘ਪ੍ਰਾਈਡ ਆਫ਼ ਸਕੂਲ ਐਵਾਰਡ’

ਨਵੰਬਰ 30, 2025

ਹੁਣ ਰੱਟਾ ਮਾਰਨ ਨਾਲ ਕੰਮ ਨਹੀਂ ਚੱਲੇਗਾ, ਬਦਲ ਗਿਆ ਹੈ ਪੈਟਰਨ, ਜਾਣੋ ਮਾਨ ਸਰਕਾਰ ਦਾ ਆਧੁਨਿਕ ਇਮਤਿਹਾਨ ਪੈਟਰਨ!

ਨਵੰਬਰ 30, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.