ਸਮਰਾਲਾ ਚ ਇੱਕ ਨੌਜਵਾਨ ਵੱਲੋਂ ਪਹਿਲਾਂ ਆਪਣੀ ਮੰਗੇਤਰ ਨੂੰ ਗੋਲੀ ਮਾਰੀ ਗਈ ਅਤੇ ਬਾਅਦ ਚ ਖੁਦ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ। ਦੋਨੋਂ ਮ੍ਰਿਤਕ ਮੂਲ ਰੂਪ ਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸੀ। ਮੰਗੇਤਰ ਨੂੰ ਗੋਲੀ ਮਾਰਨ ਲਈ ਨੌਜਵਾਨ ਉੱਤਰ ਪ੍ਰਦੇਸ਼ ਤੋਂ ਪੰਜਾਬ ਦੇ ਸਮਰਾਲਾ ਦੇ ਪਿੰਡ ਕੋਟਲਾ ਆਇਆ ਸੀ। ਪੁਲਸ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਸੀ।
ਦੱਸ ਦੇਈਏ ਕਿ ਸਮਰਾਲਾ ਦੇ ਪਿੰਡ ਕੋਟਲਾ ਵਿਖੇ ਇੱਟ ਭੱਠੇ ਉਪਰ ਕੰਮ ਕਰਦੇ ਉੱਤਰ ਪ੍ਰਦੇਸ਼ ਦੇ ਪਰਿਵਾਰ ਦੀ ਇੱਕ ਲੜਕੀ ਨੂੰ ਮੰਗੇਤਰ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਬਾਅਦ ਚ ਉਸਨੇ ਖੁਦ ਨੂੰ ਗੋਲੀ ਮਾਰੀ ਲਈ। ਲੜਕੀ ਦੇ ਪਿਤਾ ਓਮ ਸਿੰਘ ਅਤੇ ਮਾਤਾ ਕੁਸਮ ਲਤਾ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਲੜਕੀ ਮਨੀਸ਼ਾ ਦੀ ਮੰਗਣੀ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਰਹਿੰਦੇ ਸਨੀ ਕੁਮਾਰ ਨਾਲ ਕੀਤੀ ਸੀ।
ਅੱਜ ਅਚਾਨਕ ਸਨੀ ਕੁਮਾਰ ਭੱਠੇ ਉਪਰ ਕੁਆਰਟਰ ਚ ਆਇਆ ਤਾਂ ਲੜਕੀ ਦਾ ਪਿਤਾ ਕੋਲਡ ਡਰਿੰਕ ਲੈਣ ਚਲਾ ਗਿਆ। ਬਾਅਦ ਚ ਸਨੀ ਨੇ ਲੜਕੀ ਦੀ ਮਾਤਾ ਕੁਸਮ ਨੂੰ ਕਿਹਾ ਕਿ ਉਸਨੇ ਆਪਣੀ ਮੰਗੇਤਰ ਨਾਲ ਕੋਈ ਗੱਲ ਕਰਨੀ ਹੈ। ਲੜਕੀ ਦੀ ਮਾਤਾ ਕੁਆਰਟਰ ਚੋ ਬਾਹਰ ਨਿਕਲ ਆਈ ਤਾਂ ਇਸ ਮਗਰੋਂ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਸਨੀ ਨੇ ਮਨੀਸ਼ਾ ਦੇ ਸਿਰ ਚ ਗੋਲੀ ਮਾਰੀ ਅਤੇ ਇਸ ਮਗਰੋਂ ਭੱਜ ਗਿਆ।
ਜਦੋਂ ਭੱਠੇ ਉਪਰ ਰਹਿੰਦੇ ਹੋਰ ਲੋਕ ਉਸਦਾ ਪਿੱਛਾ ਕਰਨ ਲੱਗੇ ਤਾਂ ਸਨੀ ਭੱਜਦਾ ਹੋਇਆ ਫਾਇਰਿੰਗ ਕਰਨ ਲੱਗਿਆ ਅਤੇ ਥੋੜ੍ਹੀ ਦੂਰੀ ਉਪਰ ਜਾ ਕੇ ਖੁਦ ਨੂੰ ਗੋਲੀ ਮਾਰ ਲਈ।







