ਕਿਸਾਨ ਆਗੂ ਰਕੇਸ਼ ਟਿਕੈਤ ‘ਤੇ ਗੋਲੀ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ। ਇਹ ਹਮਲਾ ਰਾਜਸਥਾਨ ‘ਚ ਅਲਵਰ ਜਿਲੇ ਦੇ ਤਤਾਰਪੁਰ ਚੋਰਾਹੇ ‘ਤੇ ਹੋਇਆ ਹੈ। ਇਸਦੀ ਜਾਣਕਾਰੀ ਟਿਕੈਤ ਦੇ ਫੇਸਬੁੱਕ ਪੇਜ਼ ‘ਤੇ ਦਿੱਤੀ ਗਈ ਹੈ। ਹਾਲਾਂਕਿ ਇਸ ਵੀਡੀਓ ਵਿੱਚ ਰਕੇਸ਼ ਟਿਕੈਤ ਨਜ਼ਰ ਨਹੀਂ ਆ ਰਹੇ ਸਗੋਂ ਉਹਨਾਂ ਦੇ ਕਿਸੇ ਸਾਥੀ ਵੱਲੋਂ ਹੀ ਸਾਰੀ ਜਾਣਕਾਰੀ ਬੋਲਕੇ ਦਿੱਤੀ ਜਾ ਰਹੀ ਹੈ। ਗੋਲੀ ਚਲਾਉਣ ਵਾਲਿਆਂ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਪਰ ਵੀਡੀਓ ‘ਚ ਕਿਹਾ ਜਾ ਰਿਹਾ ਹੈ ਕਿ ਇਹ ਹਮਲਾ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਕਰਵਾਇਆ ਗਿਆ ਹੈ।