ਐਂਟੀ ਡਰੱਗ ਐਕਟੀਵਿਸਟ ਪਰਿਵੰਦਰ ਸਿੰਘ ਝੋਟਾ (45) ਦੇ ਕਤਲ ਤੋਂ ਬਾਅਦ ਮਾਨਸਾ ਵਿਚ ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਹਨ। ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਸਮਰਥਨ ਵਿੱਚ ਹੋ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੋਸ ਪ੍ਰਦਰਸ਼ਨ ਦੌਰਾਨ ਕਿਹਾ, “ਪਰਵਿੰਦਰ ਝੋਟਾ ਮੇਰਾ ਭਰਾ ਸੀ। ਉਸਨੇ ਇੱਕ ਵਾਰ ਕਿਹਾ ਸੀ ਕਿ ਉਸਨੂੰ ਚਰਨਜੀਤ ਸਿੰਘ ਚੰਨੀ ਦੀ ਇਹ ਗੱਲ ਬਹੁਤ ਵਧੀਆ ਲੱਗਦੀ ਹੈ ਕਿ ਉਹ ਆਪਣਾ ਸਟੈਂਡ ਨਹੀਂ ਛੱਡਦੇ।
ਅੱਜ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਪਰਵਿੰਦਰ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਉਸਦੇ ਬਾਪੂ ਜੀ ਅਤੇ ਕਮੇਟੀ ਵੱਲੋਂ ਜੋ ਵੀ ਫ਼ੈਸਲਾ ਲਿਆ ਜਾਵੇਗਾ, ਅਸੀਂ ਉਸ ਫ਼ੈਸਲੇ ਨਾਲ ਚੱਟਾਨ ਵਾਂਗ ਖੜ੍ਹੇ ਰਹਾਂਗੇ। ਪਰਵਿੰਦਰ ਨੂੰ ਇਨਸਾਫ਼ ਦਿਵਾਉਣ ਲਈ ਜਿਹੜੀ ਵੀ ਲੜਾਈ ਲੜਨੀ ਪਈ, ਮੈਂ ਲੜਾਂਗਾ ਪਿੱਛੇ ਨਹੀਂ ਹਟਾਂਗਾ।”






