ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਛੱਡ ਕੇ ਵਿਦੇਸ਼ ਨਾ ਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਬੇਰੁਜ਼ਗਾਰੀ ਕਾਰਨ ਇੱਥੋਂ ਦੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ਾਂ ’ਚ ਨੌਕਰੀਆਂ ਕਰਨ ਲਈ ਮਜ਼ਬੂਰ ਹਨ।
ਬਹੁਤ ਸਾਰੇ ਨੌਜਵਾਨ ਘਰ ਜ਼ਮੀਨਾਂ ਵੇਚ 20-25 ਲੱਖ ਰੁਪਏ ਇਕੱਠੇ ਕਰ ਕੇ ਪੰਜਾਬ ਛੱਡ ਵਿਦੇਸ਼ਾਂ ‘ਚ ਜਾਣ ਨੂੰ ਮਜ਼ਬੂਰ ਹਨ ਤਾਂ ਫਿਰ ਪੰਜਾਬ ਦਾ ਕੀ ਹੋਵੇਗਾ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ। ਸਰਕਾਰ ਬਣਨ ‘ਤੇ ਪੰਜਾਬ ‘ਚ ਭ੍ਰਿਸ਼ਟਾਚਾਰ ਖ਼ਤਮ ਸਰਕਾਰੀ ਨੌਕਰੀਆਂ ਦਿਆਂਗੇ। ਇੰਡਸਟਰੀ ਨੂੰ ਵਾਪਸ ਲਿਆਵਾਂਗੇ, ਵੱਡੇ ਪੱਧਰ ‘ਤੇ ਨਵੀਆਂ ਇੰਡਸਟਰੀਆਂ ਬਣਾਵਾਂਗੇ।ਕਾਂਗਰਸ ਨੇ 26 ਸਾਲ ਤਾਂ ਅਕਾਲੀਆਂ ਨੇ 19 ਸਾਲ ਮਿਲ ਕੇ ਪੰਜਾਬ ਨੂੰ ਬਰਬਾਦ ਕੀਤਾ।
ਇਸ ਵਾਰ ਇੱਕ ਮੌਕਾ ‘ਆਪ’ ਪਾਰਟੀ ਨੂੰ ਦਿਓ।ਕੇਜਰੀਵਾਲ ਦਾ ਕਹਿਣਾ ਹੈ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸਰਕਾਰੀ ਨੌਕਰੀਆਂ ‘ਚ ਭ੍ਰਿਸ਼ਟਾਚਾਰ ਖ਼ਤਮ ਕਰਾਂਗੇ।ਉਨਾਂ੍ਹ ਕਿਹਾ ਕਿ ਇੱਕ ਮੌਕ ਆਪ ਨੂੰ ਦੇ ਕੇ ਦੇਖੋ ਜੇ ਕੰਮ ਨਾ ਕੀਤਾ ਤਾਂ ਅਗਲੀ ਵਾਰ ਨਹੀਂ ਆਵਾਂਗੇ ਵੋਟਾਂ ਮੰਗਣ।