ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜ਼ਿਲ੍ਹਾ ਮਾਨਸਾ ਵਿਖੇ ਪਹੁੰਚ ਕੇ ਗੁਲਾਬੀ ਸੁੰਡੀ ਨਾਲ ਨੁਕਸਾਨੀ ਗਈ ਨਰਮੇ ਦੀ ਫਸਲ ਲਈ ਪ੍ਰਭਾਵਿਤ ਕਿਸਾਨਾਂ ਨੂੰ ਚੈੱਕ ਵੰਡੇ।ਭਾਸ਼ਣ ਦਿੰਦੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ।ਸਿਰਫ ਆਪਣੇ ਹੀ ਘਰ ਭਰੇ।ਕਈ ਨਹਿਰਾਂ ਇਨ੍ਹਾਂ ਦੇ ਖੇਤਾਂ ‘ਚ ਜਾ ਕੇ ਖਤਮ ਹੋ ਜਾਂਦੀਆਂ ਹਨ।
ਅਸੀਂ ਨਹਿਰ ਲਈ ਕਤਲ ਕਰ ਰਹੇ ਹਾਂ।ਪਿਛਲੀ ਵਾਰ ਚਿੱਟੀ ਸੁੰਡੀ ਨੇ ਨੁਕਸਾਨ ਕੀਤਾ।ਉਨ੍ਹਾਂ ਲਈ ਕਿਸਮਤ ਜ਼ਿੰਮੇਵਾਰ ਨਹੀਂ।ਜਿਨ੍ਹਾਂ ਨੇ ਨਕਲੀ ਬੀਜ ਸਪ੍ਰੇਅ ਦੀ ਡੀਲ ਕੀਤੀ ਉਹ ਜ਼ਿੰਮੇਵਾਰ ਹੈ।ਚਿੱਟੀ ਸੁੰਡੀ ਨੇ ਘਰਾਂ ‘ਚ ਸੱਥਰ ਵਿਛਾ ਦਿੱਤੇ।ਮਾਨ ਨੇ ਕਿਹਾ ਕਿ ਅਜਿਹੇ ਲੋਕਾਂ ਦੀ ਵੀ ਜਾਂਚ ਹੋਵੇਗੀ, ਜਿਨ੍ਹਾਂ ਨੇ ਚਿੱਟੀ ਅਤੇ ਗੁਲਾਬੀ ਸੁੰਡੀ ਦੇ ਨਾਮ ‘ਤੇ ਘਪਲਾ ਕਰਨ ਵਾਲਿਆਂ ਦੀ ਜਾਂਚ ਹੋਵੇਗੀ।ਮੁੱਖ ਮੰਤਰੀ ਦਾ ਕਹਿਣਾ ਹੈ ਜੇਕਰ ਬੀਜ ਸਹੀ ਮਿਲਣ ਤਾਂ ਅਜਿਹੇ ਪ੍ਰੋਗਰਾਮ ਦੀ ਲੋੜ ਨਹੀਂ ਪਵੇਗੀ।
ਮਾਨ ਨੇ ਦੱਸਿਆ ਕਿ ਪਹਿਲਾਂ 52 ਰੁਪਏ, 82 ਰੁਪਏ ਅਤੇ 130 ਰੁਪਏ ਦੇ ਚੈੱਕ ਆਉਂਦੇ ਸਨ। ਕਿਸਾਨ ਮਜ਼ਾਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੰਨਦਾਤਾ ਨੂੰ ਭਿਖਾਰੀ ਬਣਾ ਦਿੱਤਾ ਗਿਆ ਹੈ। ਥੋੜਾ ਸਮਾਂ ਦਿਓ, ਅਸੀਂ ਖੇਤੀ ਨੂੰ ਘਾਟੇ ਅਤੇ ਮਜ਼ਬੂਰੀ ਦਾ ਧੰਦਾ ਨਹੀਂ ਬਣਾਵਾਂਗੇ, ਸਗੋਂ ਅਜਿਹੀ ਤਕਨੀਕ ਲੈ ਕੇ ਆਵਾਂਗੇ ਕਿ ਅਸੀਂ ਖੇਤੀ ਕਰਦੇ ਹੋਏ ਇੱਜ਼ਤ ਮਹਿਸੂਸ ਕਰਾਂਗੇ। ਇਸ ਬਾਰੇ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਗੱਲ ਕੀਤੀ ਜਾ ਰਹੀ ਹੈ।