ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬੀਤੇ ਦਿਨੀਂ ਰੂਸ ਤੇ ਯੂਕਰੇਨ ਵਿਚਾਲੇ ਲੱਗੀ ਜੰਗ ‘ਚ ਉਥੇ ਫਸੇ ਪੰਜਾਬੀ ਬੱਚਿਆਂ ਨੂੰ ਲੈ ਕੇ ਇਕ ਵੱਡਾ ਬਿਆਨ ਦੇਖਣ ਨੂੰ ਮਿਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਇਸ ਬਿਆਨ ਦੀ ਕਈ ਲੋਕਾਂ ਨੇ ਖਿਲਾਫਤ ਵੀ ਕੀਤੀ। ਇਸੇ ਵਿਚਾਲੇ ਪ੍ਰੋ-ਪੰਜਾਬ ਵੱਲੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਵੀ ਉਹ ਆਪਣੇ ਬਿਆਨ ‘ਤੇ ਡਟੇ ਰਹੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਵੀਜ਼ਾ ਮਿਲ ਜਾਂਦਾ ਹੈ ਤਾਂ ਉਹ ਤੇ ਉਨ੍ਹਾਂ ਦਾ ਪੁੱਤ ਰੂਸ ਖਿਲਾਫ ਯੁੱਧ ਲਈ ਯੂਕਰੇਨ ਜਾਣ ਲਈ ਤਿਆਰ ਹਨ।
ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਦਾ ਮਾਹੌਲ ਬਣਿਆਂ ਹੋਇਆ ਹੈ ਜਿਸ ਨੂੰ ਲੋਕਾਂ ਨੇ ਤੀਜੇ ਵਿਸ਼ਵ ਯੁੱਧ ਦਾ ਨਾਂ ਵੀ ਦੇ ਦਿੱਤਾ ਹੈ। ਰੂਸ ਯੂਕਰੇਨ ‘ਤੇ ਹਮਲਾਵਾਰ ਹੈ ਅਤੇ ਉਸਨੇ ਯੂਕਰੇਨ ਦੇ 2 ਵੱਡੇ ਹਿੱਸਿਆਂ ‘ਤੇ ਕਬਜ਼ਾ ਵੀ ਕਰ ਲਿਆ ਹੈ। ਇਸੇ ਵਿਚਾਲੇ ਬੀਤੇ ਦਿਨੀਂ ਸਰਦਾਰ ਸਿਮਰਨ ਜੀਤ ਸਿੰਘ ਮਾਨ ਦਾ ਇਕ ਵੱਡਾ ਬਿਆਨ ਦੇਖਣ ਨੂੰ ਮਿਲਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਪੰਜਾਬ ਦੇ ਬੱਚੇ ਪੜ੍ਹਾਈ ਲਈ ਯੂਕਰੇਨ ਗਏ ਹੋਏ ਹਨ ਉਨ੍ਹਾਂ ਨੂੰ ਉਥੋਂ ਆਉਣ ਦੀ ਥਾਂ ਉਥੇ ਹੀ ਰਹੀ ਕੇ ਯੂਕਰੇਨ ਦੀ ਸੇਨਾ ਦੀ ਮਦਦ ਕਰਨੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਕੌਮ ਦਾ ਨਾਂ ਹੋਵੇਗਾ। ਉਨ੍ਹਾਂ ਕਿਹਾ ਸੀ ਕਿ ਜੇਕਰ ਉਨ੍ਹਾਂ ਨੇ ਯੂਕਰੇਨ ਦਾ ਲੂਣ ਖਾਧਾ ਹੈ ਤਾਂ ਉਨ੍ਹਾਂ ਨੂੰ ਉਥੇ ਰਹੀ ਕੇ ਆਰਮੀ ਕੈਂਪ ਜਾ ਕੇ ਟ੍ਰੇਨਿੰਗ ਲੈ ਯੂਕਰੇਨ ਦਾ ਸਾਥ ਦੇਣਾ ਚਾਹੀਦਾ ਹੈ।