ਸ਼੍ਰੋਮਣੀ ਕਮੇਟੀ ਵੱਲੋਂ ਸਾਲ 2021-22 ਲਈ 9 ਅਰਬ 12 ਕਰੋੜ 59 ਲੱਖ 26 ਹਜ਼ਾਰ ਰੁਪਏ ਦਾ ਪ੍ਰਸਤਾਵਿਤ ਬਜਟ ਪੇਸ਼ ਕੀਤਾ ਗਿਆ ਹੈ। ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਬਜਟ ਪੇਸ਼ ਕੀਤਾ। ਪੇਸ਼ ਕੀਤੇ ਗਏ ਬਜਟ ਮੁਤਾਬਿਕ ਇਸ ਸਾਲ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਸਾਹਿਬਾਨ ਨਾਲ ਸਬੰਧਿਤ ਵੱਖ ਵੱਖ ਅਦਾਰਿਆਂ ਦੀ ਅਨੁਮਾਨਿਤ ਕੁਲ ਆਮਦਨ 8 ਅਰਬ 71 ਕਰੋੜ 93 ਲੱਖ 24 ਹਜ਼ਾਰ 537 ਰੁਪਏ ਅਤੇ ਕੁੱਲ ਖਰਚ 9 ਅਰਬ ਬਾਰਾਂ ਕਰੋੜ 59 ਲੱਖ 26 ਹਜ਼ਾਰ ਰੁਪਏ ਹੋਣ ਦੀ ਸੰਭਾਵਨਾ ਹੈ। ਇਸ ਸਾਲ ਬਜਟ ਆਮਦਨ ਨਾਲੋਂ 40 ਕਰੋੜ 66 ਲੱਖ 1 ਹਜ਼ਾਰ 63 ਰੁਪਏ ਵੱਧ ਖਰਚ ਹੋਣ ਦੀ ਸੰਭਾਵਨਾ ਹੈ।
ਇਸ ਬਜਟ ‘ਚ ਵਿਦਿਅਕ ਅਦਾਰਿਆ ਲਈ 1 ਅਰਬ 89 ਕਰੋੜ 17 ਲੱਖ, ਧਰਮ ਪ੍ਰਚਾਰ ਕਮੇਟੀ ਲਈ 10 ਕਰੋੜ, ਟਰੱਸਟ ਫੰਡ ਵਜੋਂ 8 ਕਰੋੜ 69 ਲੱਖ 10 ਹਜ਼ਾਰ, ਜਨਰਲ ਬੋਰਡ ਫੰਡ ‘ਚ 7 ਕਰੋੜ 38 ਲੱਖ, ਪ੍ਰਿਟਿੰਗ ਪ੍ਰੈਸ ਲਈ 6 ਕਰੋੜ 68 ਲੱਖ ਅਤੇ ਵਿੱਦਿਆ ਫੰਡ ‘ਚ 2 ਕਰੋੜ 76 ਲੱਖ ਰੁਪਏ ਰੱਖੇ ਗਏ ਹਨ।