10 ਮਾਰਚ ਭਾਵ ਪੰਜਾਬ ‘ਚ ਬਹੁਤ ਵੱਡਾ ਦਿਨ।ਬੀਤੇ ਕੱਲ੍ਹ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ, ਲੋਕਾਂ ਨੇ ‘ਆਪ’ ਪਾਰਟੀ ਦੇ ਹੱਕ ‘ਚ ਫਤਵਾ ਜਾਰੀ ਕੀਤਾ।’ਆਪ’ ਵਲੋਂ ਦਿੱਗਜ਼ ਲੀਡਰਾਂ ਨੂੰ ਢਹਿ-ਢੇਰੀ ਕਰ ਦਿੱਤਾ।ਉਥੇ ਹੀ ਨਤੀਜੇ ਆਉਣ ਤੋਂ ਬਾਅਦ ਹਾਰਨ ਵਾਲੀਆਂ ਪਾਰਟੀਆਂ ਆਪੋ-ਆਪਣੇ ਬਿਆਨ ਰੱਖ ਰਹੀਆਂ ਹਨ।
ਉਥੇ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ।ਜ਼ਿਕਰਯੋਗ ਹੈ ਕਿ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ‘ਚ ਸਿਰਫ 4 ਸੀਟਾਂ ਹਾਸਿਲ ਹੋਈਆਂ ਹਨ।ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਜਨਤਾ ਦੀ ਆਵਾਜ਼ ਰੱਬ ਦੀ ਆਵਾਜ਼ ਹੈ ਅਤੇ ਅਸੀਂ ਆਪਣੀ ਹਾਰ ਸਵੀਕਾਰ ਕਰਦੇ ਹਾਂ, ਅਤੇ ਪੰਜਾਬ ‘ਚ ਬਣੀ ਆਪ ਪਾਰਟੀ ਦੇ ਸੀਅੇੱਮ ਭਗਵੰਤ ਮਾਨ ਤੇ ਉਨਾਂ੍ਹ ਦੀ ਸਾਰੀ ਪਾਰਟੀ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ।
ਉਨ੍ਹਾਂ ਕਿਹਾ ਕਿ ਜੰਗ ‘ਚ ਹਰ ਪਾਰਟੀ ਨੇ ਆਪਣਾ ਪੂਰਾ ਜ਼ੋਰ ਲਾਇਆ, ਦਿਨ-ਰਾਤ ਮਿਹਨਤ ਕੀਤੀ।ਇੱਥੇ ਹੀ ਉਨ੍ਹਾਂ ਬੋਲਦਿਆਂ ਕਿਹਾ ਕਿ ਸ਼ਾਇਦ ਸਾਡੇ ‘ਚ ਕਮੀਆਂ ਹੋਣੀਆਂ, ਅੱਗੇ ਤੋਂ ਉਨਾਂ੍ਹ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ।
ਸੁਖਬੀਰ ਬਾਦਲ ਨੇ ਕਿਹਾ ਕਿ ਜੰਗਾਂ ਜਿੱਤੀਆਂ ਵੀ ਜਾਂਦੀਆਂ ਜੰਗਾਂ ਹਾਰੀਆਂ ਵੀ ਜਾਂਦੀਆਂ ਪਰ ਫੌਜ਼ਾਂ ਕਾਇਮ ਰਹਿੰਦੀਆਂ ਹਨ।ਉਨਾਂ੍ਹ ਕਿਹਾ ਕਿ ਉਨ੍ਹਾਂ ਨੇ ਇੱਕ ਮੀਟਿੰਗ ਬੁਲਾਈ ਹੈ ਲੋਕਾਂ ‘ਚ ਜਾ ਕੇ ਤੇ ਵਰਕਰਾਂ ਨਾਲ ਮੀਟਿੰਗ ਕਰਕੇ ਚਰਚਾ ਕਰਾਂਗੇ ਸਾਡੀ ਪਾਰਟੀ ਦੇ ਹਾਰਨ ਦੇ ਕਾਰਨ ਕਿੱਥੇ ਰਹੇ।