ਮੰਗਲਵਾਰ, ਅਗਸਤ 18, 2026 02:41 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਚੰਡੀਗੜ੍ਹ ਯੂਨੀਵਰਸਿਟੀ ਨੇ ਇਸਰੋ ਨਾਲ ਮਿਲ ਕੇ ਕੀਤੀ ਰਾਸ਼ਟਰੀ ਪੁਲਾੜ ਤਕਨਾਲੋਜੀ ਕਨਕਲੇਵ ਦੀ ਮੇਜ਼ਬਾਨੀ; 30 ਉੱਘੇ ਪੁਲਾੜ ਆਗੂਆਂ ਅਤੇ ਵਿਗਿਆਨੀਆਂ ਨੇ ਭਾਰਤ ਦੇ ਭਵਿੱਖੀ ਪੁਲਾੜ ਮਿਸ਼ਨਾਂ ’ਤੇ ਕੀਤਾ ਵਿਚਾਰ-ਵਟਾਂਦਰਾ

‘ਪੁਲਾੜ ਖੇਤਰ ਨੂੰ ਨਿੱਜੀ ਭਾਗੀਦਾਰੀ ਲਈ ਖੋਲ੍ਹਣ ਨਾਲ ਸਟਾਰਟ-ਅੱਪਸ ਵਿੱਚ ਆਏ ਉਛਾਲ ਰਾਹੀਂ ਭਾਰਤ ਦੇ ਪੁਲਾੜ ਖੇਤਰ ਵਿੱਚ ਵਿਕਾਸ ਦੇ ਨਵੇਂ ਯੁੱਗ ਨੂੰ ਹੁਲਾਰਾ ਮਿਲਿਆ ਹੈ’: ਡਾ. ਵਿਨੋਦ ਕੁਮਾਰ, ਡਾਇਰੈਕਟਰ, ਇਨ-ਸਪੇਸ

by Pro Punjab Tv
ਅਗਸਤ 18, 2026
in Featured, Featured News, ਤਕਨਾਲੋਜੀ, ਦੇਸ਼, ਪੰਜਾਬ
0
  • ਰਾਸ਼ਟਰੀ ਪੁਲਾੜ ਮਿਸ਼ਨਾਂ ਵਿੱਚ ਯੂਨੀਵਰਸਿਟੀਆਂ ਦੀ ਭੂਮਿਕਾ ਮਜ਼ਬੂਤ ਕਰਨ ਲਈ ‘ਵਿਕਸਿਤ ਭਾਰਤ 2047 ਵਾਸਤੇ ਪੁਲਾੜ ਤਕਨਾਲੋਜੀ ਬਾਰੇ ਐਲਾਨਨਾਮਾ’ ਜਾਰੀ ਕਰਨ ਵਾਲੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਬਣੀ ਚੰਡੀਗੜ੍ਹ ਯੂਨੀਵਰਸਿਟੀ
  • ‘ਭਾਰਤ ਕੋਲ ਭਵਿੱਖੀ ਪੁਲਾੜ ਸਮਰੱਥਾਵਾਂ ਦੀ ਅਗਵਾਈ ਕਰਨ ਦੀ ਤਾਕਤ ਹੈ; ਹੁਣ ਜਦੋਂ ਸਹਿਯੋਗ ਅਤੇ ਵਿੱਤ ਦੋਵੇਂ ਉਪਲਬਧ ਹਨ, ਵਿਦਿਆਰਥੀਆਂ ਨੂੰ ਮਨੁੱਖਤਾ ਦੇ ਭਲੇ ਲਈ ਵੱਡਾ ਸੋਚਣਾ ਚਾਹੀਦਾ ਹੈ’: ਡਾ. ਵਾਈਵੀਐੱਨ ਕ੍ਰਿਸ਼ਨਾਮੂਰਤੀ, ਇਸਰੋ

ਚੰਡੀਗੜ੍ਹ: ਭਾਰਤ ਦੀਆਂ ਵਧ ਰਹੀਆਂ ਪੁਲਾੜ ਲਾਲਸਾਵਾਂ ਨੂੰ ਵੱਡਾ ਹੁਲਾਰਾ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਨੇ ਸੋਮਵਾਰ ਨੂੰ ਨੈਸ਼ਨਲ ਸਪੇਸ ਟੈਕਨਾਲੋਜੀ ਕਨਕਲੇਵ (ਐੱਨਐੱਸਟੀਸੀ) 2026 ਵਿੱਚ ਦੇਸ਼ ਦੇ ਮੋਹਰੀ ਪੁਲਾੜ ਵਿਗਿਆਨੀਆਂ, ਮਿਸ਼ਨ ਆਗੂਆਂ, ਪੁਲਾੜ ਯਾਤਰੀ, ਉਦਯੋਗ ਮਾਹਿਰਾਂ ਅਤੇ ਅਕਾਦਮਿਕ ਜਗਤ ਨੂੰ ਇੱਕ ਮੰਚ ’ਤੇ ਲਿਆਂਦਾ, ਤਾਂ ਜੋ ਉਨ੍ਹਾਂ ਉੱਭਰਦੀਆਂ ਤਕਨਾਲੋਜੀਆਂ ਅਤੇ ਸਮਰੱਥਾਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ ਜੋ ਭਾਰਤ ਦੇ ਅਗਲੀ ਪੀੜ੍ਹੀ ਦੇ ਪੁਲਾੜ ਮਿਸ਼ਨਾਂ ਨੂੰ ਰੂਪ ਦੇਣਗੀਆਂ। ਚੰਡੀਗੜ੍ਹ ਯੂਨੀਵਰਸਿਟੀ ਦੇ ਕਲਪਨਾ ਚਾਵਲਾ ਸੈਂਟਰ ਫਾਰ ਰਿਸਰਚ ਇਨ ਸਪੇਸ ਸਾਇੰਸ ਐਂਡ ਟੈਕਨਾਲੋਜੀ (ਕੇਸੀਸੀ) ਵੱਲੋਂ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਅਤੇ ਇੰਡੀਅਨ ਇੰਸਟੀਚਿਊਟ ਆਫ ਸਪੇਸ ਸਾਇੰਸ ਐਂਡ ਟੈਕਨਾਲੋਜੀ (ਆਈਆਈਐੱਸਟੀ) ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਦੋ-ਰੋਜ਼ਾ ਕਨਕਲੇਵ ਵਿੱਚ ਇਸਰੋ, ਆਈਆਈਐੱਸਟੀ, ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਅਥਾਰਾਈਜ਼ੇਸ਼ਨ ਸੈਂਟਰ (ਇਨ-ਸਪੇਸ), ਨਿਊਸਪੇਸ ਇੰਡੀਆ ਲਿਮਟਿਡ (ਐੱਨਐੱਸਆਈਐੱਲ) ਅਤੇ ਯੂਆਰ ਰਾਓ ਸੈਟੇਲਾਈਟ ਸੈਂਟਰ (ਯੂਆਰਐੱਸਸੀ) ਦੇ 30 ਪ੍ਰਸਿੱਧ ਵਿਗਿਆਨੀ, ਮਿਸ਼ਨ ਆਗੂ ਤੇ ਤਕਨਾਲੋਜੀ ਮਾਹਿਰ ਸ਼ਾਮਲ ਹੋ ਰਹੇ ਹਨ, ਜਿਨ੍ਹਾਂ ਦੇ ਨਾਲ ਭਾਰਤ ਦੇ ਮੋਹਰੀ ਪੁਲਾੜ ਉਦਯੋਗਾਂ ਅਤੇ ਸਟਾਰਟ-ਅੱਪਸ ਦੇ 10 ਸੀਈਓ ਤੇ ਸੀਨੀਅਰ ਆਗੂ ਵੀ ਹਾਜ਼ਰ ਹਨ।

ਇਸ ਕਨਕਲੇਵ ਵਿੱਚ ਭਾਰਤ ਦੇ ਪੁਲਾੜ ਖੇਤਰ ਦੀਆਂ ਕਈ ਉੱਘੀਆਂ ਸ਼ਖਸੀਅਤਾਂ ਇਕੱਠੀਆਂ ਹੋਈਆਂ, ਜਿਨ੍ਹਾਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾ. ਵਿਨੋਦ ਕੁਮਾਰ, ਡਾਇਰੈਕਟਰ, ਪ੍ਰਮੋਸ਼ਨ ਡਾਇਰੈਕਟੋਰੇਟ, ਇਨ-ਸਪੇਸ ਤੋਂ ਇਲਾਵਾ ਨਿਲੇਸ਼ ਐੱਮ ਦੇਸਾਈ, ਸਾਬਕਾ ਡਾਇਰੈਕਟਰ, ਸਪੇਸ ਐਪਲੀਕੇਸ਼ਨਜ਼ ਸੈਂਟਰ (ਸੈਕ), ਇਸਰੋ; ਡਾ. ਵਾਈਵੀਐੱਨ ਕ੍ਰਿਸ਼ਨਾਮੂਰਤੀ, ਸਾਬਕਾ ਵਿਗਿਆਨਕ ਸਕੱਤਰ, ਇਸਰੋ; ਸੰਜੇ, ਸੀਈਓ, ਧਰੁਵ ਸਪੇਸ; ਐੱਮ ਵੈਂਕਟ ਰਾਓ, ਸਾਬਕਾ ਪ੍ਰੋਜੈਕਟ ਡਾਇਰੈਕਟਰ ਤੇ ਇਸਰੋ ਦੇ ਸਲਾਹਕਾਰ; ਡਾ. ਪ੍ਰਿਯਦਰਸ਼ਨਮ, ਮੁਖੀ ਐੱਸਐੱਸਪੇਸ, ਆਈਆਈਐੱਸਟੀ; ਡਾ. ਰਾਜੀਵ ਜਯੋਤੀ, ਡਾਇਰੈਕਟਰ, ਟੈਕਨੀਕਲ ਡਾਇਰੈਕਟੋਰੇਟ, ਇਨ-ਸਪੇਸ ਅਤੇ ਡਾ. ਸ੍ਰੀਵਿਦਿਆ ਜੀ, ਵਿਗਿਆਨੀ – ਐੱਸਜੀ, ਯੂਆਰਐੱਸਸੀ ਸਮੇਤ ਹੋਰ ਸ਼ਖਸੀਅਤਾਂ ਸ਼ਾਮਲ ਸਨ।

ਯੂਨੀਵਰਸਿਟੀਆਂ ਦੀ ਅਗਵਾਈ ਹੇਠ ਭਾਰਤ ਦੀਆਂ ਪੁਲਾੜ ਲਾਲਸਾਵਾਂ ਵਿੱਚ ਆਪਣੀ ਕਿਸਮ ਦਾ ਪਹਿਲਾ ਅਹਿਮ ਯੋਗਦਾਨ ਪਾਉਂਦਿਆਂ, ਕਨਕਲੇਵ ਵਿੱਚ ਹੋਏ ਵਿਸਤ੍ਰਿਤ ਵਿਚਾਰ-ਵਟਾਂਦਰੇ ਮਗਰੋਂ ਚੰਡੀਗੜ੍ਹ ਯੂਨੀਵਰਸਿਟੀ ‘ਵਿਕਸਿਤ ਭਾਰਤ 2047 ਵਾਸਤੇ ਪੁਲਾੜ ਤਕਨਾਲੋਜੀ ਬਾਰੇ ਚੰਡੀਗੜ੍ਹ ਯੂਨੀਵਰਸਿਟੀ ਐਲਾਨਨਾਮਾ’ ਜਾਰੀ ਕਰਨ ਵਾਲੀ ਪਹਿਲੀ ਯੂਨੀਵਰਸਿਟੀ ਬਣ ਗਈ।

ਇਸ ਮੌਕੇ ਬੋਲਦਿਆਂ ਡਾ. ਵਿਨੋਦ ਕੁਮਾਰ, ਡਾਇਰੈਕਟਰ, ਪ੍ਰਮੋਸ਼ਨ ਡਾਇਰੈਕਟੋਰੇਟ, ਇਨ-ਸਪੇਸ ਨੇ ਕਿਹਾ, “ਇਸਰੋ ਨੇ ਸ਼ਾਨਦਾਰ ਕੰਮ ਕੀਤਾ ਹੈ ਅਤੇ ਐਪਲੀਕੇਸ਼ਨਾਂ, ਲਾਂਚ ਵਹੀਕਲਾਂ ਤੇ ਸੈਟੇਲਾਈਟ ਪ੍ਰਣਾਲੀਆਂ ਵਿੱਚ ਤਕਨਾਲੋਜੀਆਂ ਵਿਕਸਿਤ ਕਰਕੇ ਭਾਰਤ ਨੂੰ ਇੱਕ ਸੁਪਰ ਸਪੇਸ ਪਾਵਰ ਬਣਾਇਆ ਹੈ। ਪਰ ਸਾਡੇ ਕੋਲ ਤਕਨਾਲੋਜੀ ਹੋਣ ਦੇ ਬਾਵਜੂਦ ਅਸੀਂ ਆਤਮ-ਨਿਰਭਰ ਨਹੀਂ ਸਾਂ ਅਤੇ ਸਾਡੀ 70 ਫ਼ੀਸਦੀ ਤੋਂ ਵੱਧ ਮੰਗ ਆਊਟਸੋਰਸਿੰਗ ਰਾਹੀਂ ਪੂਰੀ ਹੁੰਦੀ ਸੀ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਜੂਨ 2020 ਵਿੱਚ ਪੁਲਾੜ ਖੇਤਰ ਨੂੰ ਨਿੱਜੀ ਭਾਗੀਦਾਰੀ ਲਈ ਖੋਲ੍ਹਿਆ, ਇਸ ਮਕਸਦ ਨਾਲ ਕਿ ਅੰਤਯੋਦਯ ਦੀ ਸੋਚ ਤਹਿਤ ਪੁਲਾੜ ਤਕਨਾਲੋਜੀ ਆਖ਼ਰੀ ਵਿਅਕਤੀ ਤੱਕ ਪਹੁੰਚੇ। ਉਦੋਂ ਤੋਂ ਅਸੀਂ ਨਿੱਜੀ ਪੁਲਾੜ ਈਕੋਸਿਸਟਮ ਵਿੱਚ ਜ਼ਬਰਦਸਤ ਉਛਾਲ ਵੇਖਿਆ ਹੈ ਅਤੇ ਅੱਜ 450 ਤੋਂ ਵੱਧ ਪੁਲਾੜ ਸਟਾਰਟ-ਅੱਪ ਹਨ। ਭਾਰਤੀ ਪੁਲਾੜ ਨੀਤੀ 2023 ਨੇ ਇਸਰੋ, ਇਨ-ਸਪੇਸ, ਐੱਨਐੱਸਆਈਐੱਲ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਦੀਆਂ ਭੂਮਿਕਾਵਾਂ ਸਪੱਸ਼ਟ ਤੌਰ ’ਤੇ ਪਰਿਭਾਸ਼ਿਤ ਕੀਤੀਆਂ ਹਨ, ਜਦਕਿ ਰਾਸ਼ਟਰੀ ਦ੍ਰਿਸ਼ਟੀ ਆਉਣ ਵਾਲੇ ਸਾਲਾਂ ਵਿੱਚ ਇੱਕ ਮਜ਼ਬੂਤ, ਵਿਸ਼ਵ ਪੱਧਰ ’ਤੇ ਮੁਕਾਬਲੇਬਾਜ਼ ਅਤੇ ਵਪਾਰਕ ਤੌਰ ’ਤੇ ਜੀਵੰਤ ਪੁਲਾੜ ਖੇਤਰ ਖੜ੍ਹਾ ਕਰਨ ਦੀ ਹੈ। ਇਸ ਵਿਕਾਸ ਨੂੰ ਸਹਾਰਾ ਦੇਣ ਲਈ ਅਸੀਂ ਸਪੇਸ ਸੀਡ ਫੰਡ, ਟੈਕਨਾਲੋਜੀ ਅਡੌਪਸ਼ਨ ਫੰਡ, ਵੈਂਚਰ ਕੈਪੀਟਲ ਫੰਡ ਅਤੇ ਪ੍ਰੀ-ਇਨਕਿਊਬੇਸ਼ਨ ਐਂਟਰਪ੍ਰਿਨਿਓਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਵਰਗੀਆਂ ਸਕੀਮਾਂ ਸ਼ੁਰੂ ਕੀਤੀਆਂ ਹਨ, ਜਿੱਥੇ ਕੋਈ ਵੀ ਨੌਜਵਾਨ ਖੋਜੀ ਆਪਣਾ ਵਿਚਾਰ ਲੈ ਕੇ ਆ ਸਕਦਾ ਹੈ ਅਤੇ ਉਸ ਨੂੰ ਤਿੰਨ ਪੜਾਵਾਂ – ਆਈਡੀਏਟ, ਇਨੋਵੇਟ ਅਤੇ ਡੈਮੋਨਸਟ੍ਰੇਟ – ਵਿੱਚੋਂ ਲੰਘਾ ਸਕਦਾ ਹੈ।”

ਡਾ. ਵਾਈਵੀਐੱਨ ਕ੍ਰਿਸ਼ਨਾਮੂਰਤੀ, ਸਾਬਕਾ ਵਿਗਿਆਨਕ ਸਕੱਤਰ, ਇਸਰੋ ਨੇ ਕਿਹਾ, “ਭਾਰਤ ਦੇ ਪੁਲਾੜ ਪ੍ਰੋਗਰਾਮ ਦੀ ਤਾਕਤ ਸਿਰਫ਼ ਸੈਟੇਲਾਈਟ ਲਾਂਚ ਕਰਨ ਵਿੱਚ ਨਹੀਂ, ਸਗੋਂ ਕਿਫ਼ਾਇਤੀ ਹੱਲ ਵਿਕਸਿਤ ਕਰਨ, ਸੈਟੇਲਾਈਟਾਂ ਦੀ ਉਮਰ ਵਧਾਉਣ ਅਤੇ ਪੁਲਾੜ ਤਕਨਾਲੋਜੀ ਨੂੰ ਸਮਾਜਿਕ ਭਲਾਈ ਲਈ ਵਰਤਣ ਵਿੱਚ ਹੈ। ਸਾਡੇ ਪ੍ਰਧਾਨ ਮੰਤਰੀ ਦੀ ਪੁਲਾੜ ਤਕਨਾਲੋਜੀ ਨੂੰ 86 ਮੰਤਰਾਲਿਆਂ ਤੱਕ ਲਿਜਾਣ, ਇਸ ਖੇਤਰ ਨੂੰ ਨਿੱਜੀ ਭਾਗੀਦਾਰੀ ਲਈ ਖੋਲ੍ਹਣ ਅਤੇ ਭੂ-ਸਥਾਨਕ ਡਾਟਾ ਨੂੰ ਵਧੇਰੇ ਪਹੁੰਚਯੋਗ ਬਣਾਉਣ ਦੀ ਸੋਚ ਨੇ ਨੌਜਵਾਨਾਂ, ਖੋਜੀਆਂ ਅਤੇ ਸਟਾਰਟ-ਅੱਪਸ ਲਈ ਬੇਹੱਦ ਮੌਕੇ ਪੈਦਾ ਕੀਤੇ ਹਨ। ਸਹਿਯੋਗ ਅਤੇ ਵਿੱਤ ਉਪਲਬਧ ਹੋਣ ਦੇ ਨਾਲ, ਲੋੜ ਇਸ ਗੱਲ ਦੀ ਹੈ ਕਿ ਪਾਠ-ਪੁਸਤਕਾਂ ਤੋਂ ਅੱਗੇ ਸੋਚਿਆ ਜਾਵੇ, ਨਵੇਂ ਵਿਚਾਰ ਘੜੇ ਜਾਣ ਅਤੇ ਅਜਿਹੇ ਹੱਲ ਬਣਾਏ ਜਾਣ ਜੋ ਮਨੁੱਖਤਾ ਦੇ ਭਲੇ ਲਈ ਹੋਣ। ਦੁਨੀਆ ਭਵਿੱਖ ਦੀਆਂ ਪੁਲਾੜ ਸਮਰੱਥਾਵਾਂ, ਜਿਸ ਵਿੱਚ ਚੰਦਰਮਾ ਅਤੇ ਮੰਗਲ ’ਤੇ ਵਸੇਬਾ ਵੀ ਸ਼ਾਮਲ ਹੈ, ਲਈ ਭਾਰਤ ਵੱਲ ਵੇਖ ਰਹੀ ਹੈ, ਇਸ ਲਈ ਵਿਦਿਆਰਥੀਆਂ ਨੂੰ ਵੱਡਾ ਸੋਚਣਾ ਚਾਹੀਦਾ ਹੈ। ਚੰਡੀਗੜ੍ਹ ਯੂਨੀਵਰਸਿਟੀ, ਇਸਰੋ, ਆਈਆਈਐੱਸਟੀ ਅਤੇ ਕਲਪਨਾ ਚਾਵਲਾ ਸੈਂਟਰ ਦੇ ਸਹਿਯੋਗ ਨਾਲ, ਇਸ ਰਾਸ਼ਟਰੀ ਪੁਲਾੜ ਦ੍ਰਿਸ਼ਟੀ ਵਿੱਚ ਯੋਗਦਾਨ ਪਾਉਣ ਦੀ ਸਮਰੱਥਾ ਰੱਖਦੀ ਹੈ।”

ਨਿਲੇਸ਼ ਐੱਮ ਦੇਸਾਈ, ਸਾਬਕਾ ਡਾਇਰੈਕਟਰ, ਸਪੇਸ ਐਪਲੀਕੇਸ਼ਨਜ਼ ਸੈਂਟਰ (ਸੈਕ), ਇਸਰੋ ਨੇ ਕਿਹਾ, “ਕੋਵਿਡ ਤੋਂ ਬਾਅਦ 2020 ਵਿੱਚ ਸ਼ੁਰੂ ਹੋਏ ਪੁਲਾੜ ਸੁਧਾਰਾਂ ਅਤੇ 2022 ਵਿੱਚ ਅਹਿਮਦਾਬਾਦ ਵਿਖੇ ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਅਥਾਰਾਈਜ਼ੇਸ਼ਨ ਸੈਂਟਰ (ਇਨ-ਸਪੇਸ) ਦੀ ਸਥਾਪਨਾ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁੰਦੇ ਸਨ ਕਿ ਪੁਲਾੜ ਸਟਾਰਟ-ਅੱਪਸ ਨੂੰ ਉਤਸ਼ਾਹ ਮਿਲੇ ਅਤੇ ਨਿੱਜੀ ਖੇਤਰ ਭਾਰਤੀ ਪੁਲਾੜ ਸਰਗਰਮੀਆਂ ਵਿੱਚ ਵੱਧ ਭੂਮਿਕਾ ਨਿਭਾਏ। ਇਸ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਕੇਸੀਸੀ ਵੱਲੋਂ ਇਸਰੋ ਅਤੇ ਆਈਆਈਐੱਸਟੀ ਦੇ ਸਹਿਯੋਗ ਨਾਲ ਇਹ ਦੋ-ਰੋਜ਼ਾ ਸਮਾਗਮ ਕਰਵਾਉਣ ਦੀ ਪਹਿਲ ਵਿਦਿਆਰਥੀਆਂ ਵਿੱਚ ਪੁਲਾੜ ਸਰਗਰਮੀਆਂ ਨੂੰ ਹੁਲਾਰਾ ਦੇਣ ਵਿੱਚ ਦੂਰ ਤੱਕ ਕੰਮ ਆਵੇਗੀ। ਇਹ ਇੱਕ ਪ੍ਰਤਿਭਾ ਭੰਡਾਰ ਤਿਆਰ ਕਰੇਗੀ, ਖ਼ਾਸ ਕਰਕੇ ਉਸ ਵੇਲੇ ਜਦੋਂ ਸਾਨੂੰ ਸੰਚਾਰ ਅਤੇ ਨੇਵੀਗੇਸ਼ਨ ਸਮੇਤ ਵੱਖ-ਵੱਖ ਪੁਲਾੜ ਸਰਗਰਮੀਆਂ ਲਈ ਢੁਕਵੇਂ ਪੇਸ਼ੇਵਰ ਹਾਸਲ ਕਰਨ ਵਿੱਚ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਇਸ ਨਾਲ ਪ੍ਰਤਿਭਾ ਭੰਡਾਰ ਪੈਦਾ ਕਰਨ ਨੂੰ ਬਲ ਮਿਲੇਗਾ ਅਤੇ ਭਾਰਤੀ ਪੁਲਾੜ ਖੇਤਰ ਨੂੰ, ਖ਼ਾਸ ਕਰਕੇ ਨਿੱਜੀ ਖੇਤਰ ਵਿੱਚ, ਮਦਦ ਮਿਲੇਗੀ।”

ਸੰਜੇ, ਸੀਈਓ, ਧਰੁਵ ਸਪੇਸ ਨੇ ਕਿਹਾ, “ਭਾਰਤ ਦੀ ਆਬਾਦੀ ਇੱਕ ਅਰਬ ਤੋਂ ਵੱਧ ਹੈ, ਪਰ ਅਜੇ ਵੀ ਬਹੁਤ ਘੱਟ ਨਿੱਜੀ ਪੁਲਾੜ ਕੰਪਨੀਆਂ ਹਨ ਜੋ ਪੂਰੇ ਸੈਟੇਲਾਈਟ ਬਣਾ ਕੇ ਭਾਰਤ ਦੀਆਂ ਲੋੜਾਂ ਪੂਰੀਆਂ ਕਰ ਰਹੀਆਂ ਹੋਣ, ਵਿਸ਼ਵ ਬਾਜ਼ਾਰ ਦੀ ਗੱਲ ਤਾਂ ਦੂਰ ਦੀ ਹੈ। ਅੱਜ ਭਾਰਤ ਲਗਭਗ 55 ਸੈਟੇਲਾਈਟ ਚਲਾ ਰਿਹਾ ਹੈ, ਜਦਕਿ ਅਮਰੀਕਾ ਅਤੇ ਚੀਨ ਕੋਲ ਕਰੀਬ 1,000 ਸੈਟੇਲਾਈਟ ਹਨ ਅਤੇ ਇਨ੍ਹਾਂ ਦੇਸ਼ਾਂ ਦੀਆਂ ਨਿੱਜੀ ਕੰਪਨੀਆਂ ਹਜ਼ਾਰਾਂ ਸੈਟੇਲਾਈਟ ਚਲਾ ਰਹੀਆਂ ਹਨ। ਮੇਰਾ ਮੰਨਣਾ ਹੈ ਕਿ ਆਉਣ ਵਾਲੇ ਦਹਾਕੇ ਵਿੱਚ ਇਹ ਬਦਲਣ ਵਾਲਾ ਹੈ, ਕਿਉਂਕਿ ਭਾਰਤ ਆਪਣੀਆਂ ਲੋੜਾਂ ਪੂਰੀਆਂ ਕਰਨ ਤੋਂ ਅੱਗੇ ਵਧ ਕੇ ਵਿਸ਼ਵ ਪੱਧਰੀ ਲੋੜਾਂ ਪੂਰੀਆਂ ਕਰਨ ਵੱਲ ਵਧ ਰਿਹਾ ਹੈ। ਉਹ ਦਿਨ ਗਏ ਜਦੋਂ ਲੋਕ ਇੱਕ, ਦੋ, ਤਿੰਨ ਜਾਂ ਪੰਜ ਸੈਟੇਲਾਈਟ ਬਣਾਉਂਦੇ ਸਨ; ਹੁਣ ਲੋਕ ਦਸਾਂ, ਸੈਂਕੜਿਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੈਟੇਲਾਈਟ ਲਾਂਚ ਕਰ ਰਹੇ ਹਨ। ਚੰਡੀਗੜ੍ਹ ਯੂਨੀਵਰਸਿਟੀ ਨੂੰ ਛੋਟੇ ਸੈਟੇਲਾਈਟਾਂ ਦੇ ਸਮੂਹ (ਕਾਂਸਟੇਲੇਸ਼ਨ) ਲਾਂਚ ਕਰਨ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਜੋ ਭਾਰਤ ਦੇ ਕੁਝ ਸਮਾਜਿਕ ਟੀਚਿਆਂ ਦੀ ਪੂਰਤੀ ਕਰ ਸਕਣ ਅਤੇ ਆਈਆਈਐੱਸਟੀ ਦੇ ਸਹਿਯੋਗ ਤੇ ਇਨ-ਸਪੇਸ ਦੀ ਹਮਾਇਤ ਨਾਲ ਇੱਕ ਰਾਸ਼ਟਰੀ ਸੰਪਤੀ ਦੀ ਰੀੜ੍ਹ ਦੀ ਹੱਡੀ ਵੀ ਬਣ ਸਕਣ।”

ਪ੍ਰੋ. (ਡਾ.) ਈਸ਼ਵਰ ਸੁੰਕਰਾ, ਸੀਨੀਅਰ ਡਾਇਰੈਕਟਰ, ਕਲਪਨਾ ਚਾਵਲਾ ਸੈਂਟਰ, ਚੰਡੀਗੜ੍ਹ ਯੂਨੀਵਰਸਿਟੀ ਨੇ ਕਿਹਾ, “ਵਿਕਸਿਤ ਭਾਰਤ 2047 ਵਾਸਤੇ ਪੁਲਾੜ ਤਕਨਾਲੋਜੀ ਬਾਰੇ ਚੰਡੀਗੜ੍ਹ ਯੂਨੀਵਰਸਿਟੀ ਐਲਾਨਨਾਮਾ ਇਸ ਗੱਲ ਦੀ ਰਣਨੀਤਕ ਦਿਸ਼ਾ ਤੈਅ ਕਰੇਗਾ ਕਿ ਭਾਰਤ ਦੀਆਂ ਪੁਲਾੜ ਲਾਲਸਾਵਾਂ ਨੂੰ ਅੱਗੇ ਵਧਾਉਣ ਵਿੱਚ ਯੂਨੀਵਰਸਿਟੀਆਂ ਕੀ ਭੂਮਿਕਾ ਨਿਭਾ ਸਕਦੀਆਂ ਹਨ। ਇਹ ਐਲਾਨਨਾਮਾ ਮੋਹਰੀ ਪੁਲਾੜ ਵਿਗਿਆਨੀਆਂ, ਸੰਸਥਾਗਤ ਆਗੂਆਂ ਅਤੇ ਅਕਾਦਮਿਕ ਜਗਤ ਦੇ ਨਜ਼ਰੀਏ ਨੂੰ ਇੱਕਠਿਆਂ ਕਰਕੇ ਪੁਲਾੜ ਤਕਨਾਲੋਜੀ ਸਿੱਖਿਆ, ਖੋਜ, ਨਵਾਚਾਰ, ਹੁਨਰ ਵਿਕਾਸ ਅਤੇ ਉਦਯੋਗ ਸਹਿਯੋਗ ਨੂੰ ਮਜ਼ਬੂਤ ਕਰੇਗਾ, ਨਾਲ ਹੀ ਯੂਨੀਵਰਸਿਟੀਆਂ ਲਈ ਰਾਸ਼ਟਰੀ ਪੁਲਾੜ ਮਿਸ਼ਨਾਂ ਵਿੱਚ ਹੋਰ ਸਾਰਥਕ ਯੋਗਦਾਨ ਪਾਉਣ ਦਾ ਰੋਡਮੈਪ ਵੀ ਦੇਵੇਗਾ। ਸਾਡੀ ਸੋਚ ਚੰਡੀਗੜ੍ਹ ਯੂਨੀਵਰਸਿਟੀ ਨੂੰ ਪੁਲਾੜ ਖੋਜ, ਤਕਨਾਲੋਜੀ ਅਤੇ ਨਵਾਚਾਰ ਦੇ ਖੇਤਰੀ ਕੇਂਦਰ ਵਜੋਂ ਸਥਾਪਿਤ ਕਰਨ ਦੀ ਹੈ, ਜਿਸ ਵਿੱਚ ਕਲਪਨਾ ਚਾਵਲਾ ਸੈਂਟਰ ਸਮਰੱਥਾ ਨਿਰਮਾਣ ਲਈ ਪ੍ਰੇਰਕ ਸ਼ਕਤੀ ਵਜੋਂ ਕੰਮ ਕਰੇਗਾ। ਇਸਰੋ ਅਤੇ ਹੋਰ ਰਾਸ਼ਟਰੀ ਪੁਲਾੜ ਸੰਸਥਾਵਾਂ ਦੇ ਸਹਿਯੋਗ ਤੇ ਮਾਰਗਦਰਸ਼ਨ ਨਾਲ ਸਾਡਾ ਟੀਚਾ ਪੁਲਾੜ ਲਈ ਤਿਆਰ ਮਨੁੱਖੀ ਵਸੀਲੇ ਵਿਕਸਿਤ ਕਰਨਾ ਅਤੇ ਅਜਿਹੀਆਂ ਸਮਰੱਥਾਵਾਂ ਖੜ੍ਹੀਆਂ ਕਰਨਾ ਹੈ ਜੋ 2047 ਤੱਕ ਤਕਨੀਕੀ ਤੌਰ ’ਤੇ ਉੱਨਤ ਅਤੇ ਵਿਸ਼ਵ ਪੱਧਰ ’ਤੇ ਮੁਕਾਬਲੇਬਾਜ਼ ਵਿਕਸਿਤ ਭਾਰਤ ਬਣਨ ਦੀ ਭਾਰਤ ਦੀ ਵਿਸ਼ਾਲ ਸੋਚ ਵਿੱਚ ਯੋਗਦਾਨ ਪਾਉਣ।”

ਪਹਿਲੇ ਦਿਨ ਮਾਹਿਰਾਂ ਦੇ ਵਿਚਾਰ-ਵਟਾਂਦਰੇ, ਗੋਲਮੇਜ਼ ਬੈਠਕਾਂ, ਤਕਨਾਲੋਜੀ ਪ੍ਰਦਰਸ਼ਨੀਆਂ ਅਤੇ ਵਿਦਿਆਰਥੀਆਂ ਦੀ ਮੋਹਰੀ ਪੁਲਾੜ ਵਿਗਿਆਨੀਆਂ, ਪੁਲਾੜ ਯਾਤਰੀਆਂ ਤੇ ਉਦਯੋਗ ਮਾਹਿਰਾਂ ਨਾਲ ਸਿੱਧੀ ਗੱਲਬਾਤ ਹੋਈ, ਜਿਸ ਦਾ ਕੇਂਦਰ ਭਾਰਤ ਦੇ ਭਵਿੱਖੀ ਪੁਲਾੜ ਮਿਸ਼ਨਾਂ ਨੂੰ ਰੂਪ ਦੇਣ ਵਾਲੀਆਂ ਤਕਨੀਕੀ ਤਰਜੀਹਾਂ ਰਹੀਆਂ।

Tags: Chandigarh University jointly hosted the National Space Technology Conclave with ISROISROISRO NewsISRO SatelliteISRO Satellite LaunchISRO Satelliteslatest newspro punjab tvpunjab news
Share198Tweet124Share50

Related Posts

ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਫ਼ੈਸਲਾ : ਸਤੀਸ਼ ਪੂਨੀਆ ਨੂੰ ਕੀਤਾ ਪੰਜਾਬ ਇੰਚਾਰਜ ਨਿਯੁਕਤ

ਅਗਸਤ 18, 2026

ਕੈਨੇਡਾ ਦਾ ਪਰਿਵਾਰਕ ਵੀਜ਼ਾ ਦਿਵਾਉਣ ਦੇ ਬਹਾਨੇ 20 ਲੱਖ ਰੁਪਏ ਦੀ ਠੱਗੀ, ਦੋਸ਼ੀ ਫਰਾਰ

ਅਗਸਤ 18, 2026

ਜਲੰਧਰ ਵਿੱਚ ਇੱਕ ਲੋਹੇ ਦੇ ਵਪਾਰੀ ਤੋਂ ਲੱਖਾਂ ਰੁਪਏ ਲੁੱਟੇ ਗਏ; ਬਦਮਾਸ਼ ਕਾਰ ਦੀ ਖਿੜਕੀ ਤੋੜ ਕੇ ਨਕਦੀ ਨਾਲ ਭਰੇ ਦੋ ਬੈਗ ਲੈ ਗਏ

ਅਗਸਤ 18, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਸਮਰਪਣ ਸਮਾਰੋਹ ਦਾ ਆਯੋਜਨ, ਦੇਸ਼ਭਗਤੀ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਨੂੰ ਸਮਰਪਿਤ ਰਿਹਾ

ਅਗਸਤ 18, 2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ ‘ਤੇ ਦਿੱਤੀ ਸ਼ਰਧਾਂਜਲੀ

ਅਗਸਤ 16, 2026

ਸਾਈਬਰ ਧੋਖਾਧੜੀ ਕਰਨ ਵਾਲੇ ਨੇ ਜਾਂਚ ਏਜੰਸੀ ਦੇ ਅਧਿਕਾਰੀ ਵਜੋਂ ਪੇਸ਼ ਹੋ ਕੇ ‘ਡਿਜੀਟਲ ਗ੍ਰਿਫ਼ਤਾਰੀ’ ਦੀ ਧਮਕੀ ਦੇ ਕੇ ਇੱਕ ਵਿਅਕਤੀ ਤੋਂ 9.51 ਲੱਖ ਰੁਪਏ ਦੀ ਮਾਰੀ ਠੱਗੀ

ਅਗਸਤ 16, 2026
Load More

Recent News

ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਫ਼ੈਸਲਾ : ਸਤੀਸ਼ ਪੂਨੀਆ ਨੂੰ ਕੀਤਾ ਪੰਜਾਬ ਇੰਚਾਰਜ ਨਿਯੁਕਤ

ਅਗਸਤ 18, 2026

ਕੈਨੇਡਾ ਦਾ ਪਰਿਵਾਰਕ ਵੀਜ਼ਾ ਦਿਵਾਉਣ ਦੇ ਬਹਾਨੇ 20 ਲੱਖ ਰੁਪਏ ਦੀ ਠੱਗੀ, ਦੋਸ਼ੀ ਫਰਾਰ

ਅਗਸਤ 18, 2026

ਜਲੰਧਰ ਵਿੱਚ ਇੱਕ ਲੋਹੇ ਦੇ ਵਪਾਰੀ ਤੋਂ ਲੱਖਾਂ ਰੁਪਏ ਲੁੱਟੇ ਗਏ; ਬਦਮਾਸ਼ ਕਾਰ ਦੀ ਖਿੜਕੀ ਤੋੜ ਕੇ ਨਕਦੀ ਨਾਲ ਭਰੇ ਦੋ ਬੈਗ ਲੈ ਗਏ

ਅਗਸਤ 18, 2026

ਚੰਡੀਗੜ੍ਹ ਯੂਨੀਵਰਸਿਟੀ ਨੇ ਇਸਰੋ ਨਾਲ ਮਿਲ ਕੇ ਕੀਤੀ ਰਾਸ਼ਟਰੀ ਪੁਲਾੜ ਤਕਨਾਲੋਜੀ ਕਨਕਲੇਵ ਦੀ ਮੇਜ਼ਬਾਨੀ; 30 ਉੱਘੇ ਪੁਲਾੜ ਆਗੂਆਂ ਅਤੇ ਵਿਗਿਆਨੀਆਂ ਨੇ ਭਾਰਤ ਦੇ ਭਵਿੱਖੀ ਪੁਲਾੜ ਮਿਸ਼ਨਾਂ ’ਤੇ ਕੀਤਾ ਵਿਚਾਰ-ਵਟਾਂਦਰਾ

ਅਗਸਤ 18, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਸਮਰਪਣ ਸਮਾਰੋਹ ਦਾ ਆਯੋਜਨ, ਦੇਸ਼ਭਗਤੀ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਨੂੰ ਸਮਰਪਿਤ ਰਿਹਾ

ਅਗਸਤ 18, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.