ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨ ਵਿੱਚ ਜੁਟੀਆਂ ਹੋਈਆਂ ਹਨ। ਹੁਣ ਵੋਟਿੰਗ ਲਈ ਸਿਰਫ਼ 7 ਦਿਨ ਬਾਕੀ ਹਨ। ਅਜਿਹੇ ‘ਚ ਸਿਆਸਤ ਵੀ ਗਰਮਾ ਰਹੀ ਹੈ। ਇਸ ਦੇ ਨਾਲ ਹੀ ਇਸ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਦੌਰੇ ‘ਤੇ ਹਨ।
ਅੱਜ ਅੰਮ੍ਰਿਤਸਰ ਵਿੱਚ ‘ਆਪ’ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਨਾਲ ਪ੍ਰੈਸ ਕਾਨਫਰੰਸ ਕਰਕੇ ਇੱਕ ਵਾਰ ਫਿਰ ਕਾਂਗਰਸ ਤੇ ਭਾਜਪਾ ‘ਤੇ ਤਿੱਖੇ ਹਮਲੇ ਕੀਤੇ। ਇਸ ਦੌਰਾਨ ਕੇਜਰੀਵਾਲ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਭਤੀਜੇ ਨੇ ਈਡੀ ਦੇ ਅੰਦਰ ਮੰਨਿਆ ਹੈ ਕਿ ਇਹ ਪੈਸਾ ਚਰਨਜੀਤ ਸਿੰਘ ਚੰਨੀ ਦਾ ਹੈ, ਫਿਰ ਈਡੀ ਚੰਨੀ ਸਾਹਿਬ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ?
ਇਸ ਦੇ ਨਾਲ ਹੀ ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਚੰਨੀ ਸਾਹਿਬ 2 ਸੀਟਾਂ ਤੋਂ ਚੋਣ ਲੜ ਰਹੇ ਹਨ, ਅਸੀਂ ਦੋਵਾਂ ਸੀਟਾਂ ‘ਤੇ ਤਿੰਨ ਵਾਰ ਸਰਵੇ ਕਰਵਾਇਆ, ਚੰਨੀ ਸਾਹਿਬ ਦੋਵਾਂ ਸੀਟਾਂ ‘ਤੇ ਹਾਰ ਰਹੇ ਹਨ।
ਚਮਕੌਰ ਸਾਹਿਬ ‘ਚ ‘ਆਪ’ 52% ‘ਤੇ ਅਤੇ ਚੰਨੀ ਸਾਹਬ 35% ‘ਤੇ, ਭਦੌੜ ਤੋਂ ‘ਆਪ’ 48% ਅਤੇ ਚੰਨੀ ਸਾਹਬ 30% ‘ਤੇ ਹਨ। ਦੂਜੇ ਪਾਸੇ ਭਾਜਪਾ ‘ਤੇ ਜ਼ੁਬਾਨੀ ਹਮਲਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਪੰਜਾਬ ‘ਚ 5 ਤੋਂ ਵੱਧ ਸੀਟਾਂ ਨਹੀਂ ਜਿੱਤ ਸਕੇਗੀ।