ਮਾਨ ਸਰਕਾਰ ਨੇ ਆਪਣੀ ਗਾਰੰਟੀ ਨੂੰ ਪੂਰਾ ਕਰਦੇ ਹੋਏ ਲੋਕਾਂ ਨੂੰ ਰਾਹਤ ਦਿੰਦੇ ਹੋਏ 300 ਯੂਨਿਟ ਮੁਫ਼ਤ ਬਿਜਲੀ ਦਾ ਐਲਾਨ ਕਰ ਦਿੱਤਾ ਹੈ।
मैं पंजाब के मुख्यमंत्री @BhagwantMann जी से पूछना चाहता हूँ कि जब आपने फ़्री बिजली की गारंटी दी थी तो क्या बताया था कि जाति के आधार पे इस योजना का लाभ देंगे ? क्या सामान्य वर्ग में गरीब परिवार नहीं है ? आपकी यह योजना सामान्य वर्ग के लोगों के साथ अन्याय है और धोखा भी है । pic.twitter.com/uCCbRDBGFa
— Subhash Sharma (@DrSubhash78) April 17, 2022
ਹਾਲਾਂਕਿ ਪੰਜਾਬ ਸਰਕਾਰ ਦੇ ਇਸ ਫੈਸਲੇ ‘ਤੇ ਵਿਰੋਧੀਆਂ ਨੇ ਸਵਾਲ ਉਠਾਏ ਹਨ।ਇਸੇ ਸਬੰਧੀ ਹੁਣ ਪੰਜਾਬ ਬੀਜੇਪੀ ਆਗੂ ਸੁਭਾਸ਼ ਸ਼ਰਮਾ ਨੇ ਮਾਨ ਸਰਕਾਰ ਦੇ ਇਸ ਫੈਸਲੇ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਕੀ ਗਾਰੰਟੀ ਦੇਣ ਦੇ ਸਮੇਂ ਦੱਸਿਆ ਸੀ ਕਿ ਉਹ ਜਾਤੀ ਦੇ ਅਧਾਰ ‘ਤੇ ਇਸ ਯੋਜਨਾ ਦਾ ਲਾਭ ਦੇਣਗੇ?
ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਤੁਸੀਂ ਮੁਫਤ ਬਿਜਲੀ ਦੀ ਗਾਰੰਟੀ ਦਿੱਤੀ ਸੀ ਤਾਂ ਕੀ ਦੱਸਿਆ ਸੀ ਕਿ ਜਾਤੀ ਦੇ ਆਧਾਰ ‘ਤੇ ਇਸ ਯੋਜਨਾ ਦਾ ਲਾਭ ਦੇਣਗੇ?ਕੀ ਜਨਰਲ ਵਰਗ ‘ਚ ਗਰੀਬ ਪਰਿਵਾਰ ਨਹੀਂ ਹਨ?ਤੁਹਾਡੀ ਇਹ ਯੋਜਨਾ ਜਨਰਲ ਵਰਗ ਦੇ ਲੋਕਾਂ ਦੇ ਨਾਲ ਬੇਇਨਸਾਫੀ ਤੇ ਧੋਖਾ ਵੀ ਹੈ।