ਅੱਲੂ ਅਰਜੁਨ ਅਤੇ ਰਸ਼ਮਿਕਾ ਮੰਦਾਨਾ ਦੀ ਫ਼ਿਲਮ ‘ਪੁਸ਼ਪਾ ਦਿ ਰਾਈਜ਼’ ਜਦੋਂ ਤੋਂ ਰਿਲੀਜ਼ ਹੋਈ ਹੈ, ਉਦੋਂ ਤੋਂ ਹੀ ਇਸ ਦਾ ਖ਼ੁਮਾਰ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਰਿਲੀਜ਼ ਮਗਰੋਂ ਹੀ ਇਸ ਫਿਲਮ ਦੇ ਗਾਣਿਆਂ ਅਤੇ ਡਾਇਲਾਗਾਂ ਨੇ ਲੋਕਾਂ ਦੇ ਦਿਲ ਅਤੇ ਦਿਗਾਮ ’ਤੇ ਆਪਣਾ ਘਰ ਕਰ ਗਏ ਤੇ ਹੁਣ ਹਰ ਕੋਈ ਫਿਲਮ ਦੇ ਗਾਣਿਆਂ ਅਤੇ ਡਾਇਲਾਗ ਦੀ ਰੀਲਜ਼ ਬਣਾ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਰਿਹਾ ਹੈ।
ਚਲੋਂ ਇੱਥੋਂ ਤੱਕ ਤਾਂ ਠੀਕ ਹੈ ਪਰ ਇਨ੍ਹੀਂ ਦਿਨੀਂ ਪੱਛਮੀ ਬੰਗਾਲ ਦੇ ਇਕ 10ਵੀਂ ਦੇ ਵਿਦਿਆਰਥੀ ’ਤੇ ਪੁਸ਼ਪਾ ਦਾ ਬੁਖ਼ਾਰ ਅਜਿਹਾ ਚੜ੍ਹਿਆ ਕਿ ਉਸ ਨੇ ਆਪਣੇ ਪੇਪਰ ਦੀ ਆਂਸਰ ਸ਼ੀਟ ’ਚ ਪੁਸ਼ਪਾ ਫਿਲਮ ਦਾ ਡਾਇਲਾਗ ਲਿਖ ਦਿੱਤਾ। ਇਸ ਵਿਦਿਆਰਥੀ ਦੀ ਆਂਸਰ ਸ਼ੀਟ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੱਛਮੀ ਬੰਗਾਲ ਦੇ ਸਾਰੇ ਵਿਦਿਆਰਥੀਆਂ ਲਈ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸਮਾਪਤ ਹੋ ਗਈਆਂ ਹਨ। ਇਹ ਘਟਨਾ ਮੁਲਾਂਕਣ ਪ੍ਰਕਿਰਿਆ ਦੌਰਾਨ ਸਾਹਮਣੇ ਆਈ, ਜਦੋਂ ਜਾਂਚਕਰਤਾ ਇਸ ਆਂਸਰ ਸ਼ੀਟ ਨੂੰ ਦੇਖਦਾ ਹੈ ਤਾਂ ਉਹ ਹੈਰਾਨ ਰਹਿ ਜਾਂਦਾ ਹੈ। ਇਸ ਸ਼ੀਟ ‘ਤੇ ਲਿਖਿਆ ਹੋਇਆ ਸੀ ਕਿ ‘ਪੁਸ਼ਪਾ, ਪੁਸ਼ਪ ਰਾਜ, ਅਪੁਨ ਲਿਖੇਗਾ ਨਹੀਂ’। ਇਹ ਆਂਸਰ ਸ਼ੀਟ ਪੱਛਮੀ ਬੰਗਾਲ ਦੀ ਦੱਸੀ ਜਾ ਰਹੀ ਹੈ।