ਸ਼ੁੱਕਰਵਾਰ, ਜੁਲਾਈ 31, 2026 02:17 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਮੋਦੀ ਜੀ, ਜਦੋਂ ਤੁਹਾਡੀ ਸੀਬੀਆਈ ਸਬੂਤ ਹੀ ਨਹੀਂ ਦੇਵੇਗੀ, ਤਾਂ ਫਾਸਟ ਟ੍ਰੈਕ ਦਾ ਡਰਾਮਾ ਕਿਉਂ?- ਕੇਜਰੀਵਾਲ

ਮੋਦੀ ਜੀ, ਜਦੋਂ ਤੁਹਾਡੀ ਸੀਬੀਆਈ ਸਬੂਤ ਹੀ ਨਹੀਂ ਦੇਵੇਗੀ, ਤਾਂ ਫਾਸਟ ਟ੍ਰੈਕ ਦਾ ਡਰਾਮਾ ਕਿਉਂ?- ਕੇਜਰੀਵਾਲ

by Pro Punjab Tv
ਜੁਲਾਈ 24, 2026
in Featured, Featured News, ਪੰਜਾਬ, ਰਾਜਨੀਤੀ
0
  • ਵੀਰਵਾਰ ਨੂੰ ਹੀ ਤੁਹਾਡਾ ਭਰੋਸਾ ਖੋਖਲਾ ਸਾਬਤ ਹੋ ਗਿਆ, ਜਦੋਂ ਸੀਬੀਆਈ ਨੇ 2024 ਨੀਟ ਪੇਪਰ ਲੀਕ ਦੇ ਮਾਸਟਰਮਾਈਂਡ ਨੂੰ ਬੇਗੁਨਾਹ ਦੱਸ ਦਿੱਤਾ – ਕੇਜਰੀਵਾਲ
  • ਜੇਕਰ ਸੰਜੀਵ ਮੁਖੀਆ ਮਾਸਟਰਮਾਈਂਡ ਨਹੀਂ ਹੈ ਤਾਂ ਫਿਰ ਕੌਣ ਹੈ ਜਾਂ 2024 ਵਿੱਚ ਲੀਕ ਹੋਏ ਪੇਪਰ ਨੂੰ ਕਿਸੇ ਨੇ ਲੀਕ ਕੀਤਾ ਹੀ ਨਹੀਂ?- ਕੇਜਰੀਵਾਲ
  • ਜਦੋਂ ਸੀਬੀਆਈ ਸਬੂਤ ਹੀ ਨਹੀਂ ਦੇਵੇਗੀ ਤਾਂ ਫਾਸਟ ਟ੍ਰੈਕ ਕੋਰਟ ਦੀ ਕੀ ਮਹੱਤਤਾ ਹੈ, ਫਿਰ ਪ੍ਰਧਾਨ ਮੰਤਰੀ ਬੱਚਿਆਂ ਨੂੰ ਝੂਠੇ ਭਰੋਸੇ ਕਿਉਂ ਦੇ ਰਹੇ ਹਨ?- ਕੇਜਰੀਵਾਲ
  • ਜੇਕਰ ਪ੍ਰਧਾਨ ਮੰਤਰੀ ਦੀ ਨੀਅਤ ਵਿੱਚ ਖੋਟ ਨਹੀਂ ਹੁੰਦੀ ਤਾਂ ਪੇਪਰ ਲੀਕ ਮਾਫੀਆ ਦੇ ਮਾਸਟਰਮਾਈਂਡ ਨੂੰ ਜ਼ਮਾਨਤ ਨਹੀਂ, ਸਖ਼ਤ ਸਜ਼ਾ ਦੁਆਉਂਦੇ – ਕੇਜਰੀਵਾਲ

ਨਵੀਂ ਦਿੱਲੀ, 24 ਜੁਲਾਈ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਵੱਲੋਂ ਪੇਪਰ ਲੀਕ ‘ਤੇ ਫਾਸਟ ਟ੍ਰੈਕ ਕੋਰਟ ਬਣਾਉਣ ਲਈ ਸੰਸਦ ਵਿੱਚ ਕਾਨੂੰਨ ਲਿਆਉਣ ਦੇ ਭਰੋਸੇ ਨੂੰ ਪੂਰੀ ਤਰ੍ਹਾਂ ਖੋਖਲਾ ਅਤੇ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੇਪਰ ਲੀਕ ਲਈ ਸੋਮਵਾਰ ਨੂੰ ਸੰਸਦ ਵਿੱਚ ਫਾਸਟ ਟ੍ਰੈਕ ਕੋਰਟ ਬਣਾਉਣ ਦਾ ਮੋਦੀ ਜੀ ਦਾ ਦਿੱਤਾ ਗਿਆ ਭਰੋਸਾ ਕਿੰਨਾ ਖੋਖਲਾ ਹੈ, ਇਹ ਵੀਰਵਾਰ ਨੂੰ ਖ਼ੁਦ ਹੀ ਸਾਬਤ ਹੋ ਗਿਆ। ਜਦੋਂ 2024 ਨੀਟ ਪੇਪਰ ਲੀਕ ਦੇ ਮਾਸਟਰਮਾਈਂਡ ਨੂੰ ਸੀਬੀਆਈ ਨੇ ਅਦਾਲਤ ਵਿੱਚ ਬੇਗੁਨਾਹ ਐਲਾਨ ਦਿੱਤਾ। ਉਨ੍ਹਾਂ ਪੀਐਮ ਨੂੰ ਕਿਹਾ ਕਿ ਜੇਕਰ ਅਜਿਹੀ ਹੀ ਜਾਂਚ ਕਰਨੀ ਹੈ, ਜੇਕਰ ਤੁਸੀਂ ਸਬੂਤ ਹੀ ਨਹੀਂ ਪੇਸ਼ ਕਰਨੇ, ਤਾਂ ਫਾਸਟ ਟ੍ਰੈਕ ਕੋਰਟ ਬਣਾਉਣ ਦਾ ਡਰਾਮਾ ਕਿਉਂ? ਮੋਦੀ ਜੀ, ਤੁਹਾਡੀ ਨੀਅਤ ਵਿੱਚ ਹੀ ਖੋਟ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵੀਰਵਾਰ ਰਾਤ 12 ਵਜੇ ਪ੍ਰਧਾਨ ਮੰਤਰੀ ਜੀ ਨੇ ਇੱਕ ਵੀਡੀਓ ਜਾਰੀ ਕਰਕੇ ਪੂਰੇ ਦੇਸ਼ ਨੂੰ ਕਿਹਾ ਕਿ ਪੇਪਰ ਲੀਕ ਮਾਮਲਿਆਂ ਲਈ ਫਾਸਟ ਟ੍ਰੈਕ ਕੋਰਟ ਬਣਾਉਣ ਵਾਸਤੇ ਸੋਮਵਾਰ ਨੂੰ ਸੰਸਦ ਵਿੱਚ ਇੱਕ ਕਾਨੂੰਨ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਜੀ ਦਾ ਇਹ ਭਰੋਸਾ ਕਿੰਨਾ ਖੋਖਲਾ ਅਤੇ ਝੂਠਾ ਹੈ, ਇਹ ਵੀਰਵਾਰ ਨੂੰ ਹੀ ਸਾਬਤ ਹੋ ਗਿਆ। 2024 ਵਿੱਚ ਜਦੋਂ ਨੀਟ ਦਾ ਪੇਪਰ ਲੀਕ ਹੋਇਆ ਸੀ, ਉਸ ਸਮੇਂ ਇਨ੍ਹਾਂ ਨੇ ਕਿਹਾ ਸੀ ਕਿ ਸੰਜੀਵ ਮੁਖੀਆ ਨਾਂ ਦਾ ਇੱਕ ਆਦਮੀ ਇਸ ਦਾ ਮਾਸਟਰਮਾਈਂਡ ਹੈ। ਸਰਕਾਰ ਨੇ ਪੂਰੇ ਲਾਮ-ਲਸ਼ਕਰ ਨਾਲ ਉਸ ਨੂੰ ਗ੍ਰਿਫ਼ਤਾਰ ਕੀਤਾ, ਪਰ ਗ੍ਰਿਫ਼ਤਾਰੀ ਦੇ 3 ਮਹੀਨਿਆਂ ਦੇ ਅੰਦਰ ਹੀ ਸਰਕਾਰ ਨੇ ਉਸ ਨੂੰ ਜ਼ਮਾਨਤ ਦਿਵਾ ਦਿੱਤੀ ਅਤੇ ਉਹ ਜੇਲ੍ਹ ਤੋਂ ਬਾਹਰ ਆ ਗਿਆ। ਉਸ ‘ਤੇ ਮੁਕੱਦਮਾ ਚੱਲਣ ਲੱਗਾ।

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਵੀਰਵਾਰ ਦੁਪਹਿਰ 1:30 ਵਜੇ ਪੀਟੀਆਈ ਦੀ ਖ਼ਬਰ ਆਈ ਕਿ ਸੀਬੀਆਈ ਨੇ ਅਦਾਲਤ ਵਿੱਚ ਕਿਹਾ ਹੈ ਕਿ ਸੰਜੀਵ ਮੁਖੀਆ ਬੇਗੁਨਾਹ ਹੈ। ਸੀਬੀਆਈ ਨੇ ਕਿਹਾ ਕਿ ਸੰਜੀਵ ਮੁਖੀਆ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ ਹੈ, ਇਸ ਲਈ ਉਸ ਨੂੰ ਛੱਡ ਦਿੱਤਾ ਜਾਵੇ। ਜੇਕਰ ਸੀਬੀਆਈ ਦੇ ਹਿਸਾਬ ਨਾਲ ਸੰਜੀਵ ਮੁਖੀਆ ਮਾਸਟਰਮਾਈਂਡ ਨਹੀਂ ਹੈ, ਤਾਂ ਫਿਰ ਮਾਸਟਰਮਾਈਂਡ ਕੌਣ ਹੈ? ਸੀਬੀਆਈ ਨੇ ਕਿਸੇ ਮਾਸਟਰਮਾਈਂਡ ਦਾ ਨਾਂ ਨਹੀਂ ਦੱਸਿਆ। ਇਸ ਦਾ ਮਤਲਬ ਹੈ ਕਿ 2024 ਦਾ ਜੋ ਪੇਪਰ ਲੀਕ ਹੋਇਆ, ਉਸ ਨੂੰ ਕਿਸੇ ਨੇ ਲੀਕ ਕੀਤਾ ਹੀ ਨਹੀਂ। ਕੀ ਤੁਸੀਂ ਫਾਸਟ ਟ੍ਰੈਕ ਕੋਰਟ ਬਣਾ ਕੇ ਇਸ ਤਰ੍ਹਾਂ ਕੰਮ ਕਰੋਗੇ?

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵੀਰਵਾਰ ਸਵੇਰੇ 9:30 ਵਜੇ ਪ੍ਰਧਾਨ ਮੰਤਰੀ ਜੀ ਨੇ ਟਵੀਟ ਕਰਕੇ ਵੀ ਕਿਹਾ ਸੀ ਕਿ ਮੈਂ ਫਾਸਟ ਟ੍ਰੈਕ ਕੋਰਟ ਬਣਾਵਾਂਗਾ ਅਤੇ ਮਹਿਜ਼ ਕੁਝ ਘੰਟਿਆਂ ਬਾਅਦ, 1:30 ਵਜੇ ਪੀਟੀਆਈ ਦੀ ਖ਼ਬਰ ਆ ਗਈ ਕਿ ਸੀਬੀਆਈ ਨੇ ਮਾਸਟਰਮਾਈਂਡ ਨੂੰ ਛੱਡ ਦਿੱਤਾ। ਪ੍ਰਧਾਨ ਮੰਤਰੀ ਜੀ, ਜੇਕਰ ਤੁਹਾਡੀ ਸੀਬੀਆਈ ਅਦਾਲਤ ਵਿੱਚ ਸਬੂਤ ਹੀ ਪੇਸ਼ ਨਹੀਂ ਕਰੇਗੀ, ਤਾਂ ਇਹ ਫਾਸਟ ਟ੍ਰੈਕ ਅਦਾਲਤਾਂ ਦੀ ਅਹਿਮਿਅਤ ਹੀ ਕੀ ਹੈ? ਤੁਸੀਂ ਪੇਪਰ ਲੀਕ ਮਾਫੀਆ ਨੂੰ ਕਿਉਂ ਬਚਾਉਣਾ ਚਾਹੁੰਦੇ ਹੋ? ਤੁਸੀਂ ਦੇਸ਼ ਨੂੰ ਇਸ ਤਰ੍ਹਾਂ ਦੇ ਝੂਠੇ ਅਤੇ ਖੋਖਲੇ ਭਰੋਸੇ ਕਿਉਂ ਦੇ ਰਹੇ ਹੋ?

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੂਰੇ ਦੇਸ਼ ਦਾ ਯੂਥ ਪੀੜਤ ਹੈ। ਬੱਚਿਆਂ ਨੇ ਖ਼ੁਦਕੁਸ਼ੀਆਂ ਕਰ ਲਈਆਂ ਹਨ ਅਤੇ ਤੁਸੀਂ ਇਸ ਤਰ੍ਹਾਂ ਦੇ ਖੋਖਲੇ ਵਾਅਦੇ ਕਰ ਰਹੇ ਹੋ। ਕੀ ਤੁਸੀਂ ਇਹ ਯਕੀਨੀ ਬਣਾਉਣ ਲਈ ਕੋਈ ਕਦਮ ਚੁੱਕਿਆ ਹੈ ਕਿ ਅਗਲੇ ਸਾਲ ਨੀਟ ਦਾ ਪੇਪਰ ਲੀਕ ਨਾ ਹੋਵੇ? ਕੋਈ ਕਦਮ ਨਹੀਂ ਚੁੱਕਿਆ ਗਿਆ। ਇਸ ਵਾਰ ਪੇਪਰ ਲੀਕ ਹੋਇਆ, ਕਈ ਬੱਚਿਆਂ ਨੇ ਖ਼ੁਦਕੁਸ਼ੀ ਕੀਤੀ। ਅਗਲੀ ਵਾਰ ਪੇਪਰ ਫਿਰ ਲੀਕ ਹੋਵੇਗਾ ਅਤੇ ਤੁਸੀਂ ਫਾਸਟ ਟ੍ਰੈਕ ਕੋਰਟ ਬਣਾਉਂਦੇ ਘੁੰਮ ਰਹੇ ਹੋ। ਇਹ ਫਾਸਟ ਟ੍ਰੈਕ ਕੋਰਟਾਂ ਨਾਲ ਕੀ ਹੋਵੇਗਾ?

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਫਾਸਟ ਟ੍ਰੈਕ ਕੋਰਟ ਤਾਂ ਪਹਿਲਾਂ ਹੀ ਪੋਕਸੋ ਅਤੇ ਜਬਰ-ਜਨਾਹ ਦੇ ਮਾਮਲਿਆਂ ਲਈ ਬਣੇ ਹੋਏ ਹਨ, ਪਰ ਉੱਥੇ ਵੀ ਸਾਲਾਂ-ਬੱਧੀ ਸਮਾਂ ਲੱਗ ਜਾਂਦਾ ਹੈ। ਪ੍ਰਧਾਨ ਮੰਤਰੀ ਜੀ, ਜੇਕਰ ਤੁਸੀਂ ਪੇਪਰ ਲੀਕ ਮਾਫੀਆ ਦੇ ਮਾਸਟਰਮਾਈਂਡ ਨੂੰ ਛਡਾਉਣਾ ਹੀ ਹੈ, ਜੇਕਰ ਤੁਸੀਂ ਸਬੂਤ ਇਕੱਠੇ ਹੀ ਨਹੀਂ ਕਰਨੇ, ਜਾਂਚ ਹੀ ਨਹੀਂ ਕਰਨੀ, ਉਨ੍ਹਾਂ ਨੂੰ ਜ਼ਮਾਨਤ ਹੀ ਦੁਆਉਣੀ ਹੈ ਅਤੇ ਜੇਲ੍ਹ ਤੋਂ ਹੀ ਛਡਾਉਣਾ ਹੈ, ਤਾਂ ਇਹ ਫਾਸਟ ਟ੍ਰੈਕ ਕੋਰਟ ਆਖ਼ਰ ਕੀ ਕਰਨਗੇ? ਪ੍ਰਧਾਨ ਮੰਤਰੀ ਜੀ, ਤੁਹਾਡੀ ਨੀਅਤ ਵਿੱਚ ਹੀ ਖੋਟ ਹੈ।

Tags: Aam Aadmi Partylatest newspro punjab tvpunjab news
Share197Tweet123Share49

Related Posts

Screenshot

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ਆਈਬੀਐਮ – ਉੱਭਰਦੀਆਂ ਤਕਨਾਲੋਜੀਆਂ ਦੇ ਸੈਂਟਰ ਆਫ਼ ਐਕਸੀਲੈਂਸ ਦਾ ਉਦਘਾਟਨ

ਜੁਲਾਈ 31, 2026

ਪੰਜਾਬ ਸਿੱਖਿਆ ਕ੍ਰਾਂਤੀ: ਮਾਨ ਸਰਕਾਰ ਵੱਲੋਂ NEET, JEE ਪ੍ਰੀਖਿਆਵਾਂ ਦੇ ਸ਼ਾਨਦਾਰ ਨਤੀਜਿਆਂ ਲਈ 300 ਤੋਂ ਵੱਧ ਪ੍ਰਿੰਸੀਪਲਾਂ ਦਾ ਸਨਮਾਨ

ਜੁਲਾਈ 30, 2026

ਮੇਰੀ ਰਸੋਈ ਰਾਸ਼ਨ ਕਿੱਟਾਂ ਦੀ ਵੰਡ ਦਾ ਅੰਕੜਾ 33 ਲੱਖ ਤੋਂ ਪਾਰ

ਜੁਲਾਈ 30, 2026

1 ਅਗਸਤ ਨੂੰ ਪਹਿਲੀ ਵਾਰ ਸਨਮਾਨ ਰਾਸ਼ੀ ਪ੍ਰਾਪਤ ਕਰਨ ਲਈ 40 ਲੱਖ ਔਰਤਾਂ ਰਜਿਸਟ੍ਰੇਸ਼ਨ ਕਰਵਾ ਰਹੀਆਂ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜੁਲਾਈ 30, 2026

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੰਸਦ ‘ਚ ਚੁੱਕਿਆ ਪੰਜਾਬ ਵਿੱਚ ਹੜਾਂ ਦੀ ਸਮੱਸਿਆ ਦਾ ਮੁੱਦਾ, ਕੇਂਦਰ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਲਈ ਸਾਂਝਾ ਹੜ੍ਹ ਪ੍ਰਬੰਧਨ ਤੰਤਰ ਸਥਾਪਤ ਕਰਨ ਦੀ ਕੀਤੀ ਅਪੀਲ

ਜੁਲਾਈ 29, 2026

ਪੰਜਾਬ ਸਰਕਾਰ ਵਲੋਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੀਤੇ ਜਾ ਰਹੇ ਹਨ ਹਰ ਸੰਭਵ ਯਤਨ : ਡਾ.ਬਲਜੀਤ ਕੌਰ

ਜੁਲਾਈ 29, 2026
Load More

Recent News

Screenshot

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ਆਈਬੀਐਮ – ਉੱਭਰਦੀਆਂ ਤਕਨਾਲੋਜੀਆਂ ਦੇ ਸੈਂਟਰ ਆਫ਼ ਐਕਸੀਲੈਂਸ ਦਾ ਉਦਘਾਟਨ

ਜੁਲਾਈ 31, 2026

ਪੰਜਾਬ ਸਿੱਖਿਆ ਕ੍ਰਾਂਤੀ: ਮਾਨ ਸਰਕਾਰ ਵੱਲੋਂ NEET, JEE ਪ੍ਰੀਖਿਆਵਾਂ ਦੇ ਸ਼ਾਨਦਾਰ ਨਤੀਜਿਆਂ ਲਈ 300 ਤੋਂ ਵੱਧ ਪ੍ਰਿੰਸੀਪਲਾਂ ਦਾ ਸਨਮਾਨ

ਜੁਲਾਈ 30, 2026

ਮੇਰੀ ਰਸੋਈ ਰਾਸ਼ਨ ਕਿੱਟਾਂ ਦੀ ਵੰਡ ਦਾ ਅੰਕੜਾ 33 ਲੱਖ ਤੋਂ ਪਾਰ

ਜੁਲਾਈ 30, 2026

1 ਅਗਸਤ ਨੂੰ ਪਹਿਲੀ ਵਾਰ ਸਨਮਾਨ ਰਾਸ਼ੀ ਪ੍ਰਾਪਤ ਕਰਨ ਲਈ 40 ਲੱਖ ਔਰਤਾਂ ਰਜਿਸਟ੍ਰੇਸ਼ਨ ਕਰਵਾ ਰਹੀਆਂ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜੁਲਾਈ 30, 2026

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੰਸਦ ‘ਚ ਚੁੱਕਿਆ ਪੰਜਾਬ ਵਿੱਚ ਹੜਾਂ ਦੀ ਸਮੱਸਿਆ ਦਾ ਮੁੱਦਾ, ਕੇਂਦਰ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਲਈ ਸਾਂਝਾ ਹੜ੍ਹ ਪ੍ਰਬੰਧਨ ਤੰਤਰ ਸਥਾਪਤ ਕਰਨ ਦੀ ਕੀਤੀ ਅਪੀਲ

ਜੁਲਾਈ 29, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.