ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦੀ ਬੀਤੇ ਕੱਲ੍ਹ ਕੁੱਟਮਾਰ ਹੋਈ ਜਿਸ ਮਗਰੋਂ ਹੁਣ ਗੁਰਸਿਮਰਨ ਸਿੰਘ ਮੰਡ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਮੰਡ ਨੇ ਕਿਹਾ, “ ਉੱਥੇ ਲਗਭਗ 50 ਤੋਂ ਬਾਅਦ 1000 ਦੇ ਕਰੀਬ ਲੋਕ ਇਕੱਠੇ ਹੋਏ ਸਨ। ਮੈਨੂੰ ਗੁਰੂ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਮੈਂ ਗੱਡੀ ‘ਚ ਬੈਠਾ ਸੀ, ਉਨ੍ਹਾਂ ਨੇ ਇੱਟਾਂ ਨਾਲ ਮੇਰੀ ਗੱਡੀ ਦੀ ਭੰਨਤੋੜ ਕੀਤੀ। ਸਾਰਿਆਂ ਨੇ ਮੈਨੂੰ ਤੇ ਮੇਰੇ ਬੇਟੇ ਨੂੰ ਬੁਰੀ ਤਰ੍ਹਾਂ ਕੁੱਟਿਆ। ਉਨ੍ਹਾਂ ਨੇ ਮੇਰੇ ਦੰਦ ਵੀ ਤੋੜ ਦਿੱਤੇ, ਉਹ ਮੈਨੂੰ ਮਾਰਨ ਦੀ ਧਮਕੀ ਦੇ ਰਹੇ ਸਨ ਪਰ ਮੈਂ ਬਦਲਾ ਜ਼ਰੂਰ ਲਵਾਂਗਾ।”







