ਬਿਹਾਰ ਨੇ ਅਮਿਤ ਸ਼ਾਹ ਦੀ ਮੌਜੂਦਗੀ ‘ਚ 77 ਹਜ਼ਾਰ 700 ਤਿਰੰਗਾ ਲਹਿਰਾ ਕੇ ਪਾਕਿਸਤਾਨ ਦਾ ਰਿਕਾਰਡ ਤੋੜ ਦਿੱਤਾ ਹੈ। ਇਹ ਰਿਕਾਰਡ ਸੁਤੰਤਰਤਾ ਸੰਗਰਾਮ ਦੇ ਮਹਾਨ ਨਾਇਕ ਬਾਬੂ ਵੀਰ ਕੁੰਵਰ ਸਿੰਘ ਦੇ ਜਿੱਤ ਦੇ ਜਸ਼ਨ ‘ਤੇ ਭੋਜਪੁਰ ਦੇ ਜਗਦੀਸ਼ਪੁਰ ‘ਚ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਇਹ ਰਿਕਾਰਡ ਪਾਕਿਸਤਾਨ ਦੇ ਨਾਂ ਸੀ। ਇਸ ਪ੍ਰੋਗਰਾਮ ਵਿੱਚ 5 ਮਿੰਟ ਤੱਕ ਝੰਡਾ ਲਹਿਰਾਇਆ ਗਿਆ ।
ਵਿਜੇ ਉਤਸਵ ‘ਚ 2 ਲੱਖ ਤੋਂ ਵੱਧ ਲੋਕ ਹਿੱਸਾ ਲੈਣ ਪਹੁੰਚੇ ਅਤੇ ਇਸ ਸਬੰਧੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਜਗਦੀਸ਼ਪੁਰ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਕਰੀਬ 1600 ਅਧਿਕਾਰੀ ਅਤੇ ਕਰਮਚਾਰੀ ਇਸ ਪੂਰੇ ਪ੍ਰੋਗਰਾਮ ਵਿਚ ਸ਼ਾਮਲ ਹਨ ਜੋ ਇਸ ਰਿਕਾਰਡ ਨੂੰ ਦਰਜ ਕਰ ਰਹੇ ਹਨ।
ਇਸ ਤੋਂ ਪਹਿਲਾਂ 57,500 ਰਾਸ਼ਟਰੀ ਝੰਡੇ ਲਹਿਰਾਉਣ ਦਾ ਵਿਸ਼ਵ ਰਿਕਾਰਡ ਪਾਕਿਸਤਾਨ ਦੇ ਨਾਂ ਸੀ ਅਤੇ ਭਾਰਤ ਨੇ ਪਾਕਿਸਤਾਨ ਦਾ ਰਿਕਾਰਡ ਤੋੜ ਦਿੱਤਾ ਹੈ । ਭੋਜਪੁਰ ਵਿੱਚ ਪ੍ਰੋਗਰਾਮ ਦੀ ਰਿਕਾਰਡਿੰਗ ਡਰੋਨ ਕੈਮਰੇ ਨਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਰਾਸ਼ਟਰੀ ਝੰਡਾ ਹੈ, ਉਨ੍ਹਾਂ ਦੇ ਉਂਗਲਾਂ ਦੇ ਨਿਸ਼ਾਨ ਵੀ ਲਏ ਗਏ। ਤਾਂ ਜੋ ਨਵਾਂ ਰਿਕਾਰਡ ਕਾਇਮ ਕੀਤਾ ਜਾ ਸਕੇ । ਇਸ ਤੋਂ ਪਹਿਲਾਂ ਪਟਨਾ ਹਵਾਈ ਅੱਡੇ ‘ਤੇ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੀਐਮ ਨਿਤੀਸ਼ ਕੁਮਾਰ ਨੇ ਸਵਾਗਤ ਕੀਤਾ। ਉਨ੍ਹਾਂ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਸੰਜੇ ਜੈਸਵਾਲ ਵੀ ਮੌਜੂਦ ਸਨ। ਭਾਜਪਾ ਦੇ ਕਈ ਹੋਰ ਆਗੂਆਂ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ। ਅਮਿਤ ਸ਼ਾਹ ਅਤੇ ਨਿਤੀਸ਼ ਕੁਮਾਰ ਦੀ ਹਵਾਈ ਅੱਡੇ ‘ਤੇ ਮੁਲਾਕਾਤ ਹੋਈ। 10 ਮਿੰਟ ਦੀ ਬੈਠਕ ਤੋਂ ਬਾਅਦ ਸ਼ਾਹ ਅਰਰਾ ਦੇ ਜਗਦੀਸ਼ਪੁਰ ਲਈ ਰਵਾਨਾ ਹੋ ਗਏ।