ਸਤਿਕਾਰਯੋਗ ਮਾਤਾ ਜੀ
ਪਿਆਰੇ ਬੱਚਿਓ ਅਤੇ ਟਰੱਸਟ ਪ੍ਰਬੰਧਕ ਸੇਵਾਦਾਰ
ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ
ਮਾਤਾ ਜੀ ਅਤੇ ਸਾਡੇ ਪਿਆਰੇ ਬੱਚਿਓ!ਅਸੀਂ 21 ਦਿਨਾਂ ਦੀ ‘ਫਰਲੋ’ ਗੁਰੂਗ੍ਰਾਮ ਆਸ਼ਰਮ ‘ਚ ਜ਼ਰੂਰ ਬਿਤਾਈ ਪਰ ਮੇਰਾ ਧਿਆਨ ਮੇਰੇ ਕਰੋੜਾਂ ਬੱਚਿਆਂ ‘ਚ ਹਰਪਲ ਰਿਹਾ।ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦੀ ਵੀ ਮੇਰੀ ਬੜੀ ਇੱਛਾ ਸੀ ਪਰ ‘ਰਜ਼ਾ ‘ਚ ਰਾਜ਼ੀ ਸੌ ਮਰਦ ਗਾਜ਼ੀ”।ਅਸੀਂ ਪਰਮ ਪਿਤਾ ਪ੍ਰਮਾਤਮਾ ਸਤਿਗੁਰੂ ਸ਼ਾਗ ਸਤਨਾਮ ਜੀ ਨੂੰ ਅਰਬਾਂ ਸਿੱਜਦਾ ਕਰਦੇ ਹਾਂ।
ਜਿਨ੍ਹਾਂ ਨੇ ਸਾਨੂੰ 6 ਕਰੋੜ ਅਜਿਹੇ ਪਿਆਰੇ-ਪਿਆਰੇ ਚੇਲੇ ਦਿੱਤੇ ਜਿਨ੍ਹਾਂ ਨੇ ਵੀ ਗੁਰੂ ਦੀ ਰਜਾ ਨੂੰ 100 ਫੀਸਦੀ ਮੰਨਿਆ ਅਤੇ ਆਪਣੇ ਆਪਣੇ ਘਰਾਂ ‘ਚ ਰਹਿ ਕੇ ‘ਤੜਪ’ ਕੇ ਸਿਮਰਨ ਕੀਤਾ।ਸਤਿਗੁਰੂ ਦਾਤਾ ਤੁਹਾਡੀ ਸਾਰਿਆਂ ਦੀ ਤੜਪ ਜ਼ਰੂਰ ਤੇ ਜਲਦੀ ਪੂਰੀ ਕਰਨ।ਮੇਰੇ ਗੁਰੂਗ੍ਰਾਮ ਤੋਂ ਆਉਣ ਤੋਂ ਬਾਅਦ ਆਪਣੇ ਗੁਰੂਗ੍ਰਾਮ ‘ਚ ਸਫਾਈ ਅਭਿਆਨ ਚਲਾ ਕੇ ਸ਼ਰਧਾ ਦੀ ਬੇਮਿਸਾਲ ‘ਮਿਸਾਲ’ ਕਾਇਮ ਕੀਤੀ।ਤੁਹਾਡਾ ਸਤਿਗੁਰੂ ਨਾਲ ਪਿਆਰ ਤੇ ਯਕੀਨ ਚਾਰਗੁਣਾ ਵਧੇ ਅਤੇ ਤੁਹਾਡੀਆਂ ਸਾਰਿਆਂ ਦੀ ਝੋਲੀਆਂ ਸਤਿਗੁਰੂ ਜੀ ਖੁਸ਼ੀਆਂ ਅਤੇ ਬਰਕਤਾਂ ਨਾਲ ਲਬਾਲਬ ਭਰ ਦੇਣ।
ਰੂਸ ਅਤੇ ਯੂਕਰੇਨ ‘ਚ ਜੋ ਜੰਗ ਚੱਲ ਰਿਹਾ ਹੈ ਪ੍ਰਭੂ ਜੀ ਉਸਨੂੰ ਖ਼ਤਮ ਕਰਵਾ ਕੇ ਉੱਥੇ ਸ਼ਾਂਤੀ ਕਾਇਮ ਕਰਵਾਉਣ।ਇਹੀ ਪ੍ਰਭੂ ਸਤਿਗੁਰੂ ਨੂੰ ਸਾਡੀ ਪ੍ਰਾਥਨਾ ਹੈ।
ਮੇਰੇ ਕਰੋੜਾਂ ਪਿਆਰੇ ਬੱਚਿਓ,ਤੁਹਾਨੂੰ ਸਾਰਿਆਂ ਨੂੰ ਜੰਗ ਰੁਕਵਾਉਣ ਅਤੇ ਸ਼ਕਤੀ ਲਈ ਸਤਿਗੁਰੂ ਨੂੰ ਪ੍ਰਾਥਨਾ ਕਰਨਾ।ਮੇਰੇ ਸਾਰੇ ਸੇਵਾਦਾਰ ਅਤੇ ਬਲਾਕ ਸੇਵਾਦਾਰ ਜਸਮੀਤ, ਚਰਨਪ੍ਰੀਤ,ਹਨੀਪ੍ਰੀਤ, ਅਮਰਪ੍ਰੀਤ, ਸਾਰੇ ਇੱਕ ਹਨ।
ਉਹ ਮੇਰੇ ਵਚਨਾਂ ‘ਤੇ ਚੱਲਦੇ ਹਨ।ਜਸਮੀਤ, ਚਰਨਪ੍ਰੀਤ,ਹਨੀਪ੍ਰੀਤ, ਅਮਰਪ੍ਰੀਤ,ਚਾਰੇ ਮੈਂਨੂੰ ਰੋਹਤਕ ਇਕੱਠੇ ਛੱਡਣ ਆਏ।ਉਹ ਵਾਪਿਸ ਵੀ ਚਾਰੇ ਇਕੱਠੇ ਗਏ।ਮੇਰੇ ਤੋਂ ਜਸਮੀਤ, ਚਰਨਪ੍ਰੀਤ,ਹਨੀਪ੍ਰੀਤ, ਅਮਰਪ੍ਰੀਤ ਨੇ ਆਗਿਆ ਲਈ ਕਿ ‘ਉੱਚ ਸਿੱਖਿਆ ਪ੍ਰਾਪਤੀ ਲਈ ਉਹ ਆਪਣੇ ਬੱਚਿਆਂ ਦੇ ਨਾਲ ਉਨ੍ਹਾਂ ਨੂੰ ਪੜਾਉਣ ਜਾਣਗੇ।ਪਿਆਰੀ ਸਾਧ ਸੰਗਤ ਜੀ ਕਿਸੇ ਦੇ ਵੀ ਬਹਿਕਾਵੇ ‘ਚ ਨਾ ਆਉਣਾ।
ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਕਿਸੇ ਵੀ ਧਰਮ ਦੀ ਨਿੰਦਾ, ਬੇਅਦਬੀ ਜਾਂ ਬੁਰਾਈ ਕਰਨ ਤੋਂ ਦੂਰ।ਅਜਿਹੀ ਕਦੇ ਕਲਪਨਾ ਵੀ ਨਹੀਂ ਕੀਤੀ ਸਗੋਂ ਅਸੀਂ ਤਾਂ ਖੁਦ ਸਾਰੇ ਦਾ ਸਤਿਕਾਰ ਕਰਦੇ ਹਾਂ ਤੇ ਸਭ ਨੂੰ ਸਤਿਕਾਰ ਕਰਨ ਦੀ ਸਿੱਖਿਆ ਵੀ ਦਿੰਦੇ ਹਾਂ।ਅਪ੍ਰੈਲ ‘ਚ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ।ਮੈਨੂੰ ਵਕੀਲਾਂ ਨੇ ਦੱਸਿਆ ਕਿ ਸਾਧ ਸੰਗਤ ਅਪੈ੍ਰਲ਼ ਮਹੀਨੇ ‘ਚ ਰੋਹਤਕ ‘ਚ ਵੀ ਸਫਾਈ ਮਹਾਅਭਿਆਨ ਕਰਨਾ ਚਾਹੁੰਦੀ ਹੈ ਤਾਂ ਠੀਕ ਹੈ ਤਾਂ ਚੇਅਰਪਰਸਨ ਡਾ. ਨੈਨ ਜਿੰਮਵਾਰ ਪ੍ਰਮੀਸ਼ਨ ਲੈ ਕੇ ਇਹ ਸੇਵਾ ਕਰ ਲੈਣ।ਮੇਰੇ ਦਿਲ ਦੇ ਟੁਕੜੇ ਅਤੇ ਅੱਖਾਂ ਦੇ ਤਾਰੇ ਸਾਰੇ ਪਿਆਰੇ ਬੱਚਿਓ ਤੁਸੀਂ ਸਦਾ ਵੱਧ-ਚੜ੍ਹ ਕੇ ਆਸ਼ਰਮ ‘ਚ ਆਉਂਦੇ ਰਹੋ।ਮੈਂ ਤੁਹਾਡਾ ਗੁਰੂ ਸੀ , ਹਾਂ ਤੇ ਸਦਾ ਗੁਰੂ ਰੂਪ ਵਚਨ ਦਿੰਦਾ ਹਾਂ ਕਿ ਜਿੰਨੀ ਵਾਰ ਤੁਸੀਂ ਆਓਗੇ ਹਰ ਵਾਰ ਅੱਗੋਂ ਚਾਰ ਗੁਣੀ ਖੁਸ਼ੀਆਂ ਅਤੇ ਬਰਕਤਾਂ ਮੈਂ ਪਰਮਪਿਤਾ ਸਤਿਗੁਰੂ ਜੀ ਤੋਂ ਦਿਵਾਵਾਂਗਾ।ਆਸ਼ੀਰਵਾਦ ਦਾਸਨਦਾਸ