ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਕਲੱਬ ਪ੍ਰਧਾਨ ਕਬੱਡੀ ਖਿਡਾਰੀ ਦਾ ਕਤਲ ਹੋਇਆ ਸੀ।ਜਿਸ ਦੇ ਪਰਿਵਾਰ ਨੂੰ ਮਿਲਣ ਨੂੰ ਅੱਜ ਨਵਜੋਤ ਸਿੱਧੂ ਉਨਾਂ੍ਹ ਦੇ ਘਰ ਪਹੁੰਚੇ।ਨਵਜੋਤ ਸਿੱਧੂ ਨੇ ਮ੍ਰਿਤਕ ਦੇ ਘਰ ਪਹੁੰਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਖੁਲਾਸਾ ਕਰਦਿਆਂ ਦੋ ਕਾਤਲਾਂ ਦੇ ਨਾਮ ਦੱਸੇ।ਜਿਨ੍ਹਾਂ ‘ਤੇ ਪਰਚੇ ਦਰਜ ਕੀਤੇ ਗਏ ਹਨ।ਇਸ ਦੌਰਾਨ ਨਵਜੋਤ ਸਿੱਧੂ ਨੇ ਮਾਨ ਸਰਕਾਰ ‘ਤੇ ਵੀ ਤਿੱਖਾ ਨਿਸ਼ਾਨਾ ਸਾਧਿਆ ਹੈ।
ਨਵਜੋਤ ਸਿੰਘ ਨੇ ਐੱਸਐੱਸਪੀ ਨੂੰ ਖੁਦ ਫੋਨ ਕਰਕੇ ਕਿਹਾ ਕਿ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਨਹੀਂ ਤਾਂ ਪੰਜਾਬ ਵਿੱਚ ਮਾਹੌਲ ਖਰਾਬ ਹੋ ਸਕਦਾ ਹੈ ।ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਜੇਲ੍ਹਾਂ ਵਿੱਚ ਗੈਂਗਸਟਰਾਂ ਵਲੋਂ ਕੀਤੇ ਜਾ ਰਹੇ ਹਮਲੇ ਅਤੇ ਕਬੱਡੀ ਕੱਪ ਚਲਾਏ ਜਾ ਰਹੇ ਹਨ ।
ਮਾਨ ਸਰਕਾਰ ਉੱਤੇ ਵੱਡਾ ਤੰਜ਼ ਕਸਿਆ ਗਿਆ ਕਿਹਾ ਕਿ ਮਾਨ ਸਰਕਾਰ ਨੂੰ ਦੋ ਦਿਨਾਂ ਦਾ ਸਮਾਂ ਦਿੱਤਾ ਜਾਦਾਂ ਦੋ ਦਿਨਾਂ ਦੇ ਅੰਦਰ ਕਾਤਲਾਂ ਨੂੰ ਫੜਿਆ ਜਾਵੇ ਅਤੇ ਪੁਲਿਸ ਪ੍ਰਸ਼ਾਸ਼ਨ ਵਲੌਂ ਕਾਰਵਾਈ ਕੀਤੀ ਜਾਣੀ ਚਹੀਦੀ ਹੈ ਅਗਰ ਦੋ ਦਿਨਾਂ ਚ ਕਾਰਵਾਈ ਨਾ ਹੋਈ ਤਾਂ ਅਸੀਂ ਆਪਣੀ ਨਵੀਂ ਰਾਜਨੀਤੀ ਸੂਰੁ ਕਰਾਂਗੇ ਆਪਣਾ ਏਜੰਡਾ ਬਣਾਵਾਂਗੇ ਇਹ ਨਵਜੋਤ ਸਿੰਘ ਵਲੋਂ ਕਿਹਾ ਗਿਆ ਹੈ । ਮ੍ਰਿਤਕ ਨੌਜਵਾਨ ਮੁੰਡੇ ਦੇ ਘਰ ਦਿਆਂ ਨੂੰ ਕਿਹਾ ਕਿ ਆਪਾ ਲੜਾਈ ਲੜਾ ਗਏ ਐੱਫਆਈਆਰ ਦਰਜ਼ ਕਰਵਾਗੇ ।