ਰੂਸ ਅਤੇ ਯੂਕਰੇਨ ਵਿਚਾਲੇ ਛਿੜੀ ਜੰਗ ਅਤੇ ਉਥੋਂ ਦੇ ਵਿਗੜਦੇ ਹਾਲਾਤ ਦਾ ਅਸਰ ਫਿਰੋਜ਼ਪੁਰ ਦੇ ਪਰਿਵਾਰਾਂ ‘ਤੇ ਵੀ ਪੈ ਰਿਹਾ ਹੈ। ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ 4 ਪਰਿਵਾਰਾਂ ਦੀਆਂ ਧੀਆਂ ਵੀ ਡਾਕਟਰ ਦੀ ਡਿਗਰੀ ਲੈਣ ਲਈ ਦੋਵਾਂ ਮੁਲਕਾਂ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਫਸ ਗਈਆਂ ਹਨ।
ਯੂਕਰੇਨ ‘ਚ ਡਾਕਟਰ ਬਣਨ ਦੀ ਇੱਛਾ ਨਾਲ ਪਿਛਲੇ ਦੋ-ਤਿੰਨ ਸਾਲਾਂ ਤੋਂ ਆਪਣੇ ਪਰਿਵਾਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਰਹਿ ਰਹੀਆਂ ਇਹ ਧੀਆਂ ਹੁਣ ਅਜਿਹੀ ਸਮੱਸਿਆ ‘ਚ ਫਸੀਆਂ ਹੋਈਆਂ ਹਨ, ਜਿਸ ਤੋਂ ਛੁਟਕਾਰਾ ਪਾਉਣ ਲਈ ਸਾਰੇ ਪਰਿਵਾਰਾਂ ਭਾਰਤ ਸਰਕਾਰ ਤੋਂ ਉਮੀਦ ਲਾਏ ਬੈਠੇ ਹਨ। ਉਧਰ, ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਨਰਿੰਦਰ ਭਾਰਗਵ ਅਤੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲ ਇਨ੍ਹਾਂ ਸਾਰੇ ਪਰਿਵਾਰਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ।