ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਨਰਮੇ ਦੇ ਬੀਟੀ ਬੀਜ ਦੇ ਮੁੱਲ ‘ਚ 43 ਰੁਪਏ ਪ੍ਰਤੀ ਪੈਕੇਟ ਵਾਧਾ ਕਰ ਕੇ ਸੂਬੇ ਦੇ ਕਿਸਾਨਾਂ ‘ਤੇ ਕਰੋੜਾਂ ਰੁਪਏ ਦਾ ਵਾਧੂ ਬੋਝ ਪਾ ਦਿੱਤਾ ਹੈ।ਪਹਿਲਾਂ ਹੀ ਆਰਥਿਕ ਮੰਦਹਾਲੀ ‘ਚੋਂ ਲੰਗ ਰਹੇ ਕਿਸਾਨਾਂ ਲਈ ਇਹ ਵੱਡੇ ਝਟਕੇ ਤੋਂ ਘੱਟ ਨਹੀਂ ਹੈ।ਕੇਂਦਰੀ ਖੇਤੀਬਾੜੀ ਵਿਭਾਗ ਨੇ ਨਰਮੇ ਦੇ ਬੀਟੀ ਬੀਜ ਦਾ ਪ੍ਰਤੀ ਪੈਕੇਟ 810 ਕਰ ਦਿੱਤਾ ਹੈ।
ਜਿਹੜਾ ਕਿ ਪਿਛਲੇ ਸਾਲ 767 ਰੁਪਏ ਪ੍ਰਤੀ ਪੈਕੇਟ ਨਿਰਧਾਰਤ ਕੀਤਾ ਸੀ।ਕੇਂਦਰ ਸਰਕਾਰ ਨੇ ਬੀ.ਟੀ ਬੀਜੇ ਦੇ ਭਾਅ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਧ ਤੋਂ ਵੱਧ ਕੀਮਤਾ ਕੰਟਰੋਲ ਆਦੇਸ਼ 2015 ਤਹਿਤ ਨਿਰਧਾਰਤ ਕੀਤੇ ਹਨ।
ਕੇਂਦਰ ਸਰਕਾਰ ਵਲੋਂ ਚੁੱਪ-ਚੁਪੀਤੇ ਨਰਮੇ ਦੇ ਬੀਟੀ ਬੀਜਾਂ ਦੀਆਂ ਕੀਮਤਾਂ ‘ਚ ਕੀਤੇ ਵਾਧੇ ਨੂੰ ਲੇ ਕੇ ਕਿਸਾਨ ਆਗੂ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਇਸ ਨੂੰ ਪੰਜਾਬ ਦੇ ਨਰਮਾ ਉਤਪਾਦਕ ਕਿਸਾਨਾਂ ਨੂੰ ਇੱਕ ਹੋਰ ਆਰਥਿਕ ਝਟਕਾ ਅਤੇ ਕਰੋੜਾਂ ਰੁਪਇਆਂ ਦਾ ਵਾਧੂ ਬੋਝ ਪਾਉਣਾ ਕਰਾਰ ਦਿੱਤਾ ਹੈ।