ਅੱਜ ਪੰਜਾਬ ਦੇ ਕੱਲੇ ਕੱਲੇ ਵਿਧਾਇਕ ਨੂੰ ਮਾਨ ਸਰਕਾਰ ਵਲੋਂ ਫੋਨ ਕੀਤੇ ਗਏ।ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਵਲੋਂ ਪੰਜਾਬ ਦੇ ਸਾਰੇ 117 ਵਿਧਾਇਕਾਂ ਨੂੰ ਅੱਜ ਇੱਕ ਫ਼ਿਲਮ ਦੇਖਣ ਦਾ ਸੱਦਾ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਕ ਅੱਜ ਸ਼ਾਮ 5 ਤੋਂ 7 ਵਜੇ ਚੰਡੀਗੜ੍ਹ ਦੇ ਏਲਾਂਤੇ ਮਾਲ ‘ਚ ਫਿਲਮ ‘ਮਾਤਾ ਸਾਹਿਬ ਕੌਰ’ ਵੇਖਣ ਲਈ ਸੱਦਾ ਦਿੱਤਾ ਗਿਆ ਹੈ।
ਇਸ ਸੱਦਾ ਪੱਤਰ ਵਿੱਚ ਲਿਖਿਆ ਗਿਆ ਹੈ- ‘ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਿਹਾਲ ਨਿਹਾਲ ਨਿਹਾਲ ਪ੍ਰੋਡਕਸ਼ਨ ਵੱਲੋਂ “Supreme Motherhood: The Journey of Mata Sahib Kaur” ਤੇ ਬਣਾਈ ਗਈ ਐਨੀਮੇਟਿਡ ਫਿਲਮ ਦੀ ਵਿਸ਼ੇਸ਼ ਸਕਰੀਨਿੰਗ ਇਲਾਂਤੇ ਮਾਲ ਚੰਡੀਗੜ੍ਹ ਵਿਖੇ ਮਿਤੀ 6 ਅਪ੍ਰੈਲ 2022 ਨੂੰ 5:00 ਤੋਂ 7:00 ਵਜੇ ਸ਼ਾਮ ਨੂੰ ਮੁਫ਼ਤ ਦਿਖਾਈ ਜਾ ਰਹੀ ਹੈ।