ਪੰਜਾਬ ਵਿੱਚ ਕਰੋਨਾ ਨਾਲ ਸਬੰਧਤ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਪਿਛਲੇ ਦੋ ਸਾਲਾਂ ਤੋਂ ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਸੀ।ਇਸ ਬਿਮਾਰੀ ਕਾਰਨ ਬਹੁਤ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਗੁਆਈਆਂ।ਕਈਆਂ ਨੇ ਆਪਣਿਆਂ ਨੂੰ ਗੁਆਇਆ।ਪਰ ਹੁਣ ਦੇਸ਼ ਇਸ ਭਿਆਨਕ ਬਿਮਾਰੀ ਤੋਂ ਉੱਭਰ ਆਇਆ ਹੈ।ਕੋਰੋਨਾ ਮਾਮਲੇ ਘੱਟਣ ਲੱਗੇ ਹਨ।ਕੋਰੋਨਾ ਕਾਰਨ ਕਈ ਸੂਬਿਆਂ ‘ਚ ਸਰਕਾਰਾਂ ਵਲੋਂ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ ਜੋ ਕਿ ਹੁਣ ਹਟਾ ਦਿੱਤੀਆਂ ਗਈਆਂ ਹਨ।