ਸ਼ੁੱਕਰਵਾਰ, ਨਵੰਬਰ 6, 2026 06:24 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਸਾਬਕਾ ਜਥੇਦਾਰ ਪ੍ਰੋ. (ਡਾ.) ਮਨਜੀਤ ਸਿੰਘ ਨੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਦੇ ਲੋਕ ਅਰਪਣ ਸਮਾਰੋਹ ਦੌਰਾਨ ਕੀਤੀ ਸ਼ਲਾਘਾ

ਸਾਬਕਾ ਜਥੇਦਾਰ ਪ੍ਰੋ. (ਡਾ.) ਮਨਜੀਤ ਸਿੰਘ ਨੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਦੇ ਲੋਕ ਅਰਪਣ ਸਮਾਰੋਹ ਦੌਰਾਨ ਕੀਤੀ ਸ਼ਲਾਘਾ

by Pro Punjab Tv
ਨਵੰਬਰ 6, 2026
in Featured, Featured News, ਧਰਮ, ਪੰਜਾਬ
0

“ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਰਪਾ ਸਦਕਾ ਆਪਣੇ ਸਮਰਪਿਤ ਸਿੱਖ ਸਰਦਾਰ ਸਤਨਾਮ ਸਿੰਘ ਸੰਧੂ ਜੀ ਨੂੰ ਇਸ ਪਵਿੱਤਰ ਅਸਥਾਨ (ਗੁਰਦੁਆਰਾ ਸ੍ਰੀ ਲਖਪਤ ਸਾਹਿਬ) ਦੀ ਸੇਵਾ-ਸੰਭਾਲ ਵੱਲ ਧਿਆਨ ਦਿਵਾਉਣ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਹੈ।” ਇਹ ਵਿਚਾਰ ਸਾਬਕਾ ਜਥੇਦਾਰ ਪ੍ਰੋ. (ਡਾ.) ਮੰਜੀਤ ਸਿੰਘ ਨੇ ਵੀਰਵਾਰ ਨੂੰ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐੱਨ.ਡੀ.ਯੂ.) ਵਿਖੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਲਿਖੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਦੇ ਲੋਕ ਅਰਪਣ ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿੱਚ ਪ੍ਰਗਟ ਕੀਤੇ। ਸਵਰਾਜ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਇਹ ਪੁਸਤਕ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਉਪਲਬਧ ਹੈ। ਇਸ ਸਮਾਗਮ ਵਿੱਚ ਪ੍ਰਮੁੱਖ ਸਿੱਖ ਆਗੂਆਂ, ਸੰਤ ਸਮਾਜ ਦੇ ਮੈਂਬਰਾਂ ਅਤੇ ਸਾਬਕਾ ਜਥੇਦਾਰਾਂ ਨੇ ਸ਼ਿਰਕਤ ਕੀਤੀ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਧਿਆਤਮਿਕ ਵਿਰਾਸਤ ਅਤੇ ਇਤਿਹਾਸਕ ਸਿੱਖ ਧਾਰਮਿਕ ਅਸਥਾਨ ਗੁਰਦੁਆਰਾ ਸ੍ਰੀ ਲਖਪਤ ਸਾਹਿਬ ਦੀ ਸੰਭਾਲ ਲਈ ਕੀਤੇ ਗਏ ਅਸਾਧਾਰਨ ਯਤਨਾਂ ਨੂੰ ਸਮਰਪਿਤ ਇਹ ਪੁਸਤਕ ਗੁਰੂ ਸਾਹਿਬ ਦੀਆਂ ਉਦਾਸੀਆਂ ਨਾਲ ਜੁੜੇ ਇਸ ਪਵਿੱਤਰ ਅਸਥਾਨ ਦੇ ਇਤਿਹਾਸਕ ਅਤੇ ਅਧਿਆਤਮਿਕ ਮਹੱਤਵ ਨੂੰ ਦਰਸਾਉਂਦੀ ਹੈ। ਗੁਜਰਾਤ ਦੇ ਕੱਛ ਵਿਖੇ ਸਥਿਤ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ 2001 ਦੇ ਵਿਨਾਸ਼ਕਾਰੀ ਗੁਜਰਾਤ ਭੂਚਾਲ ਤੋਂ ਬਾਅਦ ਹੋਈ ਮੁੜ-ਬਹਾਲੀ ਦੇ ਨਾਲ-ਨਾਲ ਸਿੱਖ ਸੰਗਤ, ਸੰਭਾਲ ਮਾਹਿਰਾਂ ਅਤੇ ਰਵਾਇਤੀ ਕਾਰੀਗਰਾਂ ਵੱਲੋਂ ਇਸ ਦੀ ਇਮਾਰਤੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਗਈ ਸਾਂਝੀ ਸੇਵਾ ਨੂੰ ਵੀ ਪੁਸਤਕ ਵਿੱਚ ਵਿਸਥਾਰ ਨਾਲ ਦਰਜ ਕੀਤਾ ਗਿਆ ਹੈ। ਇਹ ਪੁਸਤਕ ਗੁਰੂ ਸਾਹਿਬ ਦੀਆਂ ਸਦੀਵੀ ਸਿੱਖਿਆਵਾਂ ਨੂੰ ਸਮਰਪਿਤ ਇੱਕ ਮਹੱਤਵਪੂਰਨ ਸਾਹਿਤਕ ਉਪਰਾਲਾ ਹੈ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਸਾਬਕਾ ਜਥੇਦਾਰ ਪ੍ਰੋ. (ਡਾ.) ਮਨਜੀਤ ਸਿੰਘ ਨੇ ਕਿਹਾ, “ਇਸ ਪਵਿੱਤਰ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਤਨਾਮ ਸਿੰਘ ਸੰਧੂ ਵਧਾਈ ਅਤੇ ਸ਼ਲਾਘਾ ਦੇ ਹੱਕਦਾਰ ਹਨ। ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਉਨ੍ਹਾਂ ਨੂੰ ਅੱਗੇ ਵੀ ਅਜਿਹੀਆਂ ਨੇਕ ਸੇਵਾਵਾਂ ਲਈ ਪ੍ਰੇਰਿਤ ਕਰਦੇ ਰਹਿਣ, ਜਿਹੜੀਆਂ ਗੁਰੂ ਸਾਹਿਬ ਦੇ ਇਤਿਹਾਸ ਅਤੇ ਸਿਧਾਂਤਾਂ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਯੋਗਦਾਨ ਪਾਉਂਦੀਆਂ ਹਨ। ਅਕਾਲ ਪੁਰਖ ਉਨ੍ਹਾਂ ਨੂੰ ਚੰਗੀ ਸਿਹਤ ਬਖ਼ਸ਼ਣ ਅਤੇ ਗੁਰਬਾਣੀ ਤੇ ਬਾਣੇ ਪ੍ਰਤੀ ਡੂੰਘਾ ਪਿਆਰ ਬਖ਼ਸ਼ਣ।
ਇਸ ਅਸਥਾਨ ਦੇ ਸੰਦਰਭ ਵਿੱਚ, ਜਿਸ ਦਾ ਪੂਰਾ ਇਤਿਹਾਸ ਇਸ ਪੁਸਤਕ ਵਿੱਚ ਦਰਜ ਕੀਤਾ ਗਿਆ ਹੈ, ਇੱਕ ਬਹੁਤ ਹੀ ਮਹੱਤਵਪੂਰਨ ਗੱਲ ਇਹ ਹੈ ਕਿ ਯੂਨੈਸਕੋ ਨੇ ਇਸ ਦੇ ਡੂੰਘੇ ਇਤਿਹਾਸਕ ਮਹੱਤਵ ਅਤੇ ਪੁਰਾਤਨਤਾ ਨੂੰ ਮਾਨਤਾ ਦਿੰਦਿਆਂ ਇਸ ਨੂੰ ਵਿਰਾਸਤੀ ਅਸਥਾਨ ਵਜੋਂ ਸਨਮਾਨਿਤ ਕੀਤਾ ਹੈ। ਇਸ ਦੇ ਨਾਲ ਹੀ ਇਸ ਅਸਥਾਨ ਦੀ ਪੁਰਾਤਨ ਦਿੱਖ ਨੂੰ ਮੁੜ ਬਹਾਲ ਕਰਨ ਲਈ ਯੂਨੈਸਕੋ ਨੇ ਆਪਣੇ ਪ੍ਰਸ਼ਾਸਕਾਂ ਅਤੇ ਨੁਮਾਇੰਦਿਆਂ ਰਾਹੀਂ ਸਿੱਧੇ ਤੌਰ ‘ਤੇ ਪਹਿਲਕਦਮੀ ਕੀਤੀ ਹੈ। ਇਹ ਗੁਰੂ ਸਾਹਿਬ ਦੇ ਸਿੱਖ ਅਖਵਾਉਣ ਵਾਲਿਆਂ ਲਈ ਬੇਹੱਦ ਖੁਸ਼ੀ ਅਤੇ ਤਸੱਲੀ ਦੀ ਗੱਲ ਹੈ ਕਿ ਵਿਦਵਾਨਾਂ ਦੀ ਵਿਸ਼ੇਸ਼ ਟੀਮ ਰਾਹੀਂ ਇਸ ਅਸਥਾਨ ਦੀ ਸੇਵਾ-ਸੰਭਾਲ ਅਤੇ ਸੁਰੱਖਿਆ ਵੱਲ ਧਿਆਨ ਦਿਵਾਇਆ ਗਿਆ ਹੈ।

ਇਹ ਸਭ ਕੁਝ ਆਪਣੇ ਆਪ ਨਹੀਂ ਹੋਇਆ, ਸਗੋਂ ਇਹ ਉਸ ਸਮਰਪਿਤ ਯਤਨ ਦਾ ਨਤੀਜਾ ਹੈ ਜਿਸ ਲਈ ਗੁਰੂ ਸਾਹਿਬ ਨੇ ਸਰਦਾਰ ਸਤਨਾਮ ਸਿੰਘ ਜੀ ਨੂੰ ਪ੍ਰੇਰਨਾ ਬਖ਼ਸ਼ੀ। ਉਨ੍ਹਾਂ ਨੇ ਡੂੰਘੀ ਸ਼ਰਧਾ ਅਤੇ ਸਮਰਪਣ ਭਾਵਨਾ ਨਾਲ ਇਹ ਉਪਰਾਲਾ ਕੀਤਾ ਹੈ। ਗੁਰੂ ਸਾਹਿਬ ਕਿਰਪਾ ਕਰਨ ਕਿ ਇਹ ਪੁਸਤਕ ਹਰ ਨਾਨਕ ਨਾਮ ਲੇਵਾ ਦੇ ਘਰ ਤੱਕ ਪਹੁੰਚੇ, ਤਾਂ ਜੋ ਸਾਡੇ ਪਰਿਵਾਰਾਂ ਅਤੇ ਖ਼ਾਸ ਕਰਕੇ ਬੱਚਿਆਂ ਨੂੰ ਗੁਰੂ ਸਾਹਿਬ ਦੇ ਪਵਿੱਤਰ ਅਸਥਾਨਾਂ ਦੀ ਮਹੱਤਤਾ ਅਤੇ ਉਨ੍ਹਾਂ ਨਾਲ ਜੁੜੇ ਇਤਿਹਾਸ ਬਾਰੇ ਜਾਣਨ ਦਾ ਮੌਕਾ ਮਿਲ ਸਕੇ। ਅਕਾਲ ਪੁਰਖ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਜਿਹੀ ਅਧਿਆਤਮਿਕ ਸੂਝ ਬਖ਼ਸ਼ਣ ਕਿ ਅਸੀਂ ਗੁਰੂ ਸਾਹਿਬ ਨਾਲ ਸੱਚੇ ਦਿਲੋਂ ਜੁੜ ਸਕੀਏ ਅਤੇ ਇਸ ਅਮੀਰ ਅਧਿਆਤਮਿਕ ਵਿਰਾਸਤ ਦੇ ਯੋਗ ਵਾਰਸ ਬਣ ਸਕੀਏ।”

Tags: Aam Aadmi Party Punjablatest newsMP Satnam SandhuMP Satnam Singh Sandhu during the public launch of his book ‘Gurdwara Sri Lakhpat Sahib: Service and Conservation’pro punjab tvpunjab news
Share199Tweet125Share50

Related Posts

ਜਥੇਦਾਰਾਂ ਅਤੇ ਸਿੱਖ ਸੰਤ ਸਮਾਜ ਦੇ ਆਗੂਆਂ ਨੇ ਅੰਮ੍ਰਿਤਸਰ ਵਿੱਚ ਸਾਂਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ ’ ਕੀਤੀ ਲੋਕ ਅਰਪਣ

ਨਵੰਬਰ 6, 2026

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਦੇ ਲੋਕ ਅਰਪਣ ਸਮਾਰੋਹ ਮੌਕੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ ਸ਼ਿਰਕਤ

ਨਵੰਬਰ 6, 2026

ਸੰਸਦ ਮੈਂਬਰ ਅਤੇ ਲੇਖਕ ਸਤਨਾਮ ਸਿੰਘ ਸੰਧੂ ਨੇ ਅੰਮ੍ਰਿਤਸਰ ਵਿਖੇ ਆਪਣੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਲੋਕ ਅਰਪਣ ਕੀਤੀ

ਨਵੰਬਰ 6, 2026

‘ਆਪ’ ਪੰਜਾਬ ਐਸਸੀ ਵਿੰਗ ਨੇ ਦਲਿਤਾਂ ਅਤੇ ਸਿੱਖਾਂ ‘ਤੇ ਹੋਏ ਅੱਤਿਆਚਾਰਾਂ ਨੂੰ ਲੈ ਕੇ ਕਾਂਗਰਸ ਨੂੰ ਦਿੱਤੀ ਚੁਣੌਤੀ

ਨਵੰਬਰ 4, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ਸੁਖਨਾ ਝੀਲ ਵਿਖੇ ਆਲ ਇੰਡੀਆ ਅੰਤਰ-ਯੂਨੀਵਰਸਿਟੀ ਕੈਨੋਇੰਗ ਅਤੇ ਕਾਇਆਕਿੰਗ ਚੈਂਪੀਅਨਸ਼ਿਪ 2026 ਦਾ ਆਯੋਜਨ

ਨਵੰਬਰ 4, 2026

ਭਾਜਪਾ ਆਗੂ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ‘ਤੇ ਦੋਸ਼ ਮੜ੍ਹਨਾ ਬੰਦ ਕਰਨ, ਏਕਿਊਆਈ ਕੰਟਰੋਲ ਕਰਨ ‘ਚ ਆਪਣੀ ਨਾਕਾਮੀ ਦਾ ਜਵਾਬ ਦੇਣ: ਬਲਤੇਜ ਪੰਨੂ

ਨਵੰਬਰ 4, 2026
Load More

Recent News

ਜਥੇਦਾਰਾਂ ਅਤੇ ਸਿੱਖ ਸੰਤ ਸਮਾਜ ਦੇ ਆਗੂਆਂ ਨੇ ਅੰਮ੍ਰਿਤਸਰ ਵਿੱਚ ਸਾਂਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ ’ ਕੀਤੀ ਲੋਕ ਅਰਪਣ

ਨਵੰਬਰ 6, 2026

ਸਾਬਕਾ ਜਥੇਦਾਰ ਪ੍ਰੋ. (ਡਾ.) ਮਨਜੀਤ ਸਿੰਘ ਨੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਦੇ ਲੋਕ ਅਰਪਣ ਸਮਾਰੋਹ ਦੌਰਾਨ ਕੀਤੀ ਸ਼ਲਾਘਾ

ਨਵੰਬਰ 6, 2026

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਦੇ ਲੋਕ ਅਰਪਣ ਸਮਾਰੋਹ ਮੌਕੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ ਸ਼ਿਰਕਤ

ਨਵੰਬਰ 6, 2026

ਸੰਸਦ ਮੈਂਬਰ ਅਤੇ ਲੇਖਕ ਸਤਨਾਮ ਸਿੰਘ ਸੰਧੂ ਨੇ ਅੰਮ੍ਰਿਤਸਰ ਵਿਖੇ ਆਪਣੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਲੋਕ ਅਰਪਣ ਕੀਤੀ

ਨਵੰਬਰ 6, 2026

‘ਆਪ’ ਪੰਜਾਬ ਐਸਸੀ ਵਿੰਗ ਨੇ ਦਲਿਤਾਂ ਅਤੇ ਸਿੱਖਾਂ ‘ਤੇ ਹੋਏ ਅੱਤਿਆਚਾਰਾਂ ਨੂੰ ਲੈ ਕੇ ਕਾਂਗਰਸ ਨੂੰ ਦਿੱਤੀ ਚੁਣੌਤੀ

ਨਵੰਬਰ 4, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.