ਬੁੱਧਵਾਰ, ਦਸੰਬਰ 17, 2025 05:13 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

CGC ਯੂਨੀਵਰਸਿਟੀ, ਮੋਹਾਲੀ ਵਿੱਚ ‘ਪਲੇਸਮੈਂਟ ਡੇ 2025’ ਨੇ ਸਫਲਤਾ ਦਾ ਨਵਾਂ ਇਤਿਹਾਸ ਰਚਿਆ

ਮੌਜੂਦਾ ਦੌਰ ਵਿੱਚ, ਜਿੱਥੇ ਉੱਚ ਸਿੱਖਿਆ ਦੀ ਮਹੱਤਤਾ ਨਤੀਜਿਆਂ ਅਤੇ ਉਦਯੋਗਕ ਪ੍ਰਭਾਵਾਂ ਦੇ ਆਧਾਰ ‘ਤੇ ਆਂਕੀ ਜਾ ਰਹੀ ਹੈ, ਉੱਥੇ CGC ਯੂਨੀਵਰਸਿਟੀ, ਮੋਹਾਲੀ ਨੇ ‘ਪਲੇਸਮੈਂਟ ਡੇ 2025’ ਬਹੁਤ ਵੱਡੇ ਆਯੋਜਨ ਰਾਹੀਂ ਅਕਾਦਮਿਕ ਉਤਕ੍ਰਿਸ਼ਟਤਾ ਅਤੇ ਕਰੀਅਰ ਨਿਰਮਾਣ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਸੰਸਥਾ ਵਜੋਂ ਆਪਣੀ ਪਛਾਣ ਨੂੰ ਹੋਰ ਮਜ਼ਬੂਤ ਕੀਤਾ ਹੈ।

by Pro Punjab Tv
ਦਸੰਬਰ 17, 2025
in Featured, Featured News, ਸਿੱਖਿਆ, ਪੰਜਾਬ
0

ਮੌਜੂਦਾ ਦੌਰ ਵਿੱਚ, ਜਿੱਥੇ ਉੱਚ ਸਿੱਖਿਆ ਦੀ ਮਹੱਤਤਾ ਨਤੀਜਿਆਂ ਅਤੇ ਉਦਯੋਗਕ ਪ੍ਰਭਾਵਾਂ ਦੇ ਆਧਾਰ ‘ਤੇ ਆਂਕੀ ਜਾ ਰਹੀ ਹੈ, ਉੱਥੇ CGC ਯੂਨੀਵਰਸਿਟੀ, ਮੋਹਾਲੀ ਨੇ ‘ਪਲੇਸਮੈਂਟ ਡੇ 2025’ ਬਹੁਤ ਵੱਡੇ ਆਯੋਜਨ ਰਾਹੀਂ ਅਕਾਦਮਿਕ ਉਤਕ੍ਰਿਸ਼ਟਤਾ ਅਤੇ ਕਰੀਅਰ ਨਿਰਮਾਣ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਸੰਸਥਾ ਵਜੋਂ ਆਪਣੀ ਪਛਾਣ ਨੂੰ ਹੋਰ ਮਜ਼ਬੂਤ ਕੀਤਾ ਹੈ। ਇਹ ਸਮਾਰੋਹ ਵਿਦਿਆਰਥੀਆਂ ਦੀ ਸਮਰੱਥਾ ਨੂੰ ਪ੍ਰਦਰਸ਼ਨ ਵਿੱਚ ਅਤੇ ਮਹੱਤਵਕਾਂਸ਼ਾਵਾਂ ਨੂੰ ਉਪਲਬਧੀਆਂ ਵਿੱਚ ਬਦਲਣ ਪ੍ਰਤੀ ਯੂਨੀਵਰਸਿਟੀ ਦੀ ਅਟੱਲ ਵਚਨਬੱਧਤਾ ਦਾ ਸਸ਼ਕਤ ਪ੍ਰਮਾਣ ਬਣਿਆ।

ਪਲੇਸਮੈਂਟ ਡੇ 2025, ਬੈਚ 2026 ਲਈ ਇੱਕ ਨਿਰਣਾਇਕ ਮੋੜ ਸਾਬਤ ਹੋਇਆ। ਵਿਦਿਆਰਥੀਆਂ ਦੀ ਕਠਿਨ ਮਿਹਨਤ, ਅਨੁਸ਼ਾਸਨ ਅਤੇ ਦੂਰਦਰਸ਼ੀ ਸੋਚ ਦੇ ਫਲਸਰੂਪ ਉਨ੍ਹਾਂ ਨੇ ਆਪਣੀ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਸ਼ਾਨਦਾਰ ਭਵਿੱਖ-ਨਿਰਮਾਣ ਦੇ ਅਵਸਰ ਹਾਸਲ ਕਰ ਲਏ। ਇਹ ਦਿਨ ਸਿਰਫ਼ ਇੱਕ ਔਪਚਾਰਿਕ ਸਮਾਰੋਹ ਨਹੀਂ ਸੀ, ਸਗੋਂ ਵਿਦਿਆਰਥੀਆਂ ਦੀਆਂ ਆਕਾਂਛਾਵਾਂ, ਉਨ੍ਹਾਂ ਦੀਆਂ ਪੇਸ਼ਾਵਰ ਕਾਮਯਾਬੀਆਂ ਅਤੇ ਵਿਸ਼ਵ ਪੱਧਰ ‘ਤੇ ਉਜਲੇ ਭਵਿੱਖ ਦੀ ਸ਼ੁਰੂਆਤ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ।

ਇਸ ਸਾਲ ਦੇ ਪਲੇਸਮੈਂਟ ਨਤੀਜੇ CGC ਯੂਨੀਵਰਸਿਟੀ, ਮੋਹਾਲੀ ਦੀ ਲਗਾਤਾਰ ਤਰੱਕੀ ਅਤੇ ਮਜ਼ਬੂਤ ਉਦਯੋਗਕ ਭਰੋਸੇ ਨੂੰ ਸਾਫ਼ ਤੌਰ ‘ਤੇ ਦਰਸਾਉਂਦੇ ਹਨ, ਜਿਸ ਨਾਲ ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਸ਼ਵ ਪੱਧਰੀ ਸੰਸਥਾਵਾਂ ਲਈ ਇੱਕ ਪਸੰਦੀਦਾ ਟੈਲੈਂਟ ਮੰਜ਼ਿਲ ਵਜੋਂ ਯੂਨੀਵਰਸਿਟੀ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ। ਸਾਲ 2026 ਦੇ ਪਲੇਸਮੈਂਟ ਸੀਜ਼ਨ ਦੌਰਾਨ ਯੂਨੀਵਰਸਿਟੀ ਵਿੱਚ ਕੁੱਲ 1,816 ਪਲੇਸਮੈਂਟ ਆਫ਼ਰ ਦਰਜ ਕੀਤੇ ਗਏ, ਜੋ ਕਿ ਸਾਲ 2025 ਦੇ 1,482 ਅਤੇ 2024 ਦੇ 864 ਆਫ਼ਰਾਂ ਦੇ ਮੁਕਾਬਲੇ ਇੱਕ ਪ੍ਰਮੁੱਖ ਵਾਧੇ ਨੂੰ ਦਰਸਾਉਂਦੇ ਹਨ। ਇਹ ਅੰਕੜੇ ਯੂਨੀਵਰਸਿਟੀ ਦੇ ਲਗਾਤਾਰ ਸਾਲ-ਦਰ-ਸਾਲ ਵਿਕਾਸ ਅਤੇ ਉਦਯੋਗ ਨਾਲ ਇਸਦੇ ਮਜ਼ਬੂਤ ਸਬੰਧਾਂ ਦਾ ਪੱਕਾ ਪ੍ਰਮਾਣ ਹਨ।

ਪਲੇਸਮੈਂਟ ਡੇ 2025 ਦੀ ਇੱਕ ਇਤਿਹਾਸਕ ਉਪਲਬਧੀ ਸੈਲਰੀ ਪੈਕੇਜ ਦੇ ਮਿਆਰ ਵਿੱਚ ਬੇਮਿਸਾਲ ਵਾਧਾ ਰੇਹਾ। ਇਸ ਸਾਲ ਪ੍ਰਾਪਤ ਅਤੇ ਆਫ਼ਰ ਕੀਤਾ ਗਿਆ ਸਭ ਤੋਂ ਉੱਚਾ ਪੈਕੇਜ ₹1 ਕਰੋੜ ਪ੍ਰਤੀ ਸਾਲ ਰਿਹਾ। ਜੋ ਕਿ ਸਾਲ 2025 ਵਿੱਚ ਸਥਾਪਿਤ ਇਸ ਅਸਾਧਾਰਣ ਉਪਲਬਧੀ ਨੂੰ ਬਣਾਈ ਰੱਖਦੇ ਹੋਏ, ਸਾਲ 2024 ਦੇ ₹53 ਲੱਖ ਪ੍ਰਤੀ ਸਾਲ ਨਾਲੋਂ 105 ਪ੍ਰਤੀਸ਼ਤ ਤੋਂ ਵੱਧ ਵਾਧੇ ਨੂੰ ਦਰਸਾਉਂਦਾ ਹੈ। ਇਹ ਉਪਲਬਧੀ ਯੂਨੀਵਰਸਿਟੀ ਦੀ ਪਲੇਸਮੈਂਟ ਵਿਰਾਸਤ ਵਿੱਚ ਇੱਕ ਨਵਾਂ ਮਿਆਰ ਸਥਾਪਤ ਕਰਦੀ ਹੈ ਅਤੇ ਰੋਜ਼ਗਾਰ ਯੋਗਤਾ (Employability), ਹੁਨਰ ਤਿਆਰੀ ਅਤੇ ਪੇਸ਼ਾਵਰ ਉਤਕ੍ਰਿਸ਼ਟਤਾ ‘ਤੇ CGC ਯੂਨੀਵਰਸਿਟੀ, ਮੋਹਾਲੀ ਦੇ ਗਹਿਰੇ ਫੋਕਸ ਨੂੰ ਰੇਖਾਂਕਿਤ ਕਰਦੀ ਹੈ।

ਬੈਚ 2026 ਲਈ ਔਸਤ ਵੇਤਨ ਪੈਕੇਜ ₹6.85 ਲੱਖ ਪ੍ਰਤੀ ਸਾਲ ਦਰਜ ਕੀਤਾ ਗਿਆ, ਜੋ ਸਾਲ 2025 ਦੇ ₹6.65 ਲੱਖ ਅਤੇ ਸਾਲ 2024 ਦੇ ₹6.2 ਲੱਖ ਨਾਲੋਂ ਲਗਾਤਾਰ ਸੁਧਾਰ ਨੂੰ ਦਰਸਾਉਂਦਾ ਹੈ। ਇਹ ਤਰੱਕੀ ਯੂਨੀਵਰਸਿਟੀ ਦੇ ਉਦਯੋਗ-ਅਨੁਕੂਲ ਪਾਠਕ੍ਰਮ ਅਤੇ ਅਨੁਭਵਾਤਮਕ ਅਧਿਆਪਨ ਮਾਡਲ ਦੀ ਪ੍ਰਭਾਵਸ਼ੀਲਤਾ ਨੂੰ ਹੋਰ ਮਜ਼ਬੂਤ ਕਰਦੀ ਹੈ। ਕਾਰਪੋਰੇਟ ਭਾਗੀਦਾਰੀ ਵਿੱਚ ਵੀ ਗੌਰਤਮਕ ਵਾਧਾ ਦੇਖਿਆ ਗਿਆ, ਜਿਸ ਵਿੱਚ ਸਾਲ 2026 ਵਿੱਚ 1,500 ਤੋਂ ਵੱਧ ਭਰਤੀਕਰਤਾਵਾਂ ਨੇ ਭਾਗ ਲਿਆ, ਜਦਕਿ ਸਾਲ 2025 ਵਿੱਚ ਇਹ ਸੰਖਿਆ 1,200+ ਅਤੇ ਸਾਲ 2024 ਵਿੱਚ 650+ ਸੀ। ਇਹ ਅੰਕੜੇ ਰਾਸ਼ਟਰੀ ਅਤੇ ਵਿਸ਼ਵ ਪੱਧਰੀ ਭਰਤੀ ਪਰਿਦ੍ਰਿਸ਼ ਵਿੱਚ CGC ਯੂਨੀਵਰਸਿਟੀ, ਮੋਹਾਲੀ ਦੀ ਵਧਦੀ ਪ੍ਰਤਿਸ਼ਠਾ ਅਤੇ ਮਜ਼ਬੂਤ ਮੌਜੂਦਗੀ ਨੂੰ ਸਾਫ਼ ਤੌਰ ‘ਤੇ ਦਰਸਾਉਂਦੇ ਹਨ।

ਇਸ ਪਲੇਸਮੈਂਟ ਸੀਜ਼ਨ ਵਿੱਚ ਕੈਪਜੈਮੀਨੀ (Capgemini), ਸਰਵਿਸਨਾਊ (ServiceNow), ਕੋਫੋਰਜ (Coforge), ਨੋਕੀਆ (Nokia), ਡਬਲਯੂਐਨਐਸ (WNS) ਅਤੇ ਐਮਫੇਸਿਸ (Mphasis) ਵਰਗੀਆਂ ਕਈ ਪ੍ਰਮੁੱਖ ਬਹੁ-ਰਾਸ਼ਟਰੀ ਕੰਪਨੀਆਂ ਅਤੇ ਉਦਯੋਗਿਕ ਸੰਸਥਾਵਾਂ ਨੇ ਉਤਸ਼ਾਹਪੂਰਵਕ ਭਾਗ ਲਿਆ। ਆਰਟੀਫੀਸ਼ਲ ਇੰਟੈਲੀਜੈਂਸ (AI), ਡਾਟਾ ਸਾਇੰਸ, ਸਾਈਬਰ ਸੁਰੱਖਿਆ, ਕਲਾਉਡ ਕੰਪਿਊਟਿੰਗ, ਬਿਜ਼ਨਸ ਐਨਾਲਿਟਿਕਸ, ਫਿਨਟੈਕ ਅਤੇ ਐਡਵਾਂਸਡ ਇੰਜੀਨੀਅਰਿੰਗ ਟੈਕਨੋਲੋਜੀਜ਼ ਵਰਗੇ ਭਵਿੱਖ-ਮੁੱਖ ਅਤੇ ਉੱਚ ਵਿਕਾਸ ਵਾਲੇ ਖੇਤਰਾਂ ਵਿੱਚ ਸ਼ਾਨਦਾਰ ਨੌਕਰੀ ਦੇ ਅਵਸਰ ਦਿੱਤੇ ਗਏ। ਇਹ ਉਪਲਬਧੀਆਂ CGC ਯੂਨੀਵਰਸਿਟੀ, ਮੋਹਾਲੀ ਦੀ ਉਦਯੋਗਕ ਬਦਲਦੀਆਂ ਜ਼ਰੂਰਤਾਂ ਨੂੰ ਪਹਿਲਾਂ ਹੀ ਪਛਾਣਣ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮੁਕਾਬਲੇ ਲਈ ਸਮਰੱਥ ਬਣਾਉਣ ਦੀ ਸਮਰੱਥਾ ਨੂੰ ਸਸ਼ਕਤ ਰੂਪ ਵਿੱਚ ਸਾਬਤ ਕਰਦੀਆਂ ਹਨ।

ਕਾਰਜਕ੍ਰਮ ਦਾ ਇੱਕ ਵਿਸ਼ੇਸ਼ ਤੌਰ ‘ਤੇ ਪ੍ਰੇਰਣਾਦਾਇਕ ਪਲ ਉਹ ਸੀ, ਜਦੋਂ ਉਨ੍ਹਾਂ ਸ਼ਾਨਦਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਦੀ ਸ਼ੈਖਸ਼ਣਿਕ ਪ੍ਰਤਿਭਾ, ਨੇਤ੍ਰਤਵ ਕੌਸ਼ਲ ਅਤੇ ਪੇਸ਼ਾਵਰ ਸੋਝ-ਬੂਝ, CGC ਯੂਨੀਵਰਸਿਟੀ, ਮੋਹਾਲੀ ਦੇ ਮੂਲ ਮੁੱਲਾਂ ਨੂੰ ਪ੍ਰਤੀਬਿੰਬਤ ਕਰਦੀ ਹੈ। ਇਹ ਸਨਮਾਨ ਯੂਨੀਵਰਸਿਟੀ ਦੀ ਉਸ ਸਿੱਖਿਆ-ਦ੍ਰਿਸ਼ਟੀ ਨੂੰ ਹੋਰ ਮਜ਼ਬੂਤ ਕਰਦੇ ਹਨ, ਜਿਸਦਾ ਮਕਸਦ ਸਿਰਫ਼ ਰੋਜ਼ਗਾਰ ਯੋਗ ਸਨਾਤਕ ਤਿਆਰ ਕਰਨਾ ਨਹੀਂ, ਸਗੋਂ ਦੂਰਦਰਸ਼ੀ ਨੇਤਾ ਅਤੇ ਜ਼ਿੰਮੇਵਾਰ ਬਦਲਾਅ ਲਿਆਉਣ ਵਾਲੇ (changemakers) ਵਿਅਕਤੀ ਤਿਆਰ ਕਰਨਾ ਵੀ ਹੈ।

ਇਸ ਮੌਕੇ ਨੂੰ ਹੋਰ ਵੀ ਸ਼ਾਨਦਾਰ ਬਣਾਇਆ ‘ਫਾਦਰ ਆਫ਼ ਐਜੂਕੇਸ਼ਨ’ ਅਤੇ ਮਾਨਨੀਯ ਚਾਂਸਲਰ ਸ. ਰਸ਼ਪਾਲ ਸਿੰਘ ਧਾਲੀਵਾਲ ਜੀ ਦੇ ਪ੍ਰੇਰਕ ਸੰਬੋਧਨ ਨੇ, ਜਿਸ ਵਿੱਚ ਉਨ੍ਹਾਂ ਨੇ ਸਿੱਖਿਆ ਦੇ ਸਮੱਗਰੀਕ ਉਦੇਸ਼ ‘ਤੇ ਰੋਸ਼ਨੀ ਪਾਈ। ਉਨ੍ਹਾਂ ਸਿੱਖਿਆ ਦੇ ਸਮੱਗਰੀਕ ਉਦੇਸ਼ ‘ਤੇ ਜ਼ੋਰ ਦਿੰਦਿਆਂ ਕਿਹਾ:

“ਸੱਚੀ ਸਿੱਖਿਆ ਸਿਰਫ਼ ਨੌਕਰੀ ਪ੍ਰਾਪਤ ਕਰਨ ਤੱਕ ਸੀਮਿਤ ਨਹੀਂ ਹੁੰਦੀ, ਸਗੋਂ ਇਹ ਚਰਿੱਤਰ ਨਿਰਮਾਣ, ਹੁਨਰ ਵਿਕਾਸ ਅਤੇ ਨੌਜਵਾਨ ਮਨ ਨੂੰ ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ਇਮਾਨਦਾਰੀ ਨਾਲ ਨੇਤ੍ਰਤਵ ਕਰਨ ਯੋਗ ਬਣਾਉਣ ਦੀ ਪ੍ਰਕਿਰਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ CGC ਯੂਨੀਵਰਸਿਟੀ, ਮੋਹਾਲੀ ਦਾ ਸੰਕਲਪ ਐਸੇ ਨੇਤ੍ਰਤਵਕਰਾਂ ਤਿਆਰ ਕਰਨਾ ਹੈ ਜੋ ਮੌਕਿਆਂ ਦੀ ਖੋਜ ਕਰਨ ਵਾਲੇ ਨਹੀਂ, ਸਗੋਂ ਨਵੇਂ ਮੌਕੇ ਸਿਰਜਣ ਵਾਲੇ ਹੋਣ।”

ਪਲੇਸਮੈਂਟ ਡੇ 2025 ਦੀ ਇਤਿਹਾਸਕ ਸਫਲਤਾ ਦਾ ਜਸ਼ਨ ਮਨਾਉਂਦੇ ਹੋਏ CGC ਯੂਨੀਵਰਸਿਟੀ, ਮੋਹਾਲੀ ਨਵਾਂਚਾਰ, ਵਿਸ਼ਵ ਪੱਧਰੀ ਦ੍ਰਿਸ਼ਟੀਕੋਣ ਅਤੇ ਬਦਲਾਅ ਵਾਲੀ ਸਿੱਖਿਆ ‘ਤੇ ਅਧਾਰਿਤ ਭਵਿੱਖ ਦੀ ਦਿਸ਼ਾ ਵੱਲ ਲਗਾਤਾਰ ਅੱਗੇ ਵਧ ਰਹੀ ਹੈ। ਅਤਿ-ਆਧੁਨਿਕ ਸਿੱਖਿਆ ਵਿਧੀਆਂ, ਅੰਤਰਰਾਸ਼ਟਰੀ ਸਹਿਯੋਗ ਅਤੇ ਮਜ਼ਬੂਤ ਉਦਯੋਗਿਕ ਭਾਈਚਾਰੇ ਰਾਹੀਂ ਯੂਨੀਵਰਸਿਟੀ ਆਪਣੇ ਇਸ ਮਿਸ਼ਨ ‘ਤੇ ਅਡਿੱਗ ਹੈ ਕਿ ਵਿਦਿਆਰਥੀਆਂ ਨੂੰ ਐਸੀਆਂ ਹੁਨਰਸ਼ਕਤੀ ਪ੍ਰਦਾਨ ਕੀਤੀ ਜਾਵੇ ਜੋ ਕਲਾਸਰੂਮ ਦੀਆਂ ਸੀਮਾਵਾਂ ਤੋਂ ਪਰੇ ਹੋਣ ਅਤੇ ਉਨ੍ਹਾਂ ਦੇ ਕਰੀਅਰ ਨੂੰ ਵਿਸ਼ਵ ਪੱਧਰ ਤੱਕ ਲੈ ਜਾਣ ਯੋਗ ਬਣਾਉਣ।

ਪਲੇਸਮੈਂਟ ਡੇ 2025 ਸਿਰਫ਼ ਆਫ਼ਰਾਂ ਅਤੇ ਵੇਤਨ ਪੈਕੇਜਾਂ ਦਾ ਜਸ਼ਨ ਨਹੀਂ ਹੈ, ਸਗੋਂ ਇਹ ਵਿਕਾਸ, ਬਦਲਾਅ ਅਤੇ ਅਸੀਮ ਸੰਭਾਵਨਾਵਾਂ ਦੀ ਇੱਕ ਸ਼ਕਤੀਸ਼ਾਲੀ ਕਹਾਣੀ ਹੈ। CGC ਯੂਨੀਵਰਸਿਟੀ, ਮੋਹਾਲੀ ਵਿੱਚ ਭਵਿੱਖ ਦੀ ਸਿਰਫ਼ ਕਲਪਨਾ ਨਹੀਂ ਕੀਤੀ ਜਾਂਦੀ—ਇੱਥੇ ਭਵਿੱਖ ਨੂੰ ਬਣਾਇਆ ਜਾਂਦਾ ਹੈ, ਪ੍ਰਾਪਤ ਕੀਤਾ ਜਾਂਦਾ ਹੈ ਅਤੇ ਨੇਤ੍ਰਤਵ ਦੇ ਨਾਲ ਅੱਗੇ ਵਧਾਇਆ ਜਾਂਦਾ ਹੈ।

Tags: ‘Placement Day 2025’ at CGC UniversityCGC UniversityCGC University Mohali creates new history of successlatest newsLatest News Pro Punjab Tvlatest punjabi news pro punjab tvpro punjab tvpro punjab tv newspro punjab tv punjabi news
Share198Tweet124Share50

Related Posts

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਹੋਏ ਸ਼ੁਰੂ, ਇਹ ਪਾਰਟੀ ਚੱਲ ਰਹੀ ਅੱਗੇ

ਦਸੰਬਰ 17, 2025

ਮੁੱਖ ਮੰਤਰੀ ਨੇ ਪੰਜਾਬ ਨੂੰ ਯੂ.ਕੇ. ਲਈ ਨਿਵੇਸ਼ ਹੱਬ ਵਜੋਂ ਪੇਸ਼ ਕੀਤਾ

ਦਸੰਬਰ 17, 2025

ਫਿਟ ਸੈਂਟਰਲ ਜਲੰਧਰ ਨੂੰ ਲੈ ਕੇ ਵੱਡੀ ਪਹਿਲ: ਸੈਂਟਰਲ ਹਲਕੇ ਵਿੱਚ 14 ਨਵੇਂ ਖੇਡ ਕੋਰਟ ਜਨਵਰੀ ਤੱਕ ਹੋਣਗੇ ਤਿਆਰ, ਮਾਰਚ ਵਿੱਚ ਇੰਟਰ-ਵਾਰਡ ਖੇਡ ਲੀਗ

ਦਸੰਬਰ 17, 2025

ਪੰਜਾਬ ‘ਚ ਸੇਵਾ ਡਿਲੀਵਰੀ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ ਖੋਲ੍ਹੇ ਜਾਣਗੇ 54 ਨਵੇਂ ਸੇਵਾ ਕੇਂਦਰ

ਦਸੰਬਰ 17, 2025

‘ਯੁੱਧ ਨਸ਼ਿਆਂ ਵਿਰੁੱਧ’: 290ਵੇਂ ਦਿਨ, ਪੰਜਾਬ ਪੁਲਿਸ ਨੇ 76 ਨਸ਼ਾ ਤਸਕਰਾਂ ਨੂੰ 2.2 ਕਿਲੋ ਹੈਰੋਇਨ, 10 ਕਿਲੋ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

ਦਸੰਬਰ 17, 2025

ਰਾਣਾ ਬਲਾਚੌਰੀਆ ਦਾ ਹੋਇਆ ਅੰਤਿਮ ਸੰਸਕਾਰ, ਵਿਆਹ ਨੂੰ ਹੋਏ ਸਨ 11 ਦਿਨ

ਦਸੰਬਰ 16, 2025
Load More

Recent News

CGC ਯੂਨੀਵਰਸਿਟੀ, ਮੋਹਾਲੀ ਵਿੱਚ ‘ਪਲੇਸਮੈਂਟ ਡੇ 2025’ ਨੇ ਸਫਲਤਾ ਦਾ ਨਵਾਂ ਇਤਿਹਾਸ ਰਚਿਆ

ਦਸੰਬਰ 17, 2025

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਹੋਏ ਸ਼ੁਰੂ, ਇਹ ਪਾਰਟੀ ਚੱਲ ਰਹੀ ਅੱਗੇ

ਦਸੰਬਰ 17, 2025

ਮੁੱਖ ਮੰਤਰੀ ਨੇ ਪੰਜਾਬ ਨੂੰ ਯੂ.ਕੇ. ਲਈ ਨਿਵੇਸ਼ ਹੱਬ ਵਜੋਂ ਪੇਸ਼ ਕੀਤਾ

ਦਸੰਬਰ 17, 2025

ਫਿਟ ਸੈਂਟਰਲ ਜਲੰਧਰ ਨੂੰ ਲੈ ਕੇ ਵੱਡੀ ਪਹਿਲ: ਸੈਂਟਰਲ ਹਲਕੇ ਵਿੱਚ 14 ਨਵੇਂ ਖੇਡ ਕੋਰਟ ਜਨਵਰੀ ਤੱਕ ਹੋਣਗੇ ਤਿਆਰ, ਮਾਰਚ ਵਿੱਚ ਇੰਟਰ-ਵਾਰਡ ਖੇਡ ਲੀਗ

ਦਸੰਬਰ 17, 2025

ਪੰਜਾਬ ‘ਚ ਸੇਵਾ ਡਿਲੀਵਰੀ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ ਖੋਲ੍ਹੇ ਜਾਣਗੇ 54 ਨਵੇਂ ਸੇਵਾ ਕੇਂਦਰ

ਦਸੰਬਰ 17, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.