ਪੰਜਾਬ ‘ਚ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ‘ਚ 92 ਸੀਟਾਂ ‘ਤੇ ਬਹੁਮਤ ਹਾਸਲ ਕੀਤੀ ਹੈ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਲਕਾ ਧੂਰੀ ਤੋਂ ਜਿੱਤੇ ਸਨ।ਸੀਐੱਮ ਬਣਨ ਤੋਂ ਬਾਅਦ ਭਗਵੰਤ ਮਾਨ ਅੱਜ ਪਹਿਲੀ ਵਾਰ ਆਪਣੇ ਹਲਕਾ ਧੂਰੀ ਵਿਖੇ ਆਏ।
ਜਿੱਥੇ ਉਨਾਂ੍ਹ ਨੇ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਫਿਰ ਰਣੀਕੇਸ਼ਵਰ ਮਹਾਦੇਵ ਸ਼ਿਵ ਮੰਦਿਰ ਵਿਖੇ ਨਤਮਸਤਕ ਹੋਏ।ਜ਼ਿਕਰਯੋਗ ਹੈ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਐੱਮ ਭਗਵੰਤ ਮਾਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ, ਪੰਜਾਬ ਦੇ ਲੋਕ ਬਹੁਤ ਮਿਹਨਤੀ ਹਨ ਅਤੇ ਉਨ੍ਹਾਂ ਕੋਲ ਦਫ਼ਤਰਾਂ ‘ਚ ਤੇ ਚੰਡੀਗੜ੍ਹ ਜਾਣ ਦਾ ਸਮਾਂ ਨਹੀਂ ਹੈ।
ਇਸ ਤੋਂ ਇਲਾਵਾ ਲੋਕਾਂ ਨੂੰ ਇੱਥੇ ਚੰਡੀਗੜ੍ਹ ਪਹਿਲਾਂ ਤਾਂ ਦਫ਼ਤਰ ਲੱਭਣ ‘ਚ ਪ੍ਰੇਸ਼ਾਨੀ ਹੁੰਦੀ ਹੈ ਅਤੇ ਫਿਰ ਉਨਾਂ੍ਹ ਨੂੰ ਜੇਕਰ ਦਫ਼ਤਰ ਲੱਭ ਵੀ ਜਾਂਦਾ ਹੈ ਤਾਂ, ਸਬੰਧਤ ਅਧਿਕਾਰੀ ਮੌਕੇ ‘ਤੇ ਨਹੀਂ ਮਿਲਦਾ।ਇਸ ਲਈ ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਪੰਜਾਬ ਦੇ ਹਰ ਜ਼ਿਲ੍ਹੇ ‘ਚ ਸੀਐੱਮ ਦਫ਼ਤਰ ਬਹੁਤ ਜਲਦ ਖੋਲ੍ਹੇ ਜਾਣਗੇ ਜਿੱਥੇ ਲੋਕ ਆਪਣੀਆਂ ਸਮੱਸਿਆਵਾਂ ਦੱਸ ਕੇ ਹੱਲ ਕਰਵਾ ਸਕਦੇ ਹਨ।