ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਪੰਜਾਬ ਦੇ ਲਈ ਵੱਡੇ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਦਾ ਅਜਿਹਾ ਹੀ ਇਕ ਹੋਰ ਫੈਸਲਾ ਦੇਖਣ ਨੂੰ ਮਿਲਿਆ ਹੈ। ਅੱਜ ਪੰਜਾਬ ਸਰਕਾਰ ਵੱਲੋਂ 13 ਆਈ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਸ ਦੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਇਕ ਆਰਡਰ ਰਾਹੀ ਦਿੱਤੀ ਗਈ ਹੈ। ਜਿਸ ‘ਚ ਪੰਜਾਬ ਦੇ 13 ਆਈ. ਪੀ. ਐਸ. ਅਧਿਕਾਰੀਆਂ ਦੇ ਤਬਾਦਲਿਆਂ ਦੀ ਗੱਲ ਕਹੀ ਗਈ ਹੈ।
ਪੰਜਾਬ ਸਰਕਾਰ ਨੇ ਹਰਜੀਤ ਸਿੰਘ ਨੂੰ ਗੁਰਦਾਸਪੁਰ, ਧਰੁਮਨ ਐੱਚ ਨਿੰਬਲੇ ਨੂੰ ਮੁਕਤਸਰ, ਅਲਕਾ ਮੀਨਾ ਨੂੰ ਮਾਲੇਰਕੋਟਲਾ, ਵਿਵੇਕ ਸ਼ੀਲ ਨੂੰ ਮੁਹਾਲੀ, ਨਾਨਕ ਸਿੰਘ ਨੂੰ ਪਟਿਆਲਾ, ਸੰਦੀਪ ਗਰਗ ਨੂੰ ਰੂਪਨਗਰ, ਗੁਲਨੀਤ ਸਿੰਘ ਨੂੰ ਮੋਗਾ, ਚਰਨਜੀਤ ਸਿੰਘ ਨੂੰ ਫਿਰੋਜ਼ਪੁਰ, ਸੰਦੀਪ ਕੁਮਾਰ ਨੂੰ ਬਰਨਾਲਾ, ਰਵਜੋਤ ਗਰੇਵਾਲ ਨੂੰ ਫਤਿਹਗੜ੍ਹ ਸਾਹਿਬ, ਸਰਤਾਜ ਸਿੰਘ ਨੂੰ ਹੁਸ਼ਿਆਰਪੁਰ, ਮਨਦੀਪ ਸਿੰਘ ਸਿੱਧੂ ਨੂੰ ਸੰਗਰੂਰ ਤੇ ਰਨਜੀਤ ਸਿੰਘ ਢਿੱਲੋ ਨੂੰ ਤਰਨਤਾਰਨ ਵਿਖੇ ਤਬਾਦਲਾ ਕਰ ਦਿੱਤਾ ਹੈ।