ਬੁੱਧਵਾਰ, ਸਤੰਬਰ 9, 2026 01:01 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਲਾਸ਼ਾਂ ‘ਤੇ ਰਾਜਨੀਤੀ ਕਰ ਰਹੀ ਹੈ ਵਿਰੋਧੀ ਧਿਰ, ਪੰਜਾਬ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਬੌਖਲਾ ਗਏ ਹਨ: ਬਲਤੇਜ ਪੰਨੂ

ਲਾਸ਼ਾਂ ‘ਤੇ ਰਾਜਨੀਤੀ ਕਰ ਰਹੀ ਹੈ ਵਿਰੋਧੀ ਧਿਰ, ਪੰਜਾਬ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਬੌਖਲਾ ਗਏ ਹਨ: ਬਲਤੇਜ ਪੰਨੂ

by Pro Punjab Tv
ਸਤੰਬਰ 8, 2026
in Featured, Featured News, ਪੰਜਾਬ
0

ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਵੱਲੋਂ ਇੱਕ ਦੁਖਦਾਈ ਮੌਤ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੀੜਤ ਪਰਿਵਾਰ ਨੂੰ ਇੱਜ਼ਤ ਨਾਲ ਦੁੱਖ ਮਨਾਉਣ ਦਿੱਤਾ ਜਾਣਾ ਚਾਹੀਦਾ ਹੈ ਅਤੇ ਲਾਸ਼ਾਂ ‘ਤੇ ਰਾਜਨੀਤੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ‘ਆਪ’ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਵਿਰੋਧੀ ਧਿਰਾਂ ਬੇਹੱਦ ਸੰਵੇਦਨਹੀਣ “ਗਿਰਝ ਰਾਜਨੀਤੀ” ਕਰ ਰਹੀਆਂ ਹਨ, ਕਿਉਂਕਿ ਪੁਰਾਣੀਆਂ ਰਵਾਇਤੀ ਪਾਰਟੀਆਂ ਹਰ ਦੁਖਾਂਤ ਦਾ ਸਿਆਸੀਕਰਨ ਕਰਨ ਲਈ ਕਾਹਲੀਆਂ ਹਨ ਅਤੇ ਪਰਿਵਾਰ ਦੇ ਦੁੱਖ ਤੋਂ ਵੀ ਸਿਆਸੀ ਲਾਹਾ ਲੈਣਾ ਚਾਹੁੰਦੀਆਂ ਹਨ।

ਇੱਕ ਵੀਡੀਓ ਸੰਦੇਸ਼ ਵਿੱਚ ‘ਆਪ’ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ, “ਪੰਜਾਬ ਦੀਆਂ ਵਿਰੋਧੀ ਧਿਰਾਂ ਇਸ ਵੇਲੇ ਇੰਨੀ ਗੰਦੀ ਰਾਜਨੀਤੀ ਕਰ ਰਹੀਆਂ ਹਨ ਕਿ ਇਸ ਨੂੰ ਗਿਰਝਾਂ ਦੀ ਰਾਜਨੀਤੀ ਕਿਹਾ ਜਾ ਸਕਦਾ ਹੈ। ਜਿੱਥੇ ਵੀ ਕੋਈ ਆਤਮਹੱਤਿਆ ਕਰਦਾ ਹੈ ਜਾਂ ਜਿੱਥੇ ਵੀ ਕੋਈ ਮ੍ਰਿਤਕ ਦੇਹ ਮਿਲਦੀ ਹੈ, ਇਹ ਉੱਥੇ ਪਹੁੰਚ ਜਾਂਦੇ ਹਨ ਅਤੇ ਸਿਵੇ ‘ਤੇ ਆਪਣੀ ਸਿਆਸੀ ਰੋਟੀ ਸੇਕਣ ਦੀ ਕੋਸ਼ਿਸ਼ ਕਰਦੇ ਹਨ।”

ਉਨ੍ਹਾਂ ਨੇ ਵਿਰੋਧੀ ਧਿਰ ਦੇ ਰਿਕਾਰਡ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਜਦੋਂ ਲੋਕਾਂ ਦੀਆਂ ਜਾਨਾਂ ਗਈਆਂ ਸਨ ਤਾਂ ਅਜਿਹੀ ਸੰਵੇਦਨਸ਼ੀਲਤਾ ਗਾਇਬ ਸੀ। ਉਨ੍ਹਾਂ ਕਿਹਾ “ਇਹ ਰਾਜਨੀਤੀ ਕੌਣ ਕਰ ਰਿਹਾ ਹੈ? ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਪਰੌਂਠਿਆਂ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਆਤਮਹੱਤਿਆ ਕਰ ਲਈ ਸੀ ਅਤੇ ਕਿਸੇ ਦਾ ਨਾਮ ਲਿਆ ਸੀ। ਉਦੋਂ ਕੋਈ ਕੇਸ ਦਰਜ ਨਹੀਂ ਹੋਇਆ। ਦਿੱਲੀ ਦੀਆਂ ਸਰਹੱਦਾਂ ‘ਤੇ ਆਪਣੇ ਹੱਕਾਂ ਦੀ ਮੰਗ ਕਰਦੇ ਹੋਏ ਲਗਭਗ 750 ਕਿਸਾਨਾਂ ਦੀ ਮੌਤ ਹੋ ਗਈ, ਪਰ ਉਦੋਂ ਕਿਸੇ ਜ਼ਮੀਰ ਨਹੀਂ ਜਾਗੀ,”।

ਬਲਤੇਜ ਪੰਨੂ ਨੇ ਜ਼ਿਕਰ ਕੀਤਾ ਕਿ ਮੌਜੂਦਾ ਮਾਮਲੇ ਵਿੱਚ ਵਿਰੋਧੀ ਧਿਰ ਨੇ ਤੁਰੰਤ ਇਸ ਦੁਖਾਂਤ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ।ਉਨ੍ਹਾਂ ਕਿਹਾ “ਇੱਕ ਵਿਅਕਤੀ ਨੇ ਆਤਮਹੱਤਿਆ ਕੀਤੀ ਅਤੇ ਇਹ ਤੁਰੰਤ ਉਸ ਦੀ ਲਾਸ਼ ‘ਤੇ ਰਾਜਨੀਤੀ ਕਰਨ ਨਿਕਲ ਪਏ। ਉਸ ਦਾ ਅੰਤਿਮ ਸੰਸਕਾਰ ਪਰਿਵਾਰ ਦੀ ਸਹਿਮਤੀ ਨਾਲ ਕੀਤਾ ਗਿਆ ਸੀ। ਇਸ ਦੇ ਬਾਵਜੂਦ ਉਹ ਇਹ ਰਾਜਨੀਤੀ ਬੰਦ ਕਰਨ ਤੋਂ ਇਨਕਾਰ ਕਰ ਰਹੇ ਹਨ,”।

ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਇੱਕ ਸੰਵੇਦਨਸ਼ੀਲ ਸੂਬਾ ਹੈ ਅਤੇ ਰਾਜਨੀਤਿਕ ਪਾਰਟੀਆਂ, ਖਾਸ ਕਰਕੇ ਵਿਰੋਧੀ ਧਿਰ ਤੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਉਹ ਕਿਸੇ ਵਿਅਕਤੀ ਦੀ ਮੌਤ ਅਤੇ ਪਰਿਵਾਰ ਦੇ ਦੁੱਖ ਨਾਲ ਜੁੜੀਆਂ ਸਥਿਤੀਆਂ ਵਿੱਚ ਵਧੇਰੇ ਸੰਵੇਦਨਸ਼ੀਲਤਾ ਦਿਖਾਉਣ।ਉਨ੍ਹਾਂ ਕਿਹਾ “ਇਨ੍ਹਾਂ ਰਵਾਇਤੀ ਪਾਰਟੀਆਂ ਦੀ ਰਾਜਨੀਤੀ ਨੇ ਇੱਕ ਵਾਰ ਪੰਜਾਬ ਨੂੰ ਅਜਿਹੇ ਦਲਦਲ ਵਿੱਚ ਧੱਕ ਦਿੱਤਾ ਸੀ ਜਿਸ ਵਿੱਚੋਂ ਬਾਹਰ ਨਿਕਲਣ ਲਈ ਸੂਬੇ ਨੂੰ ਬਹੁਤ ਲੰਮਾ ਸਮਾਂ ਲੱਗਿਆ। ਪੰਜਾਬ ਇੱਕ ਸੰਵੇਦਨਸ਼ੀਲ ਸੂਬਾ ਹੈ। ਘੱਟੋ-ਘੱਟ ਵਿਰੋਧੀ ਧਿਰ ਵਿੱਚ ਬੈਠੇ ਲੋਕਾਂ ਵਿੱਚ ਤਾਂ ਸੰਵੇਦਨਸ਼ੀਲਤਾ ਹੋਣੀ ਚਾਹੀਦੀ ਹੈ। ਪਰ ਉਨ੍ਹਾਂ ਵਿੱਚ ਅਜਿਹੀ ਕੋਈ ਸੰਵੇਦਨਸ਼ੀਲਤਾ ਨਹੀਂ ਹੈ,”।

ਬਲਤੇਜ ਪੰਨੂ ਨੇ ਜ਼ੋਰ ਦੇ ਕੇ ਕਿਹਾ, “ਪੰਜਾਬ ਸਰਕਾਰ ਪੰਜਾਬ ਦੇ ਹਰ ਨਾਗਰਿਕ ਅਤੇ ਉਸ ਦੇ ਪਰਿਵਾਰ ਨਾਲ ਖੜ੍ਹੀ ਹੈ। ਅਸੀਂ ਇਸ ਕਿਸਮ ਦੀ ਰਾਜਨੀਤੀ ਨਹੀਂ ਕਰਦੇ, ਪਰ ਇੱਕ ਗੱਲ ਤੈਅ ਹੈ ਕਿ ਅਸੀਂ ਇਸ ਕਿਸਮ ਦੀ ਰਾਜਨੀਤੀ ਨਹੀਂ ਹੋਣ ਦਿਆਂਗੇ।”

ਇਸ ਦੌਰਾਨ ‘ਆਪ’ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ, “ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਪੰਜਾਬ ਵਿੱਚ ਬੇਹੱਦ ਬੌਖਲਾ ਗਏ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਤਰ੍ਹਾਂ ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਨਸ਼ਿਆਂ ‘ਤੇ ਠੱਲ੍ਹ ਪਾਉਣ ਲਈ ਕੰਮ ਕਰ ਰਹੀ ਹੈ, ਉਸ ਨੇ ਇਨ੍ਹਾਂ ਨੂੰ ਬੌਖਲਾ ਕੇ ਰੱਖ ਦਿੱਤਾ ਹੈ। ਨਸ਼ਿਆਂ ‘ਤੇ ਕਾਬੂ ਪਾਉਣਾ ਇੱਕ ਲੰਮੀ ਪ੍ਰਕਿਰਿਆ ਹੈ, ਪਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ, ਉਸ ਨਾਲ ਇਹ ਨਿਰਾਸ਼ ਹੋ ਗਏ ਹਨ। ਇਸ ਲਈ, ਜਦੋਂ ਵੀ ਇਨ੍ਹਾਂ ਕੋਲ ਕਹਿਣ ਲਈ ਕੁਝ ਨਹੀਂ ਹੁੰਦਾ, ਇਹ ਫਜ਼ੂਲ ਦੋਸ਼ ਲਗਾਉਣਾ ਸ਼ੁਰੂ ਕਰ ਦਿੰਦੇ ਹਨ।”

ਉਨ੍ਹਾਂ ਕਿਹਾ, “ਜੇਕਰ ਕੋਈ ਵਿਅਕਤੀ ਕਿਸੇ ਮੰਤਰੀ ਦੇ ਸਾਹਮਣੇ ਆ ਕੇ ਆਪਣੀ ਸਮੱਸਿਆ ਰੱਖਦਾ ਹੈ, ਤਾਂ ਇਹ ਦਰਸਾਉਂਦਾ ਹੈ ਕਿ ਉਸ ਨੂੰ ਉਸ ਸਰਕਾਰ ‘ਤੇ ਭਰੋਸਾ ਹੈ। ਇਸੇ ਲਈ ਉਹ ਆਪਣੀ ਸਮੱਸਿਆ ਮੰਤਰੀ ਦੇ ਸਾਹਮਣੇ ਲਿਆਉਂਦਾ ਹੈ। ਜਿਵੇਂ ਹੀ ਮੁੱਦਾ ਚੁੱਕਿਆ ਗਿਆ, ਪਰਿਵਾਰ ਦੁਆਰਾ ਨਾਮਜ਼ਦ ਕੀਤੇ ਗਏ ਸਾਰੇ ਵਿਅਕਤੀਆਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।”

ਅਨੁਰਾਗ ਢਾਂਡਾ ਨੇ ਮ੍ਰਿਤਕ ਵਿਅਕਤੀ ਵੱਲੋਂ ਜਾਰੀ ਕੀਤੀਆਂ ਵੀਡੀਓਜ਼ ਦੇ ਹਾਲਾਤ ‘ਤੇ ਵਿਰੋਧੀ ਧਿਰ ‘ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ”ਕੀ ਤੁਹਾਡੀ ਰਾਜਨੀਤੀ ਇੰਨੀ ਗੰਦੀ ਹੋ ਗਈ ਹੈ ਕਿ ਤੁਸੀਂ ਸਿਰਫ਼ ਰਾਜਨੀਤੀ ਕਰਨ ਲਈ ਕਿਸੇ ਵਿਅਕਤੀ ਦੀ ਜਾਨ ਨਾਲ ਖੇਡੋਗੇ? ਘਟਨਾ ਤੋਂ ਬਾਅਦ ਉਸ ਵਿਅਕਤੀ ਵੱਲੋਂ ਜਾਰੀ ਕੀਤੀ ਗਈ ਪਹਿਲੀ ਵੀਡੀਓ ਵਿੱਚ ਸਾਡੇ ਕਿਸੇ ਵੀ ਮੰਤਰੀ ਦੇ ਨਾਮ ਦਾ ਕਿਤੇ ਵੀ ਜ਼ਿਕਰ ਨਹੀਂ ਹੈ। ਲੋਕ ਆਪ ਵੀਡੀਓ ਸੁਣ ਸਕਦੇ ਹਨ,”।

ਉਨ੍ਹਾਂ ਨੇ ਉਸ ਵਿਅਕਤੀ ਵੱਲੋਂ ਜ਼ਹਿਰ ਨਿਗਲਣ ਤੋਂ ਬਾਅਦ ਦੂਜੀ ਵੀਡੀਓ ਰਿਕਾਰਡ ਕੀਤੇ ਜਾਣ ਦੇ ਹਾਲਾਤਾਂ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ “ਜਦੋਂ ਉਸ ਵਿਅਕਤੀ ਨੇ ਜ਼ਹਿਰ ਨਿਗਲ ਲਿਆ, ਤਾਂ ਉਸ ‘ਤੇ ਦੂਜੀ ਵੀਡੀਓ ਰਿਕਾਰਡ ਕਰਨ ਲਈ ਦਬਾਅ ਪਾਇਆ ਗਿਆ ਅਤੇ ਉਸ ਨੂੰ ਕਿਹਾ ਗਿਆ ਕਿ ਜਦੋਂ ਤੱਕ ਉਹ ਮੰਤਰੀ ਦਾ ਨਾਮ ਨਹੀਂ ਲੈਂਦਾ, ਉਸ ਨੂੰ ਹਸਪਤਾਲ ਨਹੀਂ ਲਿਜਾਇਆ ਜਾਵੇਗਾ। ਤਾਂ ਉਸ ਨੂੰ ਕਿਸ ਨੇ ਮਾਰਿਆ?” ਅਨੁਰਾਗ ਢਾਂਡਾ ਨੇ ਸਵਾਲ ਕੀਤਾ ਅਤੇ ਮੰਗ ਕੀਤੀ ਕਿ ਇਸ ਪੂਰੇ ਘਟਨਾਕ੍ਰਮ ਦੇ ਹਾਲਾਤਾਂ ਦੀ ਜਾਂਚ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਇਸ ਦੁਖਾਂਤ ਨੂੰ ਸਿਆਸੀ ਮਕਸਦਾਂ ਲਈ ਵਰਤਣ ਦੀ ਕੋਸ਼ਿਸ਼ ਕਰਨ ਵਾਲੇ ਆਪ ਜਾਂਚ ਦੇ ਘੇਰੇ ਵਿੱਚ ਆਉਣੇ ਚਾਹੀਦੇ ਹਨ। ਉਨ੍ਹਾਂ ਕਿਹਾ”ਜੋ ਲੋਕ ਅੱਜ ਪ੍ਰੈੱਸ ਕਾਨਫਰੰਸਾਂ ਕਰ ਰਹੇ ਹਨ ਅਤੇ ਇਸ ਮੁੱਦੇ ‘ਤੇ ਆਵਾਜ਼ ਚੁੱਕ ਰਹੇ ਹਨ, ਉਨ੍ਹਾਂ ਨੇ ਆਪਣੀ ਰਾਜਨੀਤੀ ਨੂੰ ਅੱਗੇ ਵਧਾਉਣ ਲਈ ਹੀ ਉਸ ਦਾ ਕਤਲ ਕੀਤਾ ਹੈ। ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਹ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਵਿਅਕਤੀ ਕੌਣ ਸੀ”।

‘ਆਪ’ ਦੇ ਰਾਸ਼ਟਰੀ ਮੀਡੀਆ ਇੰਚਾਰਜ ਨੇ ਅੱਗੇ ਕਿਹਾ ਕਿ ਸਲਫਾਸ ਨਿਗਲਣ ਤੋਂ ਤੁਰੰਤ ਬਾਅਦ ਉਸ ਵਿਅਕਤੀ ਨੇ ਆਪਣਾ ਬਿਆਨ ਦਿੰਦੇ ਹੋਏ ਵੀਡੀਓ ਜਾਰੀ ਕੀਤੀ ਸੀ ਅਤੇ ਉਸ ਵੱਲੋਂ ਨਾਮਜ਼ਦ ਕੀਤੇ ਗਏ ਸਾਰਿਆਂ ਨੂੰ ਬਾਅਦ ਵਿੱਚ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਉਨ੍ਹਾਂ ਪੁੱਛਿਆ”ਉਸ ਤੋਂ ਬਾਅਦ, ਰਸਤੇ ਵਿੱਚ ਉਸ ਨੂੰ ਰੋਕ ਕੇ ਹਸਪਤਾਲ ਲੈ ਜਾਣ ਦੀ ਬਜਾਏ, ਤੁਸੀਂ ਉਸ ਤੋਂ ਵੀਡੀਓ ਰਿਕਾਰਡ ਕਰਵਾਈ। ਕੀ ਇਹ ਲਾਸ਼ਾਂ ‘ਤੇ ਰਾਜਨੀਤੀ ਨਹੀਂ ਹੈ?”।

ਅਨੁਰਾਗ ਢਾਂਡਾ ਨੇ ਪੁੱਛਿਆ, “ਕੀ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਇੰਨੇ ਹੇਠਾਂ ਡਿੱਗ ਗਏ ਹਨ ਕਿ ਹੁਣ ਲਾਸ਼ਾਂ ‘ਤੇ ਰਾਜਨੀਤੀ ਕਰਨਗੇ? ਕੀ ਉਨ੍ਹਾਂ ਲਈ ਲੋਕਾਂ ਦੀਆਂ ਜਾਨਾਂ ਦੀ ਕੋਈ ਕੀਮਤ ਨਹੀਂ ਹੈ? ਕੀ ਉਨ੍ਹਾਂ ਲਈ ਰਾਜਨੀਤੀ ਹੀ ਸਭ ਕੁਝ ਹੈ?”

ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਕਾਰਵਾਈ ‘ਤੇ ਅਨੁਰਾਗ ਢਾਂਡਾ ਨੇ ਸਪੱਸ਼ਟ ਕੀਤਾ ਕਿ ਸਿਆਸੀ ਸਬੰਧ ਨਸ਼ਾ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਨਹੀਂ ਬਚਾ ਸਕਣਗੇ। ਉਨ੍ਹਾਂ ਕਿਹਾ “ਚਾਹੇ ਕੋਈ ਨਸ਼ਾ ਤਸਕਰ ਭਾਜਪਾ, ਕਾਂਗਰਸ ਜਾਂ ਅਕਾਲੀ ਦਲ ਦੇ ਨੇੜੇ ਹੋਵੇ, ਭਗਵੰਤ ਮਾਨ ਸਰਕਾਰ ਕਿਸੇ ਵੀ ਕੀਮਤ ‘ਤੇ ਇੱਕ ਵੀ ਨਸ਼ਾ ਤਸਕਰ ਨੂੰ ਨਹੀਂ ਬਖਸ਼ੇਗੀ। ਹਜ਼ਾਰਾਂ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ। ਉਹ ਆਪਣੀ ਸਜ਼ਾ ਭੁਗਤਣਗੇ। ਭਵਿੱਖ ਵਿੱਚ ਜਿਸ ਦਾ ਵੀ ਨਾਮ ਆਵੇਗਾ, ਉਸ ਨਾਲ ਵੀ ਨਜਿੱਠਿਆ ਜਾਵੇਗਾ। ਅਸੀਂ ਉਨ੍ਹਾਂ ਵਰਗੇ ਨਹੀਂ ਹਾਂ,”।

ਅਨੁਰਾਗ ਢਾਂਡਾ ਨੇ ਪਿਛਲੀ ਭਾਜਪਾ-ਅਕਾਲੀ ਸਰਕਾਰ ਦੇ ਨਸ਼ਿਆਂ ‘ਤੇ ਰਿਕਾਰਡ ‘ਤੇ ਵੀ ਹਮਲਾ ਬੋਲਿਆ ਅਤੇ ਦੋਸ਼ ਲਗਾਇਆ ਕਿ ਸਿਆਸੀ ਸਰਪ੍ਰਸਤੀ ਕਾਰਨ ਪੰਜਾਬ ਵਿੱਚ ਨਸ਼ਾ ਤਸਕਰੀ ਦਾ ਕਾਰੋਬਾਰ ਫੁੱਲਿਆ-ਫਲਿਆ। ਉਨ੍ਹਾਂ ਕਿਹਾ”ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਹੁੰਦੀ ਸੀ। ਉਨ੍ਹਾਂ ਨੇ ਕੀ ਕੀਤਾ? ਜਦੋਂ ਵੀ ਉਨ੍ਹਾਂ ਦੇ ਸਾਹਮਣੇ ਕਿਸੇ ਨਸ਼ਾ ਮਾਫੀਆ ਦਾ ਨਾਮ ਆਉਂਦਾ ਸੀ, ਤਾਂ ਉਹ ਉਨ੍ਹਾਂ ਨਾਲ ਆਪਣਾ ‘ਹਫ਼ਤਾ’ ਤੈਅ ਕਰ ਲੈਂਦੇ ਸਨ। ਉਹ ਆਪਣਾ ਹਿੱਸਾ ਲੈਂਦੇ ਸਨ, ਜਦੋਂ ਕਿ ਉਹ ਲੋਕ ਸ਼ਰੇਆਮ ਨਸ਼ਾ ਵੇਚਦੇ ਸਨ। ਉਨ੍ਹਾਂ ਤੋਂ ਪੁੱਛੋ ਕਿ ਉਸ ਸਮੇਂ ਉਨ੍ਹਾਂ ਨੇ ਨਸ਼ਾ ਤਸਕਰੀ ਲਈ ਕਿੰਨੇ ਲੋਕਾਂ ਨੂੰ ਜੇਲ੍ਹ ਭੇਜਿਆ ਸੀ,”।

ਉਨ੍ਹਾਂ ਅੱਗੇ ਦੱਸਿਆ ਕਿ ਉਸ ਦੌਰ ਦੌਰਾਨ ਮੰਤਰੀਆਂ ਦੀਆਂ ਗੱਡੀਆਂ ਵਿੱਚ ਵੀ ਨਸ਼ਾ ਤਸਕਰੀ ਹੁੰਦੀ ਸੀ। “ਉਨ੍ਹਾਂ ਦੇ ਮੰਤਰੀਆਂ ਦੀਆਂ ਗੱਡੀਆਂ ਵਿੱਚ ਨਸ਼ੇ ਪਹੁੰਚਾਏ ਜਾਂਦੇ ਸਨ। ਇਹ ਰਿਕਾਰਡ ‘ਤੇ ਹੈ। ਉਨ੍ਹਾਂ ਦੇ ਮੰਤਰੀ ਖੁਦ ਨਸ਼ਾ ਤਸਕਰੀ ਲਈ ਆਪਣੀਆਂ ਗੱਡੀਆਂ ਦੀ ਵਰਤੋਂ ਕਰਦੇ ਸਨ। ਉਨ੍ਹਾਂ ਤੋਂ ਪੁੱਛੋ ਕਿ ਉਹ ਲੋਕ ਅੱਜ ਕਿੱਥੇ ਹਨ। ਪੁੱਛੋ ਕਿ ਉਸ ਸਮੇਂ ਮੰਤਰੀ ਰਹੇ ਲੋਕ ਅਜੇ ਵੀ ਉਨ੍ਹਾਂ ਦੀ ਪਾਰਟੀ ਵਿੱਚ ਹਨ। ਅਤੇ ਇਹ ਉਹੀ ਅਕਾਲੀ ਦਲ ਅਤੇ ਭਾਜਪਾ ਹਨ ਜੋ ਪਿਛਲੇ ਦਰਵਾਜ਼ੇ ਰਾਹੀਂ ਗਠਜੋੜ ਕਰ ਰਹੇ ਹਨ,” ਅਨੁਰਾਗ ਢਾਂਡਾ ਨੇ ਕਿਹਾ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ 2007 ਤੋਂ 2017 ਦੇ ਦਰਮਿਆਨ ਦੇ ਸਮੇਂ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੀ ਹੈ, ਜਿਸ ਨੂੰ ਉਨ੍ਹਾਂ ਪੰਜਾਬ ਲਈ ਇੱਕ ਕਾਲਾ ਦੌਰ ਕਰਾਰ ਦਿੱਤਾ। “ਕਿਉਂ? ਕਿਉਂਕਿ ਉਹ 2007 ਤੋਂ 2017 ਦੇ ਉਸ ਕਾਲੇ ਦੌਰ ਨੂੰ ਵਾਪਸ ਲਿਆਉਣਾ ਚਾਹੁੰਦੇ ਹਨ, ਜਦੋਂ ਪੰਜਾਬ ਵਿੱਚ ਨਸ਼ਾ ਤਸਕਰਾਂ ਦੀ ਖੁੱਲ੍ਹੀ ਛੁੱਟੀ ਸੀ ਅਤੇ ਲੋਕ ਮਰਦੇ ਰਹੇ। ਉਹ ਸਰਕਾਰ ਹੁਣ ਨਹੀਂ ਰਹੀ”।

ਅਨੁਰਾਗ ਢਾਂਡਾ ਨੇ ਦੁਹਰਾਇਆ ਕਿ ਭਗਵੰਤ ਮਾਨ ਸਰਕਾਰ ਸਿਆਸੀ ਸਬੰਧਾਂ ਦੇ ਆਧਾਰ ‘ਤੇ ਕੋਈ ਭੇਦਭਾਵ ਕੀਤੇ ਬਿਨਾਂ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਜਾਰੀ ਰੱਖੇਗੀ। “ਜਦੋਂ ਵੀ ਸਾਨੂੰ ਕਿਸੇ ਨਸ਼ਾ ਤਸਕਰ ਬਾਰੇ ਜਾਣਕਾਰੀ ਮਿਲੇਗੀ, ਅਸੀਂ ਇੱਕ ਵੀ ਵਿਅਕਤੀ ਨੂੰ ਨਹੀਂ ਛੱਡਾਂਗੇ। ਚਾਹੇ ਉਨ੍ਹਾਂ ਨੂੰ ਕਾਂਗਰਸ, ਭਾਜਪਾ ਜਾਂ ਸੀਨੀਅਰ ਅਕਾਲੀ ਆਗੂਆਂ ਦੀ ਸਰਪ੍ਰਸਤੀ ਹੀ ਕਿਉਂ ਨਾ ਪ੍ਰਾਪਤ ਹੋਵੇ, ਕਿਸੇ ਵੀ ਨਸ਼ਾ ਤਸਕਰ ਨੂੰ ਬਚਣ ਨਹੀਂ ਦਿੱਤਾ ਜਾਵੇਗਾ।”

Tags: latest newsOpposition is doing politics on dead bodiespro punjab tvpunjab news
Share197Tweet123Share49

Related Posts

ਪੰਜਾਬ ਮਹਿਲਾ ਕਮਿਸ਼ਨ ਵੱਲੋਂ ਮੌੜ ਵਿਖੇ ‘ਸ਼ੀ ਰਨਜ਼–2026’ ਮੈਰਾਥਨ 9 ਸਤੰਬਰ ਨੂੰ : ਚੇਅਰਪਰਸਨ ਰਾਜ ਲਾਲੀ ਗਿੱਲ

ਸਤੰਬਰ 8, 2026

ਭਗਵੰਤ ਮਾਨ ਸਰਕਾਰ ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸ

ਸਤੰਬਰ 8, 2026

ਭਾਜਪਾ ਦੇ ਚੋਣ ਕਮਿਸ਼ਨ ਨੇ ਫਰਜ਼ੀਵਾੜਾ ਕਰਕੇ ਰਾਘਵ ਚੱਢਾ ਨੂੰ ਬੈਕਡੋਰ ਤੋਂ ਦਿੱਲੀ ਦਾ ਵੋਟਰ ਬਣਾ ਦਿੱਤਾ – ਅਨੁਰਾਗ ਢਾਂਡਾ

ਸਤੰਬਰ 8, 2026

ਕੈਲੀਫੋਰਨੀਆ ਵਿੱਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ; ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਚੱਲ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼

ਸਤੰਬਰ 8, 2026

ਪ੍ਰਾਈਵੇਟ ਅਤੇ ਸੈਲਾਨੀ ਬੱਸਾਂ ਵਿਰੁੱਧ ਵੱਡੀ ਕਾਰਵਾਈ : ਟਰਾਂਸਪੋਰਟ ਵਿਭਾਗ ਵੱਲੋਂ 20 ਤੋਂ ਵੱਧ ਬੱਸਾਂ ਦੀ ਜਾਂਚ; ਹਜ਼ਾਰਾਂ ਦੇ ਚਲਾਨ

ਸਤੰਬਰ 8, 2026

ਪੰਜਾਬ ਵਿੱਚ ਰਾਤ 10 ਵਜੇ ਤੋਂ ਬਾਅਦ ਡੀਜੇ ‘ਤੇ ਪਾਬੰਦੀ, ਰੈਸਟੋਰੈਂਟਾਂ ਅਤੇ ਕਲੱਬਾਂ ਲਈ ਨਵੇਂ ਨਿਯਮ ਲਾਗੂ; ਪੜ੍ਹੋ ਨਵੇਂ ਨਿਯਮ

ਸਤੰਬਰ 8, 2026
Load More

Recent News

ਪੰਜਾਬ ਮਹਿਲਾ ਕਮਿਸ਼ਨ ਵੱਲੋਂ ਮੌੜ ਵਿਖੇ ‘ਸ਼ੀ ਰਨਜ਼–2026’ ਮੈਰਾਥਨ 9 ਸਤੰਬਰ ਨੂੰ : ਚੇਅਰਪਰਸਨ ਰਾਜ ਲਾਲੀ ਗਿੱਲ

ਸਤੰਬਰ 8, 2026

ਲਾਸ਼ਾਂ ‘ਤੇ ਰਾਜਨੀਤੀ ਕਰ ਰਹੀ ਹੈ ਵਿਰੋਧੀ ਧਿਰ, ਪੰਜਾਬ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਬੌਖਲਾ ਗਏ ਹਨ: ਬਲਤੇਜ ਪੰਨੂ

ਸਤੰਬਰ 8, 2026

ਭਗਵੰਤ ਮਾਨ ਸਰਕਾਰ ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸ

ਸਤੰਬਰ 8, 2026

ਭਾਜਪਾ ਦੇ ਚੋਣ ਕਮਿਸ਼ਨ ਨੇ ਫਰਜ਼ੀਵਾੜਾ ਕਰਕੇ ਰਾਘਵ ਚੱਢਾ ਨੂੰ ਬੈਕਡੋਰ ਤੋਂ ਦਿੱਲੀ ਦਾ ਵੋਟਰ ਬਣਾ ਦਿੱਤਾ – ਅਨੁਰਾਗ ਢਾਂਡਾ

ਸਤੰਬਰ 8, 2026

ਕੈਲੀਫੋਰਨੀਆ ਵਿੱਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ; ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਚੱਲ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼

ਸਤੰਬਰ 8, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.