ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ।ਰਾਜਾ ਵੜਿੰਗ ਦੀ ਬੀਤੇ ਕੱਲ੍ਹ ਭਾਵ ਸ਼ੁੱਕਰਵਾਰ ਨੂੰ ਤਾਜਪੋਸ਼ੀ ਹੋਈ ਸੀ।ਇਸ ਦੌਰਾਨ ਉਨ੍ਹਾਂ ਨੇ ਸਹੁੰ ਚੁੱਕ ਕੇ ਆਪਣਾ ਅਹੁਦਾ ਸੰਭਾਲ ਲਿਆ ਹੈ।
ਦੱਸ ਦੇਈਏ ਕਿ ਰਾਜਾ ਵੜਿੰਗ ਦਾ ਸੈਕਟਰ 15 ਸਥਿਤ ਪੰਜਾਬ ਕਾਂਗਰਸ ਭਵਨ ‘ਚ ਤਾਜਪੋਸ਼ੀ ਸਮਾਗਮ ਹੋਇਆ ਸੀ।ਪਰ ਹੁਣ ਇਹ ਸਮਾਗਮ ਵਿਵਾਦਾਂ ‘ਚ ਘਿਰ ਗਿਆ ਹੈ।ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਨੂੰ ਚੰਡੀਗੜ੍ਹ ਨਿਗਮ ਨੇ 29 ਹਜ਼ਾਰ ਦਾ ਜੁਰਮਾਨਾ ਠੋਕਿਆ ਹੈ।
ਦੱਸ ਦੇਈਏ ਕਿ ਚੰਡੀਗੜ੍ਹ ਨਗਰ ਨਿਗਮ ਨੇ ਪੰਜਾਬ ਕਾਂਗਰਸ ਪ੍ਰਧਾਨ ਦੀ ਤਾਜਪੋਸ਼ੀ ਦੇ ਪ੍ਰੋਗਰਾਮ ‘ਚ ਬਿਨਾਂ ਮਨਜ਼ੂਰੀ ਲਾਏ ਗਏ ਪੋਸਟਰ ਤੇ ਬੈਨਰ ਲਈ ਇਹ ਜੁਰਮਾਨਾ ਲਿਆ ਹੈ। ਨਿਗਮ ਨੇ ਕਮਿਸ਼ਨਰ ਦੇ ਆਦੇਸ਼ ‘ਤੇ ਪੰਜਾਬ ਕਾਂਗਰਸ ਪ੍ਰਧਾਨ ਦੇ ਨਾਂ ‘ਤੇ 29 ਹਜ਼ਾਰ 390 ਰੁਪਏ ਦੇ ਜੁਰਮਾਨੇ ਦਾ ਚਾਲਾਨ ਕੱਟ ਕੇ ਨੋਟਿਸ ਹੈ। ਇਸ ਸਮਾਗਮ ‘ਚ ਪੰਜਾਬ ਤੇ ਚੰਡੀਗੜ੍ਹ ਦੇ ਪਾਰਟੀ ਆਗੂਾਂ ਨੇ ਹਿੱਸਾ ਲਿਆ।
ਇਸ ਸਮਾਗਮ ਲਈ ਸੈਕਟਰ-16 ਤੋਂ ਪੀਜੀਆਈ ਜਾਣ ਵਾਲੀ ਸੜਕ ਦੇ ਵਿਚੋਂ-ਵਿਚ ਦੋ ਚੋਰਾਹਿਆਂ ‘ਤੇ ਕਾਂਗਰਸ ਦੇ ਪੋਸਟਰ ਤੇ ਬੈਨਰ ਲਾਏ ਸੀ ਜਦਕਿ ਸ਼ਹਿਰ ‘ਚ ਬਿਨਾਂ ਮਨਜ਼ੂਰੀ ਦੇ ਬੋਰਡ ਨਹੀਂ ਲਾਏ ਜਾ ਸਕਦੇ।