- ਐਨ.ਸੀ.ਸੀ. ਤੋਂ ਭਾਰਤੀ ਫੌਜ ਤੱਕ: ਅਮਨ ਕੁਮਾਰ ਨੇ 124ਵੇਂ ਕੋਰਸ ਵਿੱਚ ਹਾਸਲ ਕੀਤਾ ਆਲ ਇੰਡੀਆ ਰੈਂਕ-1
- ਚੰਡੀਗੜ੍ਹ ਯੂਨੀਵਰਸਿਟੀ ਦੇ ਅਮਨ ਕੁਮਾਰ ਦੀ ਵੱਡੀ ਕਾਮਯਾਬੀ, ਐਨ.ਸੀ.ਸੀ. ਮੈਰਿਟ ਵਿੱਚ ਬਣੇ ਆਲ ਇੰਡੀਆ ਰੈਂਕ-1
- ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲ ਕੇ ਫੌਜ ਵਿੱਚ ਜਾਣਗੇ ਅਮਨ ਕੁਮਾਰ, ਐਨ.ਸੀ.ਸੀ. ਵਿੱਚ ਹਾਸਲ ਕੀਤਾ ਆਲ ਇੰਡੀਆ ਰੈਂਕ-1
ਮੋਹਾਲੀ : ਚੰਡੀਗੜ੍ਹ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ (CSE) ਦੇ ਵਿਦਿਆਰਥੀ ਅਤੇ ਸਿਪਾਹੀ ਦਾ ਪੁੱਤਰ ਅਮਨ ਕੁਮਾਰ ਨੇ ਐਨ.ਸੀ.ਸੀ. ਸਪੈਸ਼ਲ ਐਂਟਰੀ ਸਕੀਮ ਦੇ 124ਵੇਂ ਕੋਰਸ (ਪੁਰਸ਼) ਵਿੱਚ ‘ਆਲ ਇੰਡੀਆ ਰੈਂਕ’ (AIR-1) ਹਾਸਲ ਕੀਤਾ ਹੈ। ਇਸ ਪ੍ਰਾਪਤੀ ਨਾਲ ਉਹ ਆਫੀਸਰਜ਼ ਟਰੇਨਿੰਗ ਅਕੈਡਮੀ, ਚੇਨਈ ਵਿਖੇ ਸਿਖਲਾਈ ਪੂਰੀ ਕਰਨ ਉਪਰੰਤ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਨਿਯੁਕਤ ਹੋਣ ਲਈ ਚੁਣਿਆ ਗਿਆ ਹੈ।
ਅਮਨ ਨੇ ਸਾਲ 2022 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਬੀ.ਈ. ਸੀ.ਐੱਸ.ਈ. ਵਿੱਚ ਦਾਖਲਾ ਲਿਆ ਸੀ ਅਤੇ ਇਸੇ ਸਾਲ ਐਨ.ਸੀ.ਸੀ. ਨਾਲ ਵੀ ਜੁੜ ਗਏ। ਐਨ.ਸੀ.ਸੀ. ਦੌਰਾਨ ਉਨ੍ਹਾਂ ਨੇ ਕਈ ਕੈਂਪਾਂ ਅਤੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਨ੍ਹਾਂ ਤਜਰਬਿਆਂ ਨੇ ਉਨ੍ਹਾਂ ਵਿੱਚ ਲੀਡਰਸ਼ਿਪ, ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਟੀਮ ਨਾਲ ਕੰਮ ਕਰਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।
ਚੰਡੀਗੜ੍ਹ ਯੂਨੀਵਰਸਿਟੀ ਦੀ ਐਨ.ਸੀ.ਸੀ. ਆਰਮੀ ਵਿੰਗ ਤੋਂ 2026 ਵਿੱਚ ਪਾਸ-ਆਊਟ ਹੋਣ ਵਾਲੇ ਅਮਨ ਕੁਮਾਰ,ਜੋ ਮੂਲ ਰੂਪ ਵਿੱਚ ਬਿਹਾਰ ਦੇ ਬਰੌਨੀ ਦੇ ਰਹਿਣ ਵਾਲੇ ਹਨ ਪਰ ਜ਼ਿਆਦਾਤਰ ਸਮਾਂ ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਰਹੇ ਹਨ,ਨੇ ਕਿਹਾ, “ਆਲ ਇੰਡੀਆ ਰੈਂਕ-1 ਹਾਸਲ ਕਰਨ ਤੋਂ ਬਾਅਦ, ਹੁਣ ਮੈਂ ਆਪਣੇ ਉਸ ਪਹਿਲੇ ਸੁਪਨੇ ਨੂੰ ਪੂਰਾ ਕਰਨ ਲਈ ਉਤਸੁਕ ਹਾਂਜਿਸ ਤਹਿਤ ਮੈਂ ਫੌਜੀ ਵਰਦੀ ਪਹਿਨ ਕੇ ਸਨਮਾਨ, ਅਗਵਾਈ ਅਤੇ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਕਰ ਸਕਾਂ।”ਅਮਨ ਕੁਮਾਰ ਨੇ ਦੱਸਿਆ ਕਿ ਭਾਰਤੀ ਫੌਜ ਵਿੱਚ ਸ਼ਾਮਲ ਹੋਣ ਦਾ ਸੁਪਨਾ ਉਨ੍ਹਾਂ ਦੇ ਪਰਿਵਾਰ ਤੋਂ ਹੀ ਸ਼ੁਰੂ ਹੋਇਆ ਹੈ।
ਉਨ੍ਹਾਂ ਦੇ ਪਿਤਾ ਵੀ ਭਾਰਤੀ ਫੌਜ ਵਿੱਚ ਸੇਵਾ ਕਰ ਚੁੱਕੇ ਹਨ।ਇਸ ਸਮੇਂ ਕੋਲਕਾਤਾ ਦੀ ਆਰਡੀਨੈਂਸ ਫੈਕਟਰੀ, ਡਮਡਮ ਵਿਖੇ ਸੇਵਾ ਨਿਭਾ ਰਹੇ ਹਨ। ਅਮਨ ਨੇ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਦੇ ਮਨ ਵਿੱਚ ਫੌਜ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਸੀ। ਯੂਨੀਵਰਸਿਟੀ ਵਿੱਚ ਦਾਖਲਾ ਲੈਣ ਤੋਂ ਬਾਅਦ ਉਨ੍ਹਾਂ ਨੂੰ ਇਸ ਸੁਪਨੇ ਨੂੰ ਪੂਰਾ ਕਰਨ ਲਈ ਸਹੀ ਮੌਕਾ ਮਿਲਿਆ।
ਐਨ.ਸੀ.ਸੀ. ਦੇ ਆਪਣੇ ਤਜਰਬੇ ਬਾਰੇ ਗੱਲ ਕਰਦਿਆਂ ਅਮਨ ਨੇ ਕਿਹਾ ਕਿ ਐਨ.ਸੀ.ਸੀ. ਨੇ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਾਇਆ ਅਤੇ ਇੱਕ ਚੰਗਾ ਲੀਡਰ ਬਣਨ ਵਿੱਚ ਮਦਦ ਕੀਤੀ। ਵੱਖ-ਵੱਖ ਕੈਂਪਾਂ ਵਿੱਚ ਜਾਣ ਅਤੇ ਨਵੇਂ ਲੋਕਾਂ ਨਾਲ ਮਿਲ ਕੇ ਕੰਮ ਕਰਨ ਨਾਲ ਉਨ੍ਹਾਂ ਨੇ ਟੀਮ ਵਰਕ ਅਤੇ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਸਮਝਿਆ।
ਹਾਲ ਹੀ ਵਿੱਚ ਅਮਨ ਨੇ 32 ਐਸ.ਐਸ.ਬੀ. ਜਲੰਧਰ ਬੋਰਡ ਵਿੱਚ ਪੰਜ ਦਿਨਾਂ ਦੀ ਐਸ.ਐਸ.ਬੀ. ਪ੍ਰਕਿਰਿਆ ਵਿੱਚ ਹਿੱਸਾ ਲਿਆ ਅਤੇ ਉੱਥੇ ਕਾਮਯਾਬੀ ਹਾਸਲ ਕੀਤੀ। ਇਸ ਤੋਂ ਬਾਅਦ ਜਾਰੀ ਹੋਈ ਮੈਰਿਟ ਲਿਸਟ ਵਿੱਚ ਉਨ੍ਹਾਂ ਨੇ ਆਲ ਇੰਡੀਆ ਰੈਂਕ-1 ਹਾਸਲ ਕਰਕੇ ਆਪਣੀ ਮਿਹਨਤ ਦਾ ਸਬੂਤ ਦਿੱਤਾ।
ਇਸ ਵੱਡੀ ਕਾਮਯਾਬੀ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਸਟੂਡੈਂਟ ਅਫੇਅਰਜ਼ ਵੱਲੋਂ ਅਮਨ ਕੁਮਾਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਯੂਨੀਵਰਸਿਟੀ ਵੱਲੋਂ ਮਿਲੇ ਸਨਮਾਨ ਲਈ ਧੰਨਵਾਦ ਕਰਦਿਆਂ ਅਮਨ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਬਿਤਾਇਆ ਸਮਾਂ ਉਨ੍ਹਾਂ ਦੀ ਜ਼ਿੰਦਗੀ ਦਾ ਬਹੁਤ ਖਾਸ ਹਿੱਸਾ ਰਿਹਾ ਹੈ।
ਹੁਣ 24 ਸਤੰਬਰ ਨੂੰ ਅਮਨ ਕੁਮਾਰ ਓ.ਟੀ.ਏ. ਚੇਨਈ ਵਿੱਚ ਆਪਣੀ ਨਵੀਂ ਯਾਤਰਾ ਸ਼ੁਰੂ ਕਰਨ ਜਾ ਰਹੇ ਹਨ। ਹੁਣ ਅਮਨ ਦਾ ਸੁਪਨਾ ਭਾਰਤੀ ਫੌਜ ਵਿੱਚ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਹੈ। ਅਮਨ ਦਾ ਕਹਿਣਾ ਹੈ ਕਿ ਉਹ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਦੇਸ਼ ਦੀ ਰੱਖਿਆ ਅਤੇ ਸੇਵਾ ਕਰਨ ਲਈ ਤਿਆਰ ਹਨ।







