ਭਾਜਪਾ ‘ਚ ਸ਼ਾਮਲ ਹੋਏ ਮਸ਼ਹੂਰ ਪੰਜਾਬੀ ਗਾਇਕ ਜੱਸੀ ਜਸਰਾਜ ਦਾ ਇਕ ਵੀਡੀਓ ਦੇਖਣ ਨੂੰ ਮਿਲਿਆ ਹੈ ਜਿਸ ‘ਚ ਉਹ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਸਕੈਪਗੋਟ’ ਦੇ ਹੱਕ ‘ਚ ਨਿੱਤਰਦੇ ਹੋਏ ਨਜ਼ਰ ਆਏ ਹਨ। ਉਨ੍ਹਾਂ ਵੱਲੋਂ ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ‘ਚ ਉਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਮੇਤ 92 ਵਿਧਾਇਕਾਂ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ‘ਆਪ’ ਵਿਧਾਇਕ ਸਿੱਧੂ ਮੂਸੇਵਾਲਾ ਦੇ ਗੀਤ ਦਾ ਮੁੱਦਾ ਸਿਰਫ ਇਸ ਲਈ ਉਛਾਲ ਰਹੇ ਹਨ ਕਿਉਂਕਿ ਉਹ ਕੇਜਰੀਵਾਲ ਦੀ ਪੰਜਾਬ ਦੇ ਅਫਸਰਾਂ ਨਾਲ ਹੋਈ ਗੈਰ ਸੰਵਿਧਾਨਕ ਮੀਟਿੰਗ ਦਾ ਮੁੱਦਾ ਦਬਾਉਣਾ ਚਾਹੁੰਦੇ ਸੀ।
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਜੋ ਕਿ ਸ਼ੁਰੂ ਤੋਂ ਹੀ ਅਜਿਹੇ ਗੀਤ ਗਾਉਂਦਾ ਆਇਆ ਹੈ ਪਰ ਪਹਿਲਾਂ ਤਾਂ ਕਦੇ ਵੀ ਉਸ ‘ਤੇ ਇਨ੍ਹਾਂ ਵਿਧਾਇਕਾਂ ਨੇ ਆਵਾਜ਼ ਬੁਲੰਧ ਨਹੀਂ ਕੀਤੀ ਹੁਣ ਹੀ ਕਿਉਂ ਇਨ੍ਹਾਂ ਨੂੰ ਪੰਜਾਬੀ ਭਾਸ਼ਾ ਦੀ ਚਿੰਤਾ ਹੋ ਰਹੀ ਹੈ।
ਜੱਸੀ ਜਸਰਾਜ ਨੇ ਆਪ ਵਿਧਾਇਕਾਂ ਨੂੰ ਅਲੀਬਾਬਾ ਤੇ 92 ਨੌਟੰਕੀ ਗੂੰਗੇ ਦੱਸਿਆ, ਜੋ ਕਿ ਮੂਸੇਵਾਲਾ ਨੇ ਸਿਮ ਸਿਮ ਬੋਲਣ ਲਾ ਦਿੱਤੇ। ਇਹ ਤਾਂ ਓਦੋ ਵੀ ਨਹੀਂ ਬੋਲੇ ਜਦੋਂ ਬਾਹਰਲਿਆਂ ਨੂੰ ਲੋਕ ਸਭਾ ਮੈਂਬਰ ਬਣਾਇਆ ਗਿਆ ਸੀ।