ਬਜਟ ‘ਚ ਵਿੱਤ ਮੰਤਰੀ ਨੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ।ਵਿੱਤ ਮੰਤਰੀ ਨੇ ਅੱਜ ਪੇਸ਼ ਹੋਏ ਬਜਟ ‘ਚ ਐਲਾਨ ਕੀਤਾ ਕਿ ਸਰਕਾਰ ਅਗਲੇ ਵਿੱਤੀ ਸਾਲ ‘ਚ ਕਿਸਾਨਾਂ ਨੂੰ ਐੱਮਐਸਪੀ ਦੇ ਤਹਿਤ 2.7 ਲੱਖ ਕਰੋੜ ਰੁਪਏ ਦੇਵੇਗੀ।ਖੇਤੀ ਸੈਕਟਰ ਨੂੰ ਵਧਾਵਾ ਦੇਣ ਲਈ ਸਰਕਾਰ ਨੇ ਇਹ ਕਦਮ ਚੁੱਕਿਆ ਹੈ।
ਸਰਕਾਰ ਦੇ ਇਸ ਕਦਮ ਤੋਂ ਉਮੀਦ ਹੈ ਕਿ ਕਿਸਾਨਾਂ ਨੂੰ ਆਰਥਿਕ ਲਾਭ ਮਿਲੇਗਾ ਅਤੇ ਉਹ ਉਪਜ ਵਧਾਉਣ ‘ਚ ਬਿਹਤਰ ਤਰੀਕਿਆਂ ਨਾਲ ਜੁੜ ਸਕਣਗੇ 24 ਜਨਵਰੀ ਨੂੰ ਆਏ ਅੰਕੜਿਆਂ ਅਨੁਸਾਰ ਕੇਂਦਰ ਨੇ ਚਾਲੂ ਮਾਰਕੀਟਿੰਗ ਸੈਸ਼ਨ 2021-22 ‘ਚ ਹੁਣ ਤੱਕ 606.19 ਲੱਖ ਟਨ ਝੋਨੇ ਦੀ ਖ੍ਰੀਦ ਕੀਤੀ ਹੈ।
ਝੋਨੇ ਦੀ ਸਭ ਤੋਂ ਵੱਧ ਖ੍ਰੀਦ ਪੰਜਾਬ ਤੋਂ ਹੋਈ ਹੈ।ਮੰਤਰਾਲੇ ਨੇ ਇੱਕ ਬਿਆਨ ‘ਚ ਕਿਹਾ,”ਹੁਣ ਤੱਕ ਕਰੀਬ 77 ਲੱਖ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ 1.18.812.56 ਕਰੋੜ ਰੁਪਏ ਦਾ ਲਾਭ ਮਿਲਿਆ ਹੈ।