ਅੱਜ ਲੱਖੇ ਸਿਧਾਣੇ ਨੂੰ ਦਿੱਲੀ ਲਿਜਾਣ ਲਈ ਇੱਕ ਵੱਡਾ ਕਾਫ਼ਲਾ ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਦਿੱਲੀ ਲਈ ਰਵਾਨਾ ਹੋ ਚੁੱਕਾ ਹੈ। ਸਿਧਾਣਾ ਅੱਜ ਦੀ ਇਸ ਰੈਲੀ ਦੀ ਕੇਂਦਰ ਬਿੰਦੂ ਹੈ। ਲੱਖੇ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਉਹ ਵੀ ਨਾਲ ਜੁੜਨ ਅਤੇ ਮੁੜ ਤੋਂ ਸੰਘਰਸ਼ ਨੂੰ ਚੜਦੀਆਂ ਕਲਾਂ ਵੱਲ ਲੈ ਕੇ ਜਾਇਆ ਜਾਵੇ।
ਇਸ ਦੌਰਾਨ ਲੱਖਾ ਸਿਧਾਣਾ ਨੇ ਕਿਹਾ ਕਿ ਉਹਨਾਂ ਦੇ ਛੋਟੇ ਭਰਾ ਨੂੰ ਪਟਿਆਲਾ ਤੋਂ ਲੰਘੀ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਪੇਪਰ ਦੇਣ ਲਈ ਜਾ ਰਿਹਾ ਸੀ ਅਤੇ ਓਸੇ ਦੌਰਾਨ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਲੱਖੇ ਦਾ ਕਹਿਣਾ ਹੈ ਕਿ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਪਰ ਉਹ ਪ੍ਰਵਾਹ ਨਹੀਂ ਕਰਦਾ। ਮੋਰਚਾ ਚੜਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ ਕਿਸੇ ਦੀ ਗ੍ਰਿਫ਼ਤਾਰੀ ਨਾਲ ਕੋਈ ਅਸਰ ਨਹੀਂ ਘਟਨਾ ਚਾਹੀਦਾ। ਲੱਖਾ ਨੇ ਇਹ ਵੀ ਕਿਹਾ ਕਿ ਦੀਪ ਸਿੱਧੂ ਜਦੋਂ ਬਾਹਰ ਆ ਗਿਆ ਤਾਂ ਇਕੱਠੇ ਹੋ ਉਹ ਸੰਘਰਸ਼ ਲਈ ਲੜਨਗੇ।
ਦੀਪ ਸਿੱਧੂ ਦੀ ਜ਼ਮਾਨਤ ਤੇ ਲੱਖੇ ਨੇ ਕਿਹਾ ਕਿ ਉਸਨੂੰ ਜਲਦ ਹੀ ਜ਼ਮਾਨਤ ਮਿਲ ਜਾਵੇਗੀ। ਉਸਨੇ ਕੋਈ ਵੀ ਗੁਨਾਹ ਨਹੀਂ ਕੀਤਾ, ਇਸ ਲਈ ਉਹ ਰਿਹਾਅ ਹੋ ਜਾਵੇਗਾ। ਲੱਖੇ ਨੇ ਕਿਹਾ ਕਿ ਸਰਕਾਰ ਮੋਰਚੇ ਨੂੰ ਖਰਾਬ ਕਰਨ ਦੇ ਹੱਥ ਕੰਡੇ ਵਰਤ ਰਹੀ ਹੈ ਪਰ ਨੌਜਵਾਨ ਵੱਧ ਤੋਂ ਵੱਧ ਇਸ ਨਾਲ ਜੁੜਨ, ਅਸੀਂ ਜਰੂਰ ਜਿੱਤਾਂਗੇ।