77ਵੇਂ ਗਣਤੰਤਰਤਾ ਦਿਵਸ ਮੌਕੇ ਆਯੋਜਿਤ ਕੀਤੇ ਜਾਣ ਵਾਲੇ ਪ੍ਰੋੁਗਰਾਮਾਂ ‘ਚ ਸਕੂਲੀ ਬੱਚਿਆਂ ਵੱਲੋਂ ਕੀਤੀ ਜਾਣ ਵਾਲੀ ਸ਼ਮੂਲੀਅਤ ਦੇ ਚੱਲਦਿਆਂ 27 ਜਨਵਰੀ ਨੂੰ ਸਕੂਲਾਂ ‘ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਭਲਕੇ ਪੰਜਾਬ ਦੇ ਸਾਰੇ ਸਕੂਲ ਬੰਦ ਰਹਿਣਗੇ।
ਹੁਸਿ਼ਆਰਪੁਰ ਵਿਖੇ 77ਵੇਂ ਗਣਤੰਤਰਤਾ ਦਿਵਸ ਮੌਕੇ ਪਹੁੰਚੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਹੁਕਮਾਂ ਤੇ ਸਟੇਜ਼ ਸੈਕਟਰੀ ਨੇ ਮੌਕੇ ‘ਤੇ ਐਲਾਨ ਕੀਤਾ ਗਈ ਕਿ 27 ਜਨਵਰੀ ਨੂੰ ਸਮੁੱਚੇ ਸਕੂਲਾਂ ਵਿਚ ਛੁੱਟੀ ਰਹੇਗੀ ।






