ਭਗਵੰਤ ਮਾਨ ਦੀ ਐਂਟੀ ਕਰੱਪਸ਼ਨ ਹੈਲਪਲਾਈਨ ‘ਤੇ ਅੱਜ ਪਹਿਲੇ ਦਿਨ 3 ਸ਼ਿਕਾਇਤਾਂ ਦਰਜ ਹੋਈਆਂ ਹਨ।ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਗਏ ਐਲਾਨ ਐਂਟੀ ਕੁਰੱਪਸ਼ਨ ਵਟਸਐਪ ਹੈਲਪਲਾਈਨ ਦੌਰਾਨ ਪਹਿਲੇ ਦਿਨ ਖੇਡ ਵਿਸਲ ਬਲੋਅਰ ਇਕਬਾਲ ਸਿੰਘ ਸੰਧੂ ਨੇ ਪੰਜਾਬ ਖੇਡ ਵਿਭਾਗ ‘ਚ ਪੈਰ ਪਸਾਰ ਚੁੱਕੇ ਖੇਡ ਮਾਫੀਏ ਵਲੋਂ ਕੀਤੇ ਬਹੁ-ਕਰੋੜੀ ਵਿੱਤੀ ਘੁਟਾਲਿਆਂ, ਕੁਰੱਪਸ਼ਨ ਅਤੇ ਸਰਕਾਰ ਨਾਲ ਵਿੱਤੀ ਠੱਗੀ ਮਾਰਨ ਵਿਰੁੱਧ 3 ਸ਼ਿਕਾਇਤਾਂ ਭੇਜੀਆਂ ਹਨ।
ਜ਼ਿਕਰਯੋਗ ਹੈ ਕਿ ਮਾਨ ਸਰਕਾਰ ਵਲੋਂ ਅੱਜ ਇੱਕ 95012 00200 ਵਟਸਐਪ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ।ਜਿਸ ‘ਤੇ ਤੁਸੀਂ ਭ੍ਰਿਸ਼ਟਾਚਾਰ ਨਾਲ ਠੱਗੀ ਨਾਲ ਜੁੜੀ ਕੋਈ ਆਡੀਓ ਜਾਂ ਵੀਡੀਓ ਇਸ ਨੰਬਰ ‘ਤੇ ਭੇਜ ਕੇ ਸ਼ਿਕਾਇਤ ਕਰ ਸਕਦੇ ਹੋ।