ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ।ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ …… ‘ਚ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ‘ਤੇ ਵੱਡਾ ਨਿਸ਼ਾਨਾ ਸਾਧਿਆ ਹੈ।ਇਕ ਪਾਸੇ ਉਨ੍ਹਾਂ ਨੇ ਪੁਤਿਨ ‘ਤੇ ਰੂਸੀ ਅਰਥਵਿਵਸਥਾ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ ਹੈ, ਦੂਜੇ ਪਾਸੇ ਯੂਕਰੇਨ ਦੇ ਵਿਰੁੱਧ ਉਸਦੀ ਸੈਨਿਕ ਕਾਰਵਾਈ ‘ਤੇ ਸਵਾਲ ਚੁੱਕੇ ਹਨ।
ਰੂਸ ‘ਚ ਸਾਰੇ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਤੋਂ ਲੈ ਕੇ ਯੂਕਰੇਨ ਦੀ ਮੱਦਦ ਕਰਨ ਦਾ ਐਲਾਨ ਤੱਕ, ਬਾਇਡੇਨ ਨੇ ਕਈਮੁੱਦਿਆਂ ‘ਤੇ ਵਿਸਥਾਰ ਨਾਲ ਆਪਣੀਆਂ ਗੱਲਾਂ ਰੱਖੀਆਂ..
ਰੂਸ ਵਿਰੁੱਧ ਸਭ ਤੋਂ ਵੱਡਾ ਐਲਾਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਆਪਣੇ ਦੇਸ਼ ਦਾ ਏਅਰਸਪੇਸ ਰੂਸ ਦੇ ਲਈ ਬੰਦ ਕਰ ਦਿੱਤਾ ਹੈ।ਅਜੇ ਤੱਕ ਨਾਟੋ ਦੇ ਕਈ ਦੇਸ਼ ਪਹਿਲਾਂ ਹੀ ਰੂਸ ਦੇ ਲਈ ਆਪਣਾ ਏਅਰਸਪੇਸ ਬੰਦ ਕਰ ਚੁੱਕੇ ਹਨ।ਹੁਣ ਅਮਰੀਕਾ ਨੇ ਵੀ ਇਹ ਕਦਮ ਚੁੱਕਿਆ ਰੂਸ ਨੂੰ ਪੂਰੀ ਤਰ੍ਹਾਂ ਆਈਸੋਲੇਟ ਕਰ ਦਿੱਤਾ ਹੈ।
ਜੋ ਬਾਇਡੇਨ ਨੇ ਆਪਣੇ ਸੰਬੋਧਨ ਚ ਕਈ ਮੌਕਿਆਂ ‘ਤੇ ਸਿੱਧੇ ਸਿੱਧੇ ਰਾਸ਼ਟਰਪਤੀ ਪੁਤਿਨ ‘ਤੇ ਨਿਸ਼ਾਨਾ ਸਾਧਿਆ।ਉਨਾਂ੍ਹ ਨੇ ਕਿਹਾ ਕਿ ਪੁਤਿਨ ਨੇ ਬਿਨ੍ਹਾਂ ਕਿਸੇ ਕਾਰਨ ਦੇ ਯੂਕਰੇਨ ‘ਤੇ ਹਮਲਾ ਕੀਤਾ।ਪਰ ਉਸ ਹਮਲੇ ਦੀ ਵਜਾ ਨਾਲ ਪੂਰੀ ਦੁਨੀਆ ਉਨਾਂ੍ਹ ਦੇ ਵਿਰੁੱਧ ਇੱਕਜੁੱਟ ਹੋ ਗਈ ਹੈ।ਜਦੋਂ ਇਤਿਹਾਸ ‘ਚ ਇਸ ਯੁੱਧ ਨੂੰ ਯਾਦ ਕੀਤਾ ਜਾਵੇਗਾ ਤਾਂ ਸਾਰੇ ਇਹ ਬੋਲਣਗੇ ਕਿ ਰੁਸ ਕਮਜ਼ੋਰ ਹੋਇਆ ਸੀ ਅਤੇ ਪੂਰੀ ਦੁਨੀਆ ਹੋਰ ਮਜ਼ਬੂਤ ਹੋ ਬਾਹਰ ਨਿਕਲੀ ਸੀ।