ਪੰਜਾਬ ਕਾਂਗਰਸ ‘ਚ ਕਲੇਸ਼ ਮੁੜ ਵੱਧਦਾ ਜਾ ਰਿਹਾ ਹੈ।ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਨਵਜੋਤ ਸਿੱਧੂ ਨੂੰ ਜਵਾਬ ਦਿੱਤਾ ਹੈ।ਚੰਨੀ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਸੀ।ਇਸ ਲਈ ਮੇਰੇ ਸਿਰ ਹੀ ਹਾਰ ਦਾ ਜ਼ਿੰਮੇਵਾਰੀ ਦਾ ਸਿਹਰਾ ਬੰਨਿ੍ਹਆ ਗਿਆ ਹੈ।
ਹਾਲਾਂਕਿ ਚੰਨੀ ਨੇ ਇਸ਼ਾਰਿਆਂ ‘ਚ ਸਵਾਲ ਕੀਤਾ ਕਿ ਪ੍ਰਧਾਨ ਅਤੇ ਉਨ੍ਹਾਂ ਦੀ ਜਿੰਮੇਵਾਰੀ ਕੀ ਹੈ।ਦੱਸ ਦੇਈਏ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਨਵਜੋਤ ਸਿੱਧੂ ਨੂੰ ਇਹ ਜਵਾਬ ਦਿੱਤਾ ਕਿਉਂਕਿ ਸਿੱਧੂ ਨੇ ਚੰਨੀ ਨੂੰ ਹਾਰ ਦਾ ਜਿੰਮੇਵਾਰ ਠਹਿਰਾਇਆ ਸੀ।ਕਾਂਗਰਸ ਨੇ ਪੰਜਾਬ ਚੋਣਾਂ ‘ਚ ਚਰਨਜੀਤ ਚੰਨੀ ‘ਤੇ ਦਾਅ ਖੇਡਿਆ ਸੀ।
ਪਹਿਲਾਂ ਸੁਨੀਲ ਜਾਖੜ, ਸੁਖਜਿੰਦਰ ਰੰਧਾਵਾ ਅਤੇ ਨਵਜੋਤ ਸਿੱਧੂ ਨੂੰ ਨਜ਼ਰਅੰਦਾਜ਼ ਕਰ ਕੇ ਚੰਨੀ ਨੂੰ ਸੀਐੱਮ ਬਣਾਇਆ।ਫਿਰ ਉਨ੍ਹਾਂ ਦੇ 111 ਦਿਨ ਦੇ ਕੰਮਕਾਜ ‘ਤੇ ਚੋਣਾਂ ਲੜੀਆਂ ਗਈਆਂ।ਚੰਨੀ ਨੂੰ ਹੀ ਸੀਐੱਮ ਚਿਹਰਾ ਬਣਾਇਆ।