ਐਤਵਾਰ, ਮਈ 31, 2026 01:18 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੁਰਦੁਆਰਾ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਹੋਏ ਨਤਮਸਤਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

’ਗੁਰੂ ਕੀ ਕਾਂਸ਼ੀ’ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੀ ਧਰਤੀ ਖ਼ਾਲਸਾ ਸ਼ਸਤਰ ਤੇ ਸ਼ਾਸਤਰ ਦਾ ਇੱਕ ਅਦੁੱਤੀ ਸੰਗਮ : ਐੱਮਪੀ ਸਤਨਾਮ ਸਿੰਘ ਸੰਧੂ

by Pro Punjab Tv
ਅਪ੍ਰੈਲ 14, 2026
in Featured, Featured News, ਧਰਮ, ਪੰਜਾਬ, ਰਾਜਨੀਤੀ
0
  • ਖ਼ਾਲਸਾ ਪੰਥ ਦੀ ਸਿਰਜਣਾ ਨੇ ਜਾਤ-ਪਾਤ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਨ ਲਈ ਕੀਤਾ ਮਾਰਗਦਰਸ਼ਨ : ਐੱਮਪੀ ਸਤਨਾਮ ਸਿੰਘ ਸੰਧੂ
  • ਪੱਛਮੀ ਹਮਲਾਵਰਾਂ ਦਾ ਟਾਕਰਾ ਲੈਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਸਜਾ ਕੇ ਦੇਸ਼ ਨੂੰ ਬਚਾਉਣ ਦੇ ਨਾਲ ਅਫਗਾਨਿਸਤਾਨ ਤੱਕ ਫੈਲਾਇਆ ਰਾਜ : ਸੀਨੀਅਰ ਵਕੀਲ ਤੇ ਭਾਜਪਾ ਆਗੂ ਐੱਚਐੱਸ ਫੂਲਕਾ

ਵਿਸਾਖੀ ਦੇ ਪਵਿੱਤਰ ਤੇ ਪਾਵਨ ਦਿਹਾੜੇ ’ਤੇ ਮਾਲਵੇ ਦੀ ਪਾਵਨ ਧਰਤੀ ਤੇ ਇਤਿਹਾਸਕ ਅਸਥਾਨ ’ਗੁਰੂ ਕੀ ਕਾਸ਼ੀ’ ਗੁਰਦੁਆਰਾ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਬਠਿੰਡਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨਤਮਸਤਕ ਹੋਏ।ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਜਿਥੇ ਸ੍ਰੀ ਅਕਾਲ ਪੁਰਖ ਅੱਗੇ ’ਸਰਬੱਤ ਦੇ ਭਲੇ’ ਦੀ ਅਰਦਾਸ ਕੀਤੀ। ਉਥੇ ਹੀ ਉਨ੍ਹਾਂ ਨੇ ਇਹ ਵੀ ਅਰਦਾਸ ਕੀਤੀ ਕਿ ਦੇਸ਼ ਵਿਚ ਆਪਸੀ ਸਾਂਝ, ਫ਼ਿਰਕੂ ਸਦਭਾਵਨਾ ਅਤੇ ਭਾਈਚਾਰਕ ਏਕਤਾ ਬਣੀ ਰਹੇ ਅਤੇ ਦੇਸ਼ ਲਗਾਤਾਰ ਹਰ ਖੇਤਰ ਵਿਚ ਨਵੀਂਆਂ ਬੁਲੰਦੀਆਂ ਪ੍ਰਾਪਤ ਕਰਦਾ ਰਹੇ।

ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂਆਂ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਚਰਨਜੀਤ ਸਿੰਘ ਕਾਲੇਵਾਲ, ਸੀਨੀਅਰ ਵਕੀਲ ਐੱਚਐੱਸ ਫੂਲਕਾ, ਐੱਮਪੀ ਸਤਨਾਮ ਸਿੰਘ ਸੰਧੂ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਵਿਕਰਮਜੀਤ ਸਿੰਘ ਚੀਮਾ, ਕੰਵਰਵੀਰ ਸਿੰਘ ਟੋਹੜਾ, ਦਿਆਲ ਸਿੰਘ ਸੋਢੀ, ਪਰਮਪਾਲ ਕੌਰ ਮਲੂਕਾ, ਗੁਰਪ੍ਰੀਤ ਸਿੰਘ ਮਲੂਕਾ, ਸਰੂਪ ਸਿੰਗਲਾ, ਜਗਦੀਪ ਸਿੰਘ ਨਕਈ, ਜਗਦੀਪ ਸਿੰਘ ਬਰਾੜ ਨਾਲ ਹੋਰ ਸ਼ਖ਼ਸੀਅਤਾਂ ਸ਼ਾਮਲ ਹੋਈਆਂ।

ਦੱਸਣਾ ਬਣਦਾ ਹੈ ਕਿ 1699 ਵਿੱਚ ਵਿਸਾਖੀ ਦੇ ਦਿਹਾੜੇ ’ਤੇ ਦਸਮ ਪਾਤਸ਼ਾਹ ਅਤੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ, ਜਿਸ ਦੀ ਯਾਦ ਵਿਚ ਸਿੱਖ ਸੰਗਤ ਵੱਲੋਂ ਗੁਰੂ ਕੀ ਕਾਸ਼ੀ ਗੁਰਦੁਆਰਾ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਬਠਿੰਡਾ ਦੀ ਪਵਿੱਤਰ ਤੇ ਮੁਕੱਦਸ ਧਰਤੀ ’ਤੇ ਵਿਸਾਖੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।

ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ ਦੂਰ ਦੁਰਾਡੇ ਤੋਂ ਪੁੱਜੀ ਸੰਗਤ ਲਈ ਵਿਸ਼ੇਸ਼ ਲੰਗਰ ਵੀ ਲਗਾਇਆ ਗਿਆ। ਇਸ ਸੇਵਾ ਰਾਹੀਂ ਉਨ੍ਹਾਂ ਨੇ ’ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਦੇ ਪਵਿੱਤਰ ਸੰਦੇਸ਼ ਦਾ ਪ੍ਰਸਾਰ ਕੀਤਾ, ਜੋ ਕਿ ਸਿੱਖ ਧਰਮ ਦੇ ਉਹ ਤਿੰਨ ਬੁਨਿਆਦੀ ਥੰਮ੍ਹ ਹਨ, ਜੋ ਅਧਿਆਤਮਕ ਬੰਦਗੀ, ਇਮਾਨਦਾਰੀ, ਮਿਹਨਤ ਅਤੇ ਮਨੁੱਖਤਾ ਨਾਲ ਸਾਂਝੀਵਾਲਤਾ ਦੇ ਸਿਧਾਂਤਾਂ ’ਤੇ ਆਧਾਰਤ ਇੱਕ ਸੰਤੁਲਿਤ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੇ ਹਨ।

ਇਸ ਮੌਕੇ ਐੱਮਪੀ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਖਾਲਸਾ ਸਾਜਨਾ ਦਿਵਸ ਦੇ ਇਤਿਹਾਸਕ ਦਿਹਾੜੇ ’ਤੇ ਮਾਲਵੇ ਦੀ ਪਵਿੱਤਰ ਤੇ ਪਾਵਨ ਧਰਤੀ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣਾ ਸਾਡੇ ਲਈ ਸਿਰਫ ਇੱਕ ਧਾਰਮਿਕ ਅਕੀਦਤ ਹੀ ਨਹੀਂ, ਬਲਕਿ ਰੂਹਾਨੀ ਸ਼ਕਤੀ ਅਤੇ ਸਿਧਾਂਤਕ ਦਿ੍ਰੜਤਾ ਦੇ ਸਰੋਤ ਨਾਲ ਜੁੜਨ ਦਾ ਸੁਭਾਗਾ ਅਵਸਰ ਪ੍ਰਾਪਤ ਹੋਇਆ ਹੈ। ਇਹ ਉਹ ਅਸਥਾਨ ਹੈ ਜਿੱਥੇ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਖੜੇ ਸਮਿਆਂ ਅਤੇ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਆਪਣਾ ’ਕਮਰਕੱਸਾ’ ਖੋਲ੍ਹਿਆ ਸੀ, ਜੋ ਸਾਨੂੰ ਸਿਖਾਉਂਦਾ ਹੈ ਕਿ ਜੰਗਾਂ ਸਿਰਫ ਮੈਦਾਨਾਂ ਵਿੱਚ ਹੀ ਨਹੀਂ, ਬਲਕਿ ਸਬਰ ਅਤੇ ਸਿਦਕ ਨਾਲ ਵੀ ਜਿੱਤੀਆਂ ਜਾਂਦੀਆਂ ਹਨ। ’ਗੁਰੂ ਕੀ ਕਾਂਸ਼ੀ’ ਦੇ ਨਾਮ ਨਾਲ ਜਾਣੀ ਜਾਂਦੀ ਇਹ ਧਰਤੀ ਗਵਾਹ ਹੈ ਕਿ ਖਾਲਸਾ ਸ਼ਸਤਰ ਅਤੇ ਸ਼ਾਸਤਰ ਦਾ ਇੱਕ ਅਦੁੱਤੀ ਸੰਗਮ ਹੈ। ਇੱਥੇ ਖੜ੍ਹ ਕੇ ਮੈਂ ਮਹਿਸੂਸ ਕਰਦਾ ਹਾਂ ਕਿ ਪੰਜਾਬ ਦੀ ਸੇਵਾ ਲਈ ਸਾਡਾ ਇਰਾਦਾ ਵੀ ਅਡੋਲ ਅਤੇ ਚਟਾਨ ਵਰਗਾ ਮਜ਼ਬੂਤ ਹੋਣਾ ਚਾਹੀਦਾ ਹੈ।

ਐੱਮਪੀ ਸੰਧੂ ਨੇ ਕਿਹਾ ਕਿ ਅੱਜ ਇਸ ਪਵਿੱਤਰ ਅਸਥਾਨ ’ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੀਸ ਨਿਵਾਉਂਦੇ ਹੋਏ ਅਸੀਂ ਭਾਰਤੀ ਜਨਤਾ ਪਾਰਟੀ ਪਰਿਵਾਰ ਦੇ ਮੈਂਬਰਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਦਿਆਂ ਦਸ਼ਮੇਸ਼ ਪਿਤਾ ਦਾ ਸ਼ੁਕਰਾਨਾ ਕੀਤਾ। ਗੁਰੂ ਮਹਾਰਾਜ ਸਾਹਮਣੇ ਜੋਦੜੀ ਕੀਤੀ ਕਿ ਸਾਡਾ ਪੰਜਾਬ ਹਮੇਸ਼ਾ ਖ਼ੁਸ਼ਹਾਲ ਤੇ ਚੜ੍ਹਦੀ ਕਲਾ ਵਿੱਚ ਰਹੇ। ਖਾਲਸੇ ਦੀ ਸਿਰਜਣਾ ਨੇ ਸਾਨੂੰ ਜਾਤ-ਪਾਤ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਨ ਦਾ ਜੋ ਮਾਰਗ ਵਿਖਾਇਆ ਹੈ, ਉਹ ਅੱਜ ਵੀ ਸਾਡੇ ਲਈ ਚਾਨਣ-ਮੁਨਾਰਾ ਹੈ। ਸਾਡਾ ਅਹਿਦ ਹੈ ਕਿ ਪੰਜਾਬ ਦੀ ਏਕਤਾ ਅਤੇ ਹਰ ਵਰਗ ਦੀ ਤਰੱਕੀ ਲਈ ਨਿਰੰਤਰ ਯਤਨਸ਼ੀਲ ਰਹਾਂਗੇ। ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਸੱਚੇ ਮਾਰਗ ’ਤੇ ਚੱਲਣ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਮਿਲ ਕੇ ਕੰਮ ਕਰਨ ਦਾ ਬਲ ਬਖਸ਼ਣ। ਸਮੂਹ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਕੋਟਿ-ਕੋਟਿ ਵਧਾਈਆਂ।

ਇਸ ਮੌਕੇ ਸੀਨੀਅਰ ਵਕੀਲ ਤੇ ਭਾਜਪਾ ਆਗੂ ਐੱਚਐੱਸ ਫੂਲਕਾ ਨੇ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਜਦੋਂ ਸਾਡੇ ਦੇਸ਼ ’ਤੇ ਪੱਛਮ ਤੋਂ ਹਮਲਾਮਰ ਆਉਂਦੇ ਸਨ ਤਾਂ ਉਹ ਸਾਡੇ ਦੇਸ਼ ਵਿਚ ਲੁੱਟ ਖਸੁੱਟ ਕਰ ਕੇ ਚੱਲੇ ਜਾਂਦੇ ਸਨ, ਜਿਨ੍ਹਾਂ ਨਾਲ ਟਾਕਰਾ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਨੇ 1699 ਈਸਵੀ ਵਿਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਜਿਸ ਨੇ ਨਾ ਉਨ੍ਹਾਂ ਹਮਲਾਵਰਾਂ ਨੂੰ ਰੋਕਿਆ, ਬਲਕਿ ਸਾਡੇ ਦੇਸ਼ ਨੂੰ ਬਚਾਉਣ ਦੇ ਨਾਲ ਅਫ਼ਗਾਨਿਸਤਾਨ ਤੱਕ ਆਪਣਾ ਰਾਜ ਫੈਲਾਇਆ। ਇਹ ਸਭ ਗੁਰੂ ਸਾਹਿਬ ਨੇ ਸਿੱਖ ਕੌਮ ਤੇ ਦੇਸ਼ ’ਤੇ ਬਹੁਤ ਵੱਡੀ ਮਿਹਰ ਕੀਤੀ ਹੈ।ਮੇਰੇ ਵਾਸਤੇ ’ਗੁਰੂ ਕੀ ਕਾਸ਼ੀ’ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦਾ ਇਤਿਹਾਸਕ ਤੇ ਪਵਿੱਤਰ ਅਸਥਾਨ ਖਾਸ ਅਹਿਮੀਅਤ ਰੱਖਦਾ ਹੈ।ਮੇਰੀ ਗੁਰੂ ਮਹਾਰਾਜ ਅੱਗੇ ਇਹੋ ਅਰਦਾਸ ਹੈ ਕਿ ਜਿਵੇਂ ਤੁਸੀਂ ਪਹਿਲਾਂ ਖਾਲਸਾ ਪੰੰਥ ਤੇ ਪੰਜਾਬ ’ਤੇ ਮਿਹਰ ਕੀਤੀ ਹੈ। ਇਸੇ ਤਰ੍ਹਾਂ ਆਪ ਜੀ ਮਿਹਰ ਬਣਾਈ ਰੱਖਿਓਂ ਤੇ ਪੰਜਾਬ ਦੀ ਧਰਤੀ ਵਾਪਸ ਉਸੇ ਤਰ੍ਹਾਂ ਉਚਾਈਆਂ ਤੇ ਬੁਲੰਦੀਆਂ ’ਤੇ ਲੈ ਕੇ ਜਾਣ ਦੀ ਸਾਰਿਆਂ ਨੂੰ ਹਿੰਮਤ ਬਖ਼ਸ਼ੀਸ਼ ਕਰਨ ਤਾਂ ਕਿ ਪੰਜਾਬ ਨੂੰ ਮੁੜ ਤੋਂ ਲੀਹਾਂ ’ਤੇ ਲਿਆਇਆ ਜਾ ਸਕੇ।

Tags: BJP PunjabBJP Punjab PresidentGurdwara Takht Sri Damdama Sahib Sabo Talwandilatest newspro punjab tvsenior leaders of the Bharatiya Janata Party paid obeisance at Gurdwara Takht Sri Damdama SahibVaisakhi
Share203Tweet127Share51

Related Posts

ਸਰਕਾਰ ਨੇ 1 ਜੂਨ ਤੋਂ 31 ਅਕਤੂਬਰ, 2026 ਤੱਕ ਕਪਾਹ ਦੀ ਦਰਾਮਦ ‘ਤੇ ਕਸਟਮ ਡਿਊਟੀ ਤੋਂ ਦਿੱਤੀ ਅਸਥਾਈ ਛੋਟ

ਮਈ 31, 2026

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਸੁਣਨ ਦਾ ਦਿੱਤਾ ਸੱਦਾ

ਮਈ 31, 2026

ਦਿੱਲੀ ਵਿੱਚ ISI-ਅੰਡਰਵਰਲਡ ਨੈੱਟਵਰਕ ਦਾ ਪਰਦਾਫਾਸ਼; 9 ਅੱਤਵਾਦੀ ਗ੍ਰਿਫ਼ਤਾਰ

ਮਈ 30, 2026

ਚੰਡੀਗੜ੍ਹ ਤੋਂ ਲੰਘਣ ਵਾਲੀਆਂ 22 ਟ੍ਰੇਨਾਂ ਰੱਦ; 29 ਦੇ ਬਦਲੇ ਰੂਟ

ਮਈ 30, 2026

Weather Update: ਦੇਸ਼ ਦੇ ਇਨ੍ਹਾਂ 15 ਰਾਜਾਂ ਨੂੰ ਮਿਲ ਰਹੀ ਗਰਮੀ ਤੋਂ ਰਾਹਤ! 3 ਦਿਨਾਂ ਲਈ ਤੂਫਾਨ ਤੇ ਮੀਂਹ ਦੀ ਚੇਤਾਵਨੀ

ਮਈ 30, 2026

ਇੰਡੀਗੋ ਫਲਾਈਟ ਦੀ ਦਿੱਲੀ ਵਿੱਚ ਐਮਰਜੈਂਸੀ ਲੈਂਡਿੰਗ; ਜਹਾਜ਼ ਜੰਮੂ ਹਵਾਈ ਅੱਡੇ ‘ਤੇ ਉਤਰਨ ਤੋਂ ਅਸਮਰੱਥ

ਮਈ 30, 2026
Load More

Recent News

ਸਰਕਾਰ ਨੇ 1 ਜੂਨ ਤੋਂ 31 ਅਕਤੂਬਰ, 2026 ਤੱਕ ਕਪਾਹ ਦੀ ਦਰਾਮਦ ‘ਤੇ ਕਸਟਮ ਡਿਊਟੀ ਤੋਂ ਦਿੱਤੀ ਅਸਥਾਈ ਛੋਟ

ਮਈ 31, 2026

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਸੁਣਨ ਦਾ ਦਿੱਤਾ ਸੱਦਾ

ਮਈ 31, 2026

ਦਿੱਲੀ ਵਿੱਚ ISI-ਅੰਡਰਵਰਲਡ ਨੈੱਟਵਰਕ ਦਾ ਪਰਦਾਫਾਸ਼; 9 ਅੱਤਵਾਦੀ ਗ੍ਰਿਫ਼ਤਾਰ

ਮਈ 30, 2026

ਚੰਡੀਗੜ੍ਹ ਤੋਂ ਲੰਘਣ ਵਾਲੀਆਂ 22 ਟ੍ਰੇਨਾਂ ਰੱਦ; 29 ਦੇ ਬਦਲੇ ਰੂਟ

ਮਈ 30, 2026

Weather Update: ਦੇਸ਼ ਦੇ ਇਨ੍ਹਾਂ 15 ਰਾਜਾਂ ਨੂੰ ਮਿਲ ਰਹੀ ਗਰਮੀ ਤੋਂ ਰਾਹਤ! 3 ਦਿਨਾਂ ਲਈ ਤੂਫਾਨ ਤੇ ਮੀਂਹ ਦੀ ਚੇਤਾਵਨੀ

ਮਈ 30, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.